-moz-user-select:none; -webkit-user-select:none; -khtml-user-select:none; -ms-user-select:none; user-select:none;

Saturday, February 22, 2014

ਪਤਝੜ ਦੇ ਪੱਤੇ



ਹਰਭਜਨ  ਸਿੰਘ ਖੇਮਕਰਨੀ

ਸ਼ਹਿਰ ਆਉਣ ਤੇ ਵੱਸਣ ਸਿੰਘ ਨੂੰ ਉਸ ਦੇ ਐਸ. ਪੀ. ਲੱਗੇ ਪੁੱਤਰ ਨੇ ਆਪਣੇ ਪਿਤਾ ਦਾ ਕੋਠੀ ਦੇ ਇੱਕ ਕਮਰੇ ਵਿੱਚ ਰਹਿਣ ਦਾ ਸੁਵਿਧਾ-ਪੂਰਵਕ ਪ੍ਰਬੰਧ ਕਰ ਦਿੱਤਾ। ਉਚੇਚੇ ਤੌਰ ਤੇ ਨੌਕਰ ਨੂੰ ਦਿੱਤੀਆਂ ਹਦਾਇਤਾਂ ਅਨੁਸਾਰ ਰੋਟੀ-ਪਾਣੀ, ਚਾਹ, ਦੁਆਈਆਂ ਸਭ ਕੁਝ ਸਮੇਂ ਸਿਰ ਮਿਲ ਜਾਂਦਾ, ਪਰ ਪਿੰਡ ਨੂੰ ਯਾਦ ਕਰਦਿਆਂ ਅਕਸਰ ਉਸ ਦੀਆਂ ਅੱਖਾਂ ਦੇ ਕੋਇਆਂ ਵਿੱਚ ਪਾਣੀ ਅਟਕਿਆ ਰਹਿੰਦਾ। ਪੁੱਤਰ ਸਮਾਂ ਕੱਢਕੇ ਕੋਈ-ਕੋਈ ਸ਼ਾਮ ਸੁਰਮਈ ਕਰਵਾਉਣ ਵਿੱਚ ਸਾਥ ਵੀ ਦੇ ਜਾਂਦਾ ਤੇ ਬੱਚੇ ਵੀ ਦਾਦੇ ਦੀਆਂ ਸਮਝ ਵਿੱਚ ਨਾ ਆਉਣ ਵਾਲੀਆਂ ਗੱਲਾਂ ਤੇ ਵੀ ਹੁੰਗਾਰੇ ਭਰਦੇ ਤਾਂ ਕੁਝ ਪਲ ਲਈ ਉਦਾਸੀਨਤਾ ਚਿਹਰੇ ਦੀਆਂ ਝੁਰੀਆਂ ਵਿੱਚ ਆਪਣਾ ਮੂੰਹ ਛੁਪਾ ਲੈਂਦੀ। ਪਿੰਡ ਦੀ ਯਾਦ ਸਤਾਉਣ ਤੇ ਉਹ ਬੱਸ-ਸਟੈਂਡ ਤੇ ਆ ਕੇ ਪਿੰਡ ਨੂੰ ਜਾਣ ਵਾਲੀ ਬੱਸ ਨਿਹਾਰਦਾ ਤਾਂ ਕੋਈ ਨਾ ਕੋਈ  ਜਾਣ-ਪਹਿਚਾਣ ਵਾਲਾ ਮਿਲ ਹੀ ਜਾਂਦਾ, ਜਿਸ ਨਾਲ ਦੋ-ਚਾਰ ਗੱਲਾਂ ਕਰਕੇ ਮਨ ਹੌਲਾ ਕਰ ਲੈਂਦਾ।
ਅੱਜ ਵੀ ਜਦੋਂ ਉਹ ਮਨ ਹੱਥੋਂ ਮਜ਼ਬੂਰ ਹੋ ਬੱਸ-ਸਟੈਂਡ ਤੇ ਪਹੁੰਚਿਆ ਤਾਂ ਉੱਥੇ ਉਸਦਾ ਲੰਗੋਟੀਆ ਯਾਰ ਸਰਦੂਲ ਸਿੰਘ ਮਿਲ ਪਿਆ। ਸੁਖ-ਸਾਂਦ ਪੁੱਛਣ ਦੱਸਣ ਉਪ੍ਰੰਤ ਸਰਦੂਲ ਸਿੰਘ ਨਿਹੋਰੇ ਨਾਲ ਬੋਲਿਆ, ਤੂੰ ਤਾਂ ਯਾਰ ਸਾਨੂੰ ਭੁੱਲਦਾ ਹੀ ਜਾਨੈਂ, ਕਿੰਨਾ ਚਿਰ ਹੋ ਗਿਐ ਪਿੰਡ ਗੇਾ ਹੀ ਨਹੀਂ ਮਾਰਿਆ।
“ਭਰਾਵਾ ਕਿਸ ਬਹਾਨੇ ਗੇੜਾ ਮਾਰਾਂਜਾਇਦਾਦ ਮੁੰਡਿਆਂ ਵੇਚ ਛੱਡੀ ਆ। ਰਿਸ਼ਤੇਦਾਰੀਆਂ ਵਿੱਚ ਸੱਦਣ ਸਦਾਉਣ ਘੱਟ ਗਿਐ।”
“ਉਏ ਮੈਂ ਤਾਂ ਅਜੇ ਜਿਉਂਦਾ ਆਂ, ਜਿੰਨਾ ਚਿਰ ਮਰਜ਼ੀ ਮੇਰੇ ਕੋਲ ਰਹਿ। ਵੈਸੇ ਦਿਲਸ਼ੇਰ ਸੇਵਾ ਤਾਂ ਕਰਦਾ ਹੋਣੈ?”
“ਰੱਬ ਦਾ ਸ਼ੁਕਰ ਏ ਭਰਾਵਾ, ਰੋਟੀ-ਪਾਣੀ ਸਭ ਕੁਝ ਸਮੇਂ ਸਿਰ ਮਿਲ ਜਾਂਦੈ। ਬੱਸ ਇੱਕੋ ਗੱਲ ਰੜਕਦੀ ਆ ਕਿ ਦਿਲਸ਼ੇਰ ਨੂੰ ਮਿਲਣ-ਗਿਲਣ ਵਾਲੇ ਮੇਰੀ ਇੱਜ਼ਤ ਕਰਨ ਦਾ ਢੌਂਗ ਜਿਹਾ ਕਰਦੇ ਲਗਦੇ ਨੇ।”
“ਐਸ ਉਮਰੇ ਮਨ ਤੇ ਵਾਧੂ ਬੋਝ ਪਾਣਾ ਚੰਗਾ ਨਹੀਂ ਹੁੰਦਾ। ਸਮੇਂ ਨਾਲ ਸਮਝੌਤਾ ਕਰਨਾ ਹੀ ਸਿਆਣਪ ਏ। ਲੈ ਸੁਣ, ਮੇਰੇ ਵੱਡੇ ਮੁੰਡੇ ਨੇ ਆਪਣੀ ਕੁੜੀ ਦੀ ਮੰਗਣੀ ਕਰ ਲਈ ਏ, ਪਰ ਮੈਨੂੰ ਪੁੱਛਿਆ ਤੱਕ ਨਹੀਂ ਕਿ ਸਾਕ ਕਰੀਏ ਕਿ ਨਾ। ਸੱਚ ਪੁੱਛੇਂ ਤਾਂ ਮੇਰੀ ਰੋਟੀ ਵੀ ਹੁਣ ਉਨ੍ਹਾਂ ਨੂੰ ਭਾਰੂ ਲਗਦੀ ਏ। ਬੱਸ ਜੂਨ ਪੂਰੀ ਕਰਨ ਦਾ ਵੇਲਾ ਆ ਗਿਐ।” ਕਹਿੰਦਿਆਂ ਸਰਦੂਲ ਸਿੰਘ ਤੁਰੀ ਜਾਂਦੀ ਬੱਸ ਵਿੱਚ ਜਾ ਚੜ੍ਹਿਆ।
ਵੱਸਣ ਸਿੰਘ ਨੂੰ ਇੰਝ ਲੱਗਿਆ ਕਿ ਉਸਦੇ ਚਿਹਰੇ ਦੀਆਂ ਝੁਰੜੀਆਂ ਵਿੱਚ ਬੈਠੀ ਉਦਾਸੀ ਮੁਸਕਰਾ ਰਹੀ ਹੋਵੇ।
                                         -0-

Saturday, February 15, 2014

ਗੈਸਟ ਰੂਮ



 ਹਰਜਿੰਦਰ ਪਾਲ ਕੌਰ ਕੰਗ

ਕਿਸ਼ਨਾ ਕਿਸੇ ਕੰਮ ਵਾਸਤੇ ਦਿੱਲੀ ਗਿਆ ਸੀ। ਲੁਧਿਆਣੇ ਪਹੁੰਚਦਿਆਂ ਬੱਸ ਕਾਫੀ ਲੇਟ ਹੋ ਗਈ। ਕਿਸ਼ਨੇ ਦਾ ਪਿੰਡ ਲੁਧਿਆਣੇ ਤੋਂ ਕੋਈ ਪੱਚੀ-ਤੀਹ ਕਿਲੋਮੀਟਰ ਦੂਰ ਸੀ। ਜਿੱਥੇ ਰਾਤ ਦੇ ਅੱਠ ਵਜੇ ਤੋਂ ਬਾਦ ਪਹੁੰਚਣਾ ਬਹੁਤ ਮੁਸ਼ਕਲ ਸੀ। ਉਸ ਨੇ ਸੋਚਿਆ ਇੱਥੇ ਮੇਰੀ ਸਕੀ ਸਾਲੀ ਦੇ ਨੂੰਹ-ਪੁੱਤਰ ਰਹਿੰਦੇ ਹਨ। ਪੁੱਤਰ ਖੇਤੀਬਾੀ ਇੰਸਪੈਕਟਰ ਸੀ ਤੇ ਨੂੰਹ ਕਾਲਜ ਵਿੱਚ ਪ੍ਰੋਫੈਸਰ। ਉਸ ਦਾ ਬਹੁਤ ਦਿਲ ਕੀਤਾ ਕਿ ਉਹ ਉਨ੍ਹਾਂ ਦੇ ਘਰ ਚਲਾ ਜਾਵੇ। ਇਕ ਤਾਂ ਉਹ ਉੱਥੇ ਰਾਤ ਕੱਟ ਲਵੇਗਾ ਤੇ ਦੂਸਰਾ ਮਿਲਿਆਂ ਨੂੰ ਬਹੁਤ ਦੇਰ ਹੋ ਗਈ ਸੀ, ਸੋ ਉਨ੍ਹਾਂ ਨੂੰ ਮਿਲ ਵੀ ਲਵੇਗਾ।
ਕਿਸ਼ਨੇ ਨੇ ਅੱਡੇ ਵਿੱਚੋਂ ਹੀ ਰਿਕਸ਼ਾ ਕਰ ਲਿਆ। ਰਿਕਸ਼ੇ ਵਿੱਚ ਬੈਠਾ ਕਿਸ਼ਨਾ ਸੋਚ ਰਿਹਾ ਸੀਅੱਜ ਮੇਰਾ ਭਣੇਵਾਂ ਮਿਲੇਗਾ ਤਾਂ ਕਿੰਨਾ ਖੁਸ਼ ਹੋਵੇਗਾ। ਉਸ ਨੂੰ ਉਸਦਾ ਸਾਰਾ ਬਚਪਨ ਯਾਦ ਆ ਗਿਆ ਕਿ ਕਿਵੇਂ ਉਹ ਉਸਨੂੰ ਛੋਟੇ ਹੁੰਦੇ ਨੂੰ ਆਪਣੇ ਹੱਥੀਂ ਖਿਲਾਉਂਦਾ ਸੀ। ਜਦੋਂ ਉਹ ਲੁਧਿਆਣੇ ਯੂਨੀਵਰਸਿਟੀ ਪ੍ਹਦਾ ਸੀ ਤਦ ਵੀ ਉਸਦੀ ਮਾਸੀ ਨੇ ਕਦੇ ਖੋਆ ਮਾਰ ਕੇ ਭੇਜਣਾ ਤੇ ਕਦੇ ਕਈ ਤਰ੍ਹਾਂ ਦੇ ਪਕਵਾਨ। ਉਹ ਸੋਚਦਾ ਹੁਣ ਤਾਂ ਦਿਲਬਾਗ ਦੇ ਬੱਚੇ ਵੀ ਜੁਆਨ ਹੋ ਗਏ ਹੋਣਗੇ। ਜਦ ਦਿਲਬਾਗ ਆਪਣੇ ਬੱਚਿਆਂ ਨੂੰ ਮੇਰੇ ਬਾਰੇ ਦੱਸੇਗਾ ਤਾਂ ਉਹ ਮੈਂਨੂੰ ਪੁਰਾਣੇ ਰਿਸ਼ਤੇਦਾਰ ਨੂੰ ਮਿਲ ਕੇ ਕਿੰਨੇ ਖੁਸ਼ ਹੋਣਗੇ।ਉਸ ਦੀ ਸੋਚ ਦੀ ਲੀ ਅਜੇ ਜਾਰੀ ਹੀ ਸੀ ਕਿ ਰਿਕਸ਼ੇ ਵਾਲੇ ਨੇ ਰਿਕਸ਼ਾ ਰੋਕ ਕੇ ਕਿਹਾ, ਉਤਰ ਬਾਬਾ, ਭਾਰਤ ਨਗਰ  ਆ ਗਿਆ।
ਕਿਸ਼ਨੇ ਨੇ ਰਿਕਸ਼ਾ ਵਾਲੇ ਨੂੰ ਖੜਕਦਾ ਹੋਇਆ ਵੀਹ ਦਾ ਨੋਟ ਫੜਾ ਕੇ ਫਟਾ ਫਟ ਚਾਦਰ ਦਾ ਪੱਲਾ ਠੀਕ ਕਰਦੇ ਹੋਇਆਂ ਦਿਲਬਾਗ ਦੇ ਘਰ ਦਾ ਗੇਟ ਖੜਕਾਇਆ। ਅੰਦਰੋਂ ਬਾਰਾਂ-ਤੇਰਾਂ ਸਾਲ ਦੀ ਲੜਕੀ ਭੱਜੀ ਆਈ, ਗੇਟ ਵਿੱਚੋਂ ਦੀ ਵੇਖ ਕੇ ਬੋਲੀ, “ਮੰਮੀ, ਬਾਹਰ ਕੋਈ ਮੰਗਤਾ ਆਇਆ ਲਗਦਾ।”
ਦਿਲਬਾਗ ਦੀ ਪਤਨੀ ਨੇ ਗੇਟ ਖੋਲ੍ਹ ਕੇ ਕਿਸ਼ਨੇ ਨੂੰ ਪੁੱਛਿਆ, “ਬਾਬਾ, ਕਿਸਨੂੰ ਮਿਲਣਾ ਤੂੰ?”
“ਮੈਂ ਦਿਲਬਾਗ ਦਾ ਮਾਸੜ ਆਂ। ਸ਼ਹਿਰ ਆਇਆ ਸਾਂ, ਸੋਚਿਆ ਦਿਲਬਾਗ ਨੂੰ ਮਿਲ ਚੱਲਾਂਬੜਾ ਦਿਲ ਕਰਦਾ ਸੀ ਮਿਲਣ ਨੂੰ।”
ਕਿਸ਼ਨਾ ਬੀਬੀ ਦੇ ਪਿੱਛੇ ਪਿੱਛੇ ਹੋ ਤੁਰਿਆ। ਉਸ ਦੇ ਮਗਰ ਹੀ ਜਦ ਡਰਾਇਂਗ ਰੂਮ ਵਿੱਚ ਵੜਨ ਲੱਗਾ ਤਾਂ ਬੀਬੀ ਬੋਲੀ, “ਬਾਬਾ ਰੁਕ, ਇਹ ਗੈਸਟ ਰੂਮ ਏ” ਤੇ ਅੰਦਰੋਂ ਗੈਰਜ ਦੀ ਚਾਬੀ ਲੈ ਕੇ ਕਿਸ਼ਨੇ ਨੂੰ ਗੈਰਜ ਵਿੱਚ ਲੈ ਗਈ। ਉੱਥੇ ਪਈ ਮੰਜੀ ਵੱਲ ਇਸ਼ਾਰਾ ਕਰਕੇ ਬੋਲੀ, “ਬਾਬਾ, ਬੈਠ ਜਾ। ਦਿਲਬਾਗ ਤਾਂ ਅੱਜ ਕਿਸੇ ਜ਼ਰੂਰੀ ਮੀਟਿੰਗ ਤੇ ਗਿਆ ਏ, ਸ਼ਾਇਦ ਰਾਤ ਨੂੰ ਨਾ ਆਵੇ। ਉੱਥੇ ਹੀ ਕਿਸ਼ਨੇ ਨੂੰ ਚਾਹ ਪਾਣੀ ਤੇ ਰੋਟੀ ਭੇਜ ਦਿੱਤੀ। ਖਾ ਪੀ ਕੇ ਕਿਸ਼ਨਾ ਮੰਜੇ ਤੇ ਲੇਟ ਗਿਆ ਤੇ ਆਪਣੇ ਆਸੇ ਪਾਸੇ ਕਾਰ, ਸਕੂਟਰ, ਮੋਪੇਡ ਤੇ ਸਾਈਕਲ ਲੱਗੇ ਵੇਖਦਾ ਰਿਹਾ।
                                    -0-

Saturday, February 8, 2014

ਧਰਤੀ



ਅਵਤਾਰ ਸਿੰਘ

 ਕਾਲਜ ਦੇ ਸੈਮੀਨਾਰ ਵਿਚ ਉਸਦੇ ਪਿਤਾ ਮੁੱਖ ਮਹਿਮਾਨ ਸਨ। ਔਰਤ ਦੇ ਅਧਿਕਾਰਾਂ ਸਬੰਧੀ ਬੋਲਦਿਆਂ ਉਹਨਾਂ ਨੇ ਕਿਹਾ, ਔਰਤ ਤੇ ਮਰਦ ਬਰਾਬਰ ਹਨ, ਉਹਨਾਂ ਦੇ ਅਧਿਕਾਰ ਵੀ ਬਰਾਬਰ ਹੋਣੇ ਚਾਹੀਦੇ ਹਨ। ਮੈਂ ਤਾਂ ਔਰਤ ਨੂੰ ਮਰਦ ਤੋਂ ਵੀ ਉੱਚਾ ਦਰਜਾ ਦਿੰਦਾ ਹਾਂ। ਮੈਂ  ਉਸਦੀ ਤੁਲਨਾ ਧਰਤੀ ਨਾਲ ਕਰਦਾ ਹਾਂ। ਧਰਤੀ ਜੋ ਸਭ ਕੁਝ ਸਹਿੰਦੀ ਹੈ, ਪਰ ਉਫ ਵੀ ਨਹੀਂ ਕਰਦੀ…।
ਅੰਤ ਵਿਚ ਉਹਨਾਂ ਨੇ ਸਨਮਾਨ-ਚਿੰਨ੍ਹ ਵੀ ਆਪਣੀ ਬੇਟੀ ਦੇ ਹੱਥੋਂ ਲੈਣ ਦੀ ਇੱਛਾ ਪ੍ਰਗਟਾਈ ਤਾਂ ਉਹ ਗਦਗਦ ਹੋ ਉੱਠੀ।
ਘਰ ਮੁੜਨ ਮਗਰੋਂ ਪਿਤਾ ਨੂੰ ਚੰਗੇ ਮੂਡ ਵਿਚ ਦੇਖ ਉਹ ਬੋਲੀ, ਪਾਪਾ, ਮੈਂ ਸੁਖਬੀਰ ਨਾਲ ਹੀ ਵਿਆਹ ਕਰਵਾਉਂਗੀ। ਉਹ ਵੀ ਤੁਹਾਡੇ ਵਾਂਗ ਹੀ ਵਿਚਾਰਵਾਨ ਹੈ।
ਗੋਲੀ ਮਾਰ ਦਿਆਂਗਾ ਜੇਕਰ ਅਜਿਹਾ ਸੋਚਿਆ ਵੀ…।
ਪਿਤਾ ਦੀ ਕਕਵੀਂ ਆਵਾਜ਼ ਸੁਣ ਕੇ ਉਹ ਤ੍ਰਭਕ ਗਈ। ਬਹੁਤ ਹੌਂਸਲਾ ਕਰਕੇ ਉਹ ਦਬਵੀਂ ਜਿਹੀ ਆਵਾਜ਼ ਵਿਚ ਬੋਲੀ, ਪਾਪਾ, ਵੀਰੇ ਨੇ ਵੀ ਤਾਂ…
ਪਾਪਾ ਦੇ ਜ਼ੋਰਦਾਰ ਥੱਪ ਨੇ ਉਹਦਾ ਵਾਕ ਪੂਰਾ ਨਹੀਂ ਹੋਣ ਦਿੱਤਾ।
ਉਸਨੇ ਫਿਰ ਹੌਂਸਲਾ ਕੀਤਾ, ਪਰ ਪਾਪਾ, ਤੁਸੀਂ ਤਾਂ ਔਰਤ ਤੇ ਮਰਦ ਦੀ ਬਰਾਬਰੀ ਦੀ ਗੱਲ ਕੀਤੀ ਸੀ…
ਮੈਂ ਔਰਤ ਦੀ ਤੁਲਨਾ ਧਰਤੀ ਨਾਲ ਵੀ ਕੀਤੀ ਸੀ, ਜੋ ਸਾਰੇ ਧੱਕੇ ਸਹਿੰਦੀ ਐ ਤੇ ਕੁਝ ਨਹੀਂ ਬੋਲਦੀ। ਅੱਗੇ ਤੋਂ ਮੇਰੇ ਨਾਲ ਜਬਾਨ ਨਾ ਲਾਵੀਂ।
                                         -0-

Sunday, February 2, 2014

ਆਸ ਦੀ ਕਿਰਨ



 ਡਾ. ਹਰਨੇਕ ਸਿੰਘ ਕੈਲੇ

ਕਈ ਦਿਨ ਲਗਾਤਾਰ ਮੀਂਹ ਪੈਣ ਕਰਕੇ ਪਹਿਲਾਂ ਤੋਂ ਹੀ ਅੱਧਾ ਕਿਲੋਮੀਟਰ ਤੋਂ ਵੱਧ ਟੁੱਟੀ ਸੜਕ ਉੱਤੇ ਗੋਡੇ-ਗੋਡੇ ਪਾਣੀ ਖੜ੍ਹ ਗਿਆ। ਸਕੂਟਰ, ਕਾਰਾਂ ਲੰਘਣੀਆਂ ਔਖੀਆਂ ਹੋ ਗਈਆਂ।
ਕਾਲਾ ਅਤੇ ਘੀਚਰ ਪਾਣੀ ਵਿੱਚੋਂ ਸਕੂਟਰ ਪਾਰ ਕਰਾਉਣ ਦੇ ਪੰਜ ਰੁਪਏ ਅਤੇ ਕਾਰ ਦੇ ਦਸ ਰੁਪਏ ਲੈ ਲੈਂਦੇ। ਅੱਠ-ਦਸ ਦਿਨ ਉਨ੍ਹਾਂ ਨੇ ਚੰਗੀ ਕਮਾਈ ਕੀਤੀ ਅਤੇ ਰੱਜਵੀਂ ਰੋਟੀ ਖਾਧੀ।
ਹੁਣ ਪਾਣੀ ਘਟ ਗਿਆ ਸੀ ਤੇ ਸਕੂਟਰ, ਕਾਰਾਂ ਵਾਲਿਆਂ ਨੂੰ ਉਨ੍ਹਾਂ ਦੀ ਮਦਦ ਦੀ ਲੋੜ ਪਹਿਲਾਂ ਜਿੰਨੀ ਨਹੀਂ ਸੀ। ਇਸੇ ਕਾਰਨ ਕਰਕੇ ਉਹ ਸੋਚਾਂ ਵਿਚ ਡੁੱਬੇ ਹੋਏ ਸਨ।
ਘੀਚਰਾ, ਹੁਣ ਆਪਣਾ ਕੀ ਬਣੂੰ? ਮੀਂਹ ਦਾ ਪਾਣੀ ਤਾਂ ਸੁਕਦਾ ਜਾ ਰਿਹੈ।ਕਾਲੇ ਦੇ ਬੋਲਾਂ ਵਿਚ ਉਦਾਸੀ ਸੀ।
ਬਣਨਾ ਕੀ ਆ। ਅੱਗੇ ਆਂਗੂ ਭੁੱਖੇ ਮਰਾਂਗੇ।ਘੀਚਰ ਨੇ ਨਹੁੰਆਂ ਨਾਲ ਮਿੱਟੀ ਖੁਰਚਦਿਆਂ ਆਖਿਆ।
ਅਚਾਨਕ ਹੀ ਆਸਮਾਨ ਵਿਚ ਬਿਜਲੀ ਚਮਕੀ ਅਤੇ ਉਹ ਇਕ ਦੂਜੇ ਵੱਲ ਵੇਖ ਕੇ ਮੁਸਕਰਾ ਪਏ।
                                           -0-