ਸੰਜੀਵ ਛਾਬੜਾ
ਮਾਣੋ ਬਿੱਲੀ ਦੀ ਉਸ ਘਰ ਨਾਲ ਪ੍ਰੀਤ ਸੀ। ਜਦ ਬਿੱਲੀ ਉਸ
ਘਰ ਦੀ ਦਹਿਲੀਜ ਲੰਘੀ ਤਾਂ ਉਸ ਵਕਤ ਕੁਝ ਕਾਂ ਦੇਖਦੇ ਪਏ ਸਨ। ਉਹਨਾਂ ਨੇ ਕੁਝ ਦੇਰ ਬਾਦ ਰੌਲਾ ਪਾ
ਦਿੱਤਾ। ਬਿੱਲੀ ਵਿਚਾਰੀ ਕਿੱਧਰੇ ਜੋਗੀ ਨਾ ਰਹੀ। ਇੱਜ਼ਤ ਦੀ ਮਾਰੀ ਨੂੰ ਪਿੰਡ ਛੱਡਣਾ ਪਿਆ।
ਅੱਜ ਵੀ ਇੱਕ ਬਿੱਲੀ ਲੰਬੜਾਂ ਦਾ ਦਰ ਲੰਘ ਰਹੀ ਸੀ। ਅੱਜ
ਫਿਰ ਕਾਂ ਦੇਖਦੇ ਪਏ ਸਨ। ਪਰ ਉਹਨਾਂ ਰੌਲਾ ਨਹੀਂ ਪਾਇਆ। ਬਲਕਿ ਆਪ ਮੁਹਾਰੇ ਅੱਖਾਂ ਬੰਦ ਕਰ ਲਈਆਂ।
ਉਹਨਾਂ ਨੇ ਸੋਚਿਆ, ਜੇ ਕਿਸੇ ਨੇ ਪੁੱਛਿਆ ਤਾਂ ਕਹਾਂਗੇ, “ਬਿੱਲੀ ਤਾਂ ਅਸੀਂ ਦੇਖੀ ਹੀ ਨਹੀਂ। ਰੌਲਾ ਕੀ ਪਾਈਏॽ”
-0-
No comments:
Post a Comment