ਰਵੀ ਕਾਂਤ ਸ਼ੁਕਲਾ
“ਮੈਂ ਨਹੀਂ ਪੀਂਦਾ।” ਮੈਂ ਗਲਾਸ ਪਰੇ ਧੱਕਦਿਆਂ
ਕਿਹਾ।
“ਨਿਰਾ ਪਾਣੀ ਤਾਂ ਹੈ, ਹੈ ਕੀ
ਏਦੇ ’ਚ,” ਤਾਏ ਨੇ ਫਿਰ ਗਲਾਸ ਮੇਰੇ ਅੱਗੇ ਕਰ ਦਿੱਤਾ।
“ਪਰ ਮੈਂ ਕਦੇ ਪੀਤੀ ਨੀ।”
“ਆਹੀ ਤਾਂ ਉਮਰ ਐ, ਪੀ ਲੈ
ਕਾਕਾ।” ਤਾਏ ਦਾ ਯਾਰ ਬੋਲਿਆ।
“ਤਾਇਆ, ਜ਼ੋਰ ਨਾ ਦਿਓ, ਚਿੱਤ ਨਹੀਂ ਮੰਨਦਾ।” ਮੈਂ ਮਿੰਨਤ ਕੀਤੀ।
“ਲੈ…ਅ…ਲੱਗਿਆ ਜੁਆਕਾਂ ਅੰਗੂ ਕਰਨ।” ਕਹਿੰਦਿਆਂ ਤਾਏ ਨੇ ਖੱਬੀ ਬਾਂਹ ਮੇਰੀ ਗਰਦਨ ਦੁਆਲੇ
ਵਲਕੇ ਮੇਰੇ ਮੂੰਹ ਨੂੰ ਲਾਉਣ ਦੀ ਕੋਸ਼ਿਸ਼ ਕੀਤੀ।
ਮੇਰੇ ਕੋਲੋਂ ਹੋਰ ਬਰਦਾਸ਼ਤ ਨਾ ਹੋ ਸਕਿਆ। ਮੈਨੂੰ ਬੜੀ
ਕੋਝੀ ਸੁੱਝੀ। ਗਲਾਸ ਫੜ ਕੇ ਸਾਹਮਣੇ ਰੱਖਦਿਆਂ ਮੈਂ ਤਾਏ ਨੂੰ ਪੁੱਛਿਆ, “ਐਥੋਂ ਨੇੜਿਉਂ ਸਿਗਰਟ ਮਿਲਜੂ, ਤਾਇਆॽ”
“ਓਏ ਤੂੰ ਸਿਗਰਟ ਪੀਂਦੈਂॽ” ਤਾਏ ਦੇ ਯਾਰ ਦਾ ਪਾਰਾ ਇਕਦਮ ਹਾਈ ਡਿਗਰੀ ਤੇ ਪੁੱਜ ਗਿਆ।
“ਪੀਂਦਾ ਨਹੀਂ, ਸੋਚਦਾ ਹਾਂ
ਜੇਕਰ ਨਸ਼ਾ ਕਰਨਾ ਐ ਤਾਂ ਥੋੜਾ ਥੋੜਾ ਕਰਾਂ। ਕਿਉਂਕਿ ਸ਼ਰਾਬ ਜ਼ਿਆਦਾ ਤੇਜ਼ ਹੁੰਦੀ ਐ ਨਾ, ਸੋਚਿਆ
ਪਹਿਲਾਂ ਸਿਗਰਟ ਪੀਣੀ ਸਿੱਖਾਂ।” ਕਹਿੰਦਿਆਂ ਮੈਂ ਉਂਗਲਾਂ ਦਾ ਇੰਜ
ਪੋਜ ਬਣਾਇਆ ਜਿਵੇਂ ਸਿਗਰਟ ਪੀ ਰਿਹਾ ਹੋਵਾਂ।
“ਰਹਿਣ ਦੇ ਰਹਿਣ ਦੇ
ਕੁਰਹਿਤੀ ਕਿਸੇ ਥਾਂ ਦਾ, ਨਾਂ ਡੋਬੂ ਖਾਨਦਾਨ ਦਾ…।”
ਆਂਹਦੇ ਹੋਏ ਤਾਏ ਨੇ ਗਲਾਸ ਮੇਰੇ
ਅੱਗਿਓਂ ਚੁੱਕ ਲਿਆ।
-0-
No comments:
Post a Comment