-moz-user-select:none; -webkit-user-select:none; -khtml-user-select:none; -ms-user-select:none; user-select:none;

Monday, August 12, 2013

ਤਿਕੜਮ



ਦਵਿੰਦਰ ਬਿਮਰਾ(ਡਾ.)

ਦੋ ਦੋਸਤ ਚਿਰਾਂ ਬਾਅਦ ਮਿਲੇ। ਇੱਕ ਨੇ ਦੂਜੇ ਨੂੰ ਪੁੱਛਿਆ, “ਫੇਰਕਿਵੇਂ ਚੱਲ ਰਿਹੈ ਤੇਰਾ ਸਕੂਲ ਅੱਜ ਕੱਲ ਤਾਂ ਸਕੂਲ ਵਾਲਿਆਂ ਨੂੰ ਬੜੀ ਕਮਾਈ ਹੁੰਦੀ ਹੈ।
ਦੂਜੇ ਦਾ ਜਵਾਬ ਸੀ, ਸਕੂਲ ਤਾਂ ਮੈਂ ਬੰਦ ਕਰਤਾ, ਸਕੂਲ ਦਾ ਕੰਮ ਚੱਲਿਆ ਨਹੀਂ, ਹੁਣ ਡਾਕਟਰੀ ਦੀ ਦੁਕਾਨ ਖੋਲ੍ਹੀ ਐ। ਕੰਮ ਚੱਲ ਪਿਐ।
ਡਾਕਟਰ ਦੀ ਦੁਕਾਨਪਰ ਤੂੰ ਡਾਕਟਰੀ ਦਾ ਕੰਮ ਕਦੋਂ ਸਿੱਖਿਆ
ਛੱਡ ਯਾਰ ਇਹ ਕੀਹਨੇ ਪੁੱਛਣੈ!”
                                        -0-

Sunday, August 4, 2013

ਕੁਰਹਿਤੀ



ਰਵੀ ਕਾਂਤ ਸ਼ੁਕਲਾ

ਮੈਂ ਨਹੀਂ ਪੀਂਦਾ। ਮੈਂ ਗਲਾਸ ਪਰੇ ਧੱਕਦਿਆਂ ਕਿਹਾ।
ਨਿਰਾ ਪਾਣੀ ਤਾਂ ਹੈ, ਹੈ ਕੀ ਏਦੇ ਚ, ਤਾਏ ਨੇ ਫਿਰ ਗਲਾਸ ਮੇਰੇ ਅੱਗੇ ਕਰ ਦਿੱਤਾ।
ਪਰ ਮੈਂ ਕਦੇ ਪੀਤੀ ਨੀ।
ਆਹੀ ਤਾਂ ਉਮਰ ਐ, ਪੀ ਲੈ ਕਾਕਾ। ਤਾਏ ਦਾ ਯਾਰ ਬੋਲਿਆ।
ਤਾਇਆ, ੋਰ ਨਾ ਦਿਓ, ਚਿੱਤ ਨਹੀਂ ਮੰਨਦਾ। ਮੈਂ ਮਿੰਨਤ ਕੀਤੀ।
ਲੈਲੱਗਿਆ ਜੁਆਕਾਂ ਅੰਗੂ ਕਰਨ। ਕਹਿੰਦਿਆਂ ਤਾਏ ਨੇ ਖੱਬੀ ਬਾਂਹ ਮੇਰੀ ਗਰਦਨ ਦੁਆਲੇ ਵਲਕੇ ਮੇਰੇ ਮੂੰਹ ਨੂੰ ਲਾਉਣ ਦੀ ਕੋਸ਼ਿਸ਼ ਕੀਤੀ।
ਮੇਰੇ ਕੋਲੋਂ ਹੋਰ ਬਰਦਾਸ਼ਤ ਨਾ ਹੋ ਸਕਿਆ। ਮੈਨੂੰ ਬੜੀ ਕੋਝੀ ਸੁੱਝੀ। ਗਲਾਸ ਫੜ ਕੇ ਸਾਹਮਣੇ ਰੱਖਦਿਆਂ ਮੈਂ ਤਾਏ ਨੂੰ ਪੁੱਛਿਆ, ਐਥੋਂ ਨੇੜਿਉਂ ਸਿਗਰਟ ਮਿਲਜੂ, ਤਾਇਆ
ਓਏ ਤੂੰ ਸਿਗਰਟ ਪੀਂਦੈਂ ਤਾਏ ਦੇ ਯਾਰ ਦਾ ਪਾਰਾ ਇਕਦਮ ਹਾਈ ਡਿਗਰੀ ਤੇ ਪੁੱਜ ਗਿਆ।
ਪੀਂਦਾ ਨਹੀਂ, ਸੋਚਦਾ ਹਾਂ ਜੇਕਰ ਨਸ਼ਾ ਕਰਨਾ ਐ ਤਾਂ ਥੋੜਾ ਥੋੜਾ ਕਰਾਂ। ਕਿਉਂਕਿ ਸ਼ਰਾਬ ਿਆਦਾ ਤੇਜ਼ ਹੁੰਦੀ ਐ ਨਾ, ਸੋਚਿਆ ਪਹਿਲਾਂ ਸਿਗਰਟ ਪੀਣੀ ਸਿੱਖਾਂ। ਕਹਿੰਦਿਆਂ ਮੈਂ ਉਂਗਲਾਂ ਦਾ ਇੰਜ ਪੋਜ ਬਣਾਇਆ ਜਿਵੇਂ ਸਿਗਰਟ ਪੀ ਰਿਹਾ ਹੋਵਾਂ।
ਰਹਿਣ ਦੇ ਰਹਿਣ ਦੇ ਕੁਰਹਿਤੀ ਕਿਸੇ ਥਾਂ ਦਾ, ਨਾਂ ਡੋਬੂ ਖਾਨਦਾਨ ਦਾ
ਆਂਹਦੇ ਹੋਏ ਤਾਏ ਨੇ ਗਲਾਸ ਮੇਰੇ ਅੱਗਿਓਂ ਚੁੱਕ ਲਿਆ।
                                       -0-


Sunday, July 28, 2013

ਕਾਂ



ਸੰਜੀਵ ਛਾਬੜਾ

ਮਾਣੋ ਬਿੱਲੀ ਦੀ ਉਸ ਘਰ ਨਾਲ ਪ੍ਰੀਤ ਸੀ। ਜਦ ਬਿੱਲੀ ਉਸ ਘਰ ਦੀ ਦਹਿਲੀਜ ਲੰਘੀ ਤਾਂ ਉਸ ਵਕਤ ਕੁਝ ਕਾਂ ਦੇਖਦੇ ਪਏ ਸਨ। ਉਹਨਾਂ ਨੇ ਕੁਝ ਦੇਰ ਬਾਦ ਰੌਲਾ ਪਾ ਦਿੱਤਾ। ਬਿੱਲੀ ਵਿਚਾਰੀ ਕਿੱਧਰੇ ਜੋਗੀ ਨਾ ਰਹੀ। ਇੱਜ਼ਤ ਦੀ ਮਾਰੀ ਨੂੰ ਪਿੰਡ ਛੱਡਣਾ ਪਿਆ।
ਅੱਜ ਵੀ ਇੱਕ ਬਿੱਲੀ ਲੰਬੜਾਂ ਦਾ ਦਰ ਲੰਘ ਰਹੀ ਸੀ। ਅੱਜ ਫਿਰ ਕਾਂ ਦੇਖਦੇ ਪਏ ਸਨ। ਪਰ ਉਹਨਾਂ ਰੌਲਾ ਨਹੀਂ ਪਾਇਆ। ਬਲਕਿ ਆਪ ਮੁਹਾਰੇ ਅੱਖਾਂ ਬੰਦ ਕਰ ਲਈਆਂ। ਉਹਨਾਂ ਨੇ ਸੋਚਿਆ, ਜੇ ਕਿਸੇ ਨੇ ਪੁੱਛਿਆ ਤਾਂ ਕਹਾਂਗੇ, ਬਿੱਲੀ ਤਾਂ ਅਸੀਂ ਦੇਖੀ ਹੀ ਨਹੀਂ। ਰੌਲਾ ਕੀ ਪਾਈਏ
                                        -0-

Sunday, July 14, 2013

ਸਾਈਕਲ ਵਾਲਾ ਮੁੰਡਾ



ਹਰਦੇਵ ਚੌਹਾਨ

ਨਾ ਚਾਹੁੰਦਿਆਂ ਵੀ, ਵਾਲੀਆ ਮਾਸਟਰ ਲੇਟ ਹੋ ਗਿਆ ਸੀ। ਪੂਰੇ ਨੌਂ ਵਜੇ ਬੱਸ ਨੇ ਉਸਨੂੰ ਸਕੂਲ ਵਾਲੇ ਅੱਡੇ ਤੇ ਉਤਾਰਿਆ ਸੀ। ਬੱਸ ਚੋਂ ਉਤਰਦਿਆਂ ਸਾਰ ਹੀ ਉਹ ਟਾਂਗਿਆਂ ਵਾਲੇ ਅੱਡੇ ਵੱਲ ਹੋ ਤੁਰਿਆ। ਆਪਣੇ ਨੇਮ ਅਨੁਸਾਰ, ਟਾਂਗੇ ਵਾਲਾ ਵੀ ਭੈਣਜੀਆਂ ਨੂੰ ਲੈ ਕੇ ਜਾ ਚੁੱਕਾ ਸੀ। ਹਿਸਾਬ ਵਾਲੇ ਮਾਸਟਰ ਬਲਵਿੰਦਰ ਪਾਲ ਨੂੰ ਉੱਥੇ ਵੇਖਕੇ ਉਸਨੂੰ ਕੁਝ ਹੌਂਸਲਾ ਤਾਂ ਹੋਇਆ, ਪਰ ਮੁੱਖ-ਅਧਿਆਪਕਾ ਨੂੰ ਲੈ ਕੇ ਉਸਦਾ ਡਰ ਬਰਕਰਾਰ ਸੀ, ਜਿਸ ਵਿੱਚ ਛੁੱਟੀ ਵੀ ਕੱਟੀ ਜਾਣੀ ਸੀ ਤੇ ਝਿੜਕਾਂ ਵੀ ਪੈਣੀਆਂ ਸਨ।
ਘੜੀ ਨੂੰ ਵੇਖਦਿਆਂ ਵਾਲੀਆ ਮਾਸਟਰ ਨੇ ਬਲਵਿੰਦਰ ਪਾਲ ਨੂੰ ਕਿਹਾ, ਤਿੰਨ-ਚਾਰ ਕਿਲੋਮੀਟਰ ਦਾ ਪੈਂਡਾ ਤਹਿ ਕਰਨ ਲਈ ਪੰਝੀ-ਤੀਹ ਮਿੰਟ ਤਾਂ ਬਰਬਾਦ ਹੋ ਹੀ ਜਾਣਗੇ
ਸਾਹਮਣਿਉਂ ਸਾਈਕਲ ਤੇ ਆ ਰਹੇ ਇੱਕ ਮੁੰਡੇ ਨੂੰ ਵੇਖਕੇ ਬਲਵਿੰਦਰ ਪਾਲ ਨੇ ਵਾਲੀਆ ਮਾਸਟਰ ਦੇ ਮੋਢੇ ਤੇ ਥਪਕੀ ਮਾਰਦਿਆਂ ਕਿਹਾ, ਬਣ ਗਈ ਗੱਲ, ਅਸੀਂ ਮੁੰਡੇ ਦਾ ਸਾਈਕਲ ਲੈ ਕੇ ਦਸ ਮਿੰਟਾਂ ਵਿੱਚ ਸਕੂਲ ਪਹੁੰਚ ਜਾਵਾਂਗੇ। ਮੁੰਡਾ ਆਪੇ ਤੁਰ ਕੇ ਆ ਜਾਵੇਗਾ।
ਮੁੰਡੇ ਨੂੰ ਰੁਕਣ ਦਾ ਇਸ਼ਾਰਾ ਕਰਕੇ ਮਾਸਟਰ ਬਲਵਿੰਦਰ ਪਾਲ ਸਾਈਕਲ ਫੜ੍ਹਨ ਲਈ ਅੱਗੇ ਵਧਿਆ, ਪਰ ਮੁੰਡੇ ਨੇ ਉਸ ਵੱਲ ਵੇਖਿਆ, ਘੰਟੀ ਵਜਾਈ ਤੇ ਬਾਂਹ ਖੜੀ ਕਰਕੇ ਬਿਨਾਂ ਰੁਕਿਆਂ ਇਹ ਕਹਿੰਦਾ ਹੋਇਆ ਅੱਗੇ ਲੰਘ ਗਿਆ, ਮਾਸਟਰ ਜੀ, ਹੁਣ ਮੈਂ ਸਕੂਲੋਂ ਹਟ ਗਿਆ
ਹੱਕੇ-ਬੱਕੇ ਖੜੇ ਮਾਸਟਰਾਂ ਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਸਾਈਕਲ ਵਾਲਾ ਮੁੰਡਾ ਉਹਨਾਂ ਦੇ ਪੈਰਾਂ ਹੇਠਲੀ ਜ਼ਮੀਨ ਨੂੰ ਸਮੇਟ ਕੇ ਲੈ ਗਿਆ ਹੋਵੇ।
                                      -0-

Sunday, July 7, 2013

ਛੁਟਕਾਰਾ



 ਜਸਬੀਰ ਢੰਡ

ਮਾਂ ਬਿਆਸੀਆਂ ਸਾਲਾਂ ਦੀ ਹੋ ਗਈ ਹੈ। ਕਈ ਵਾਰ ਮੌਤ ਦੇ ਮੂੰਹੋਂ ਹੇ ਕੋ ਬਚੀ ਹੈ। ਹੁਣ ਹਾਲਤ ਖਸਤਾ ਹੀ ਹੈ।
ਦਿੱਲੀ ਵਾਲੇ ਮਾਮੇ ਨੂੰ ਗੁਜ਼ਰਿਆਂ ਕਈ ਸਾਲ ਹੋ ਗਏ ਹਨ। ਮਾਮੀ ਵਿਦਿਆਵਤੀ ਮਾਮੇ ਦੀ ਪੈਨਸ਼ਨ ਨਾਲ ਗੁਜ਼ਾਰਾ ਕਰੀ ਜਾਂਦੀ ਹੈ। ਦੋ ਮੁੰਡੇ ਹਨ, ਪਰ ਦੋਹਾਂ ਦੀ ਆਪਸ ਵਿਚ ਅਣਬਣ ਰਹਿੰਦੀ ਹੈ। ਮਾਮਾ ਜਿਉਂਦੇ ਜੀਅ ਅੱਧਾ-ਅੱਧਾ ਮਕਾਨ ਦੋਹਾਂ ਮੁੰਡਿਆਂ ਦੇ ਨਾਂ ਲਗਵਾ ਗਿਆ ਸੀ। ਛੋਟਾ, ਕਸਟਮ ਅਫਸਰ ਤਾਂ ਉਦੋਂ ਹੀ ਆਪਣੇ ਹਿੱਸੇ ਦਾ ਮਕਾਨ ਕਿਰਾਏ ਉੱਤੇ ਦੇ ਕੇ ਅੱਡ ਪਟੇਲ ਨਗਰ ਰਹਿਣ ਲੱਗ ਪਿਆ ਸੀ।
ਪਿਛਲੇ ਸਾਲ ਮਾਮੀ ਗੁਸਲਖਾਨੇ ਵਿਚ ਤਿਲਕ ਕੇ ਡਿੱਗ ਪਈ ਸੀ ਤੇ ਚੂਲਾ ਟੁੱਟ ਜਾਣ ਕਾਰਨ ਮੰਜੇ ਜੋਗੀ ਰਹਿ ਗਈ ਸੀ। ਛੋਟੇ, ਕਸਟਮ ਅਫਸਰ ਨੇ ਤਾਂ ਇਹ ਆਖਕੇ ਮਾਮੀ ਨੂੰ ਨਾਲ ਰੱਖਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਸਦੇ ਬੱਚੇ ਛੋਟੇ ਹਨ, ਇਨਫੈਕਸ਼ਨ ਦਾ ਡਰ ਹੈ। ਵੱਡੇ ਨੇ ਮਾਮੀ ਨੂੰ  ਮਿਲਦੀ ਪੈਨਸ਼ਨ ਵਿੱਚੋਂ ਹਜ਼ਾਰ ਰੁਪਏ ਮਹੀਨੇ ਉੱਤੇ ਮਾਈ ਰੱਖ ਦਿੱਤੀ ਸੀ। ਉਹੀ ਚੌਵੀ ਘੰਟੇ ਮਾਮੀ ਨੂੰ ਸਾਂਭਦੀ। ਆਪ ਉਹਨਾਂ ਨੂੰ ਕੰਮਾਂ-ਧੰਦਿਆਂ ਵਿੱਚੋਂ ਵਿਹਲ ਘੱਟ ਹੀ ਮਿਲਦੀ ਸੀ।
ਮੈਂ ਕੱਲ੍ਹ ਹਨੇਰੇ ਹੋਏ ਬਜ਼ਾਰੋਂ ਆਇਆਂ ਤਾਂ ਮੁੰਡੇ ਨੇ ਕਿਹਾ, ਡੈਡੀ, ਦਿੱਲੀ ਤੋਂ ਫੋਨ ਆਇਆ ਸੀ। ਤੁਹਾਡੀ ਮਾਮੀ ਵਿਦਿਆਵਤੀ ਸੁਰਗਵਾਸ ਹੋ ਗਈ।
ਮਾਤਾ ਨੂੰ ਤਾਂ ਨਹੀਂ ਦੱਸਿਆ?ਮੈਂ ਮੁੰਡੇ ਨੂੰ ਪੁੱਛਿਆ।
ਮੈਨੂੰ ਡਰ ਸੀ ਕਿ ਮਾਤਾ ਲਈ ਇਹ ਸਦਮਾ ਝੱਲਣਾ ਔਖਾ ਹੋਵੇਗਾ। ਤੀਵੀਆਂ ਭਾਵੇਂ ਬੁੱਢੀਆਂ ਹੋ ਜਾਣ, ਪਰ ਪੇਕਿਆਂ ਵੱਲੋਂ ਭਰਾ-ਭਰਜਾਈਆਂ ਦਾ ਮੋਹ, ਫ਼ਿਕਰ ਕਰਦੀਆਂ ਰਹਿੰਦੀਆਂ ਹਨ। ਐਵੇਂ ਸੁਣ ਕੇ ਵਿਰਲਾਪ ਕਰੇਗੀ।
ਮਾਤਾ ਨੂੰ ਤਾਂ ਦੱਸ ਦਿੱਤਾ।ਮੁੰਡੇ ਨੇ ਜਿਵੇਂ ਸਰਸਰੀ ਜਿਹੇ ਕਿਹਾ।
ਫੇਰ? ਮਾਤਾ ਰੋਈ ਕੁਰਲਾਈ ਨੀਂ?
ਨਾਂ…ਹ! ਉਹ ਤਾਂ ਕਹਿੰਦੀ, ‘ਚਲੋ! ਛੁੱਟ ਗਈ ਦੋਜਖ ਤੋਂ’…!
ਮੇਰੇ ਸਿਰ ਤੋਂ ਜਿਵੇਂ ਬੋਝ ਜਿਹਾ ਉੱਤਰ ਗਿਆ।
ਮਾਂ ਦੇ ਕਮਰੇ ਵਿਚ ਗਿਆ ਤਾਂ ਉਹ ਹਨੇਰੇ ਵਿਚ ਹੀ ਪਈ ਹੋਈ ਸੀ, ਬੇਅਵਾਜ਼। ਲਾਈਟ ਜਗਾਈ ਤਾਂ ਵੇਖਿਆ, ਉਹ ਮੂੰਹ ਸਿਰ ਵਲ੍ਹੇਟੀ ਪਈ ਹੌਲੀ-ਹੌਲੀ ਸੁਬਕ ਰਹੀ ਸੀ। ਸਰ੍ਹਾਣੇ ਦਾ ਇਕ ਪਾਸਾ ਗਿੱਲਾ ਸੀ।
                                    -0-