-moz-user-select:none; -webkit-user-select:none; -khtml-user-select:none; -ms-user-select:none; user-select:none;

Wednesday, April 20, 2011

ਸੱਪ


ਜਗਦੀਸ਼ ਰਾਏ ਕੁਲਰੀਆਂ

ਬਰਸਾਤ ਕਈ ਦਿਨਾਂ ਤੋਂ ਰੁਕਣ ਦਾ ਨਾਂ ਨਹੀਂ ਲੈ ਰਹੀ ਸੀ। ਲੋਕ ਪਸ਼ੂਆਂ ਲਈ ਹਰੇ ਚਾਰੇ ਕੰਨੀਓਂ ਵੀ ਔਖੇ ਸਨ। ਹਿੰਮਤੀ ਲੋਕ ਸਿਰਾਂ ਉੱਤੇ ਬੋਰੀਆਂ ਦੀਆਂ ਝੁੱਗੀਆਂ ਜਿਹੀਆਂ ਬਣਾ ਕੇ ਪਸ਼ੂਆਂ ਲਈ ਹਰਾ ਚਾਰਾ ਲੈਣ ਲਈ ਘਰੋਂ ਜਾ ਰਹੇ ਸਨ।
ਆਪਣੇ ਇਕਲੌਤੇ ਪੁੱਤਰ ਜੀਤੇ ਨੂੰ ਖੇਤ ਜਾਂਦਿਆਂ ਦੇਖ ਕੇ ਪ੍ਰੀਤਮ ਕੌਰ ਦੇ ਮੂੰਹੋਂ ਸੁਭਾਵਿਕ ਹੀ ਨਿਕਲਿਆ, ਵੇ ਪੁੱਤ! ਜਰਾ ਦੇਖ ਕੇ ਜਾਈਂ…ਐਸ ਸਿੱਲੇ ਮੌਸਮ ’ਚ ਤਾਂ ਜੈ ਖਾਣੇ ਦੇ ਸੱਪ-ਸਲੋਟੇ ਜਾਨਵਰ ਬਾਹਰ ਨਿਕਲ ਆਉਂਦੇ ਨੇ…।
ਇਸ ਵਾਕ ਨੇ ਉਸਦੀ ਜ਼ਿੰਦਗੀ ਦੇ ਪਿਛਲੇ ਜ਼ਖ਼ਮਾਂ ਨੂੰ ਹਰਾ ਕਰ ਦਿੱਤਾ। ਉਸ ਨੂੰ ਯਾਦ ਆਇਆ ਕਿ ਪਤੀ ਦੇ ਭੋਗ ਦੀ ਰਸਮ ਉਪਰੰਤ ਸਕੇ ਸੰਬੰਧੀਆਂ ਨੇ ਜ਼ੋਰ ਪਾ ਕੇ ਉਹਦੇ ਜੇਠ ਦੇ ਵੱਡੇ ਮੁੰਡੇ ਨੂੰ ਉਸ ਕੋਲ ਸਹਾਰੇ ਲਈ ਛੱਡ ਦਿੱਤਾ ਸੀ। ਇਕ ਰਾਤ ਅਚਾਨਕ ਜਾਗ ਖੁੱਲ੍ਹ ਗਈ। ਉਸਨੇ ਦੇਖਿਆ ਕਿ ਉਹ ਮੁੰਡਾ ਉਹਦੀਆਂ ਸੁੱਤੀਆਂ ਪਈਆਂ ਜਵਾਨ ਧੀਆਂ ਦੇ ਸਿਰਹਾਣੇ ਖਡ਼ਾ ਕੁਝ ਗਲਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।
‘ਜਾ ਨਿਕਲ ਜਾ ਮੇਰੇ ਘਰੋਂ…ਲੋਡ਼ ਨਹੀਂ ਮੈਨੂੰ ਥੋਡੇ ਸਹਾਰੇ ਦੀ… ਮੈਂ ਤਾਂ ’ਕੱਲੀ ਈ ਰੱਬ ਆਸਰੇ ਮੇਹਨਤ ਨਾਲ ਆਪਣੇ ਧੀਆਂ-ਪੁੱਤਾਂ ਨੂੰ ਪਾਲ ਲੂੰ…ਜਾ ਦਫਾ ਹੋ ਜਾ।’ ਰੋਂਦਿਆਂ ਉਸਨੇ ਅਗਲੀ ਸਵੇਰ ਜੇਠ ਦੇ ਮੁੰਡੇ ਨੂੰ ਘਰੋਂ ਬਾਹਰ ਕੱਢ ਦਿੱਤਾ ਸੀ।
‘ਜਾਨਵਰ ਤਾਂ ਛੇਡ਼ੇ ਤੋਂ ਕੁਝ ਕਹਿੰਦੈ…ਉਹਦਾ ਤਾਂ ਪਤਾ ਹੁੰਦੈ ਵੀ ਕੋਈ ਨੁਕਸਾਨ ਪੁਚਾ ਸਕਦੈ…ਪਰ ਘਰ ਵਿਚਲੇ ਸੱਪਾਂ ਦਾ ਕਿਸੇ ਨੂੰ ਕੀ ਪਤਾ ਕਿਹਡ਼ੇ ਵੇਲੇ ਡੰਗ ਮਾਰ ਦੇਣ…।’ ਅਤੀਤ ਦੀਆਂ ਗੱਲਾਂ ਨੂੰ ਚੇਤੇ ਕਰਦਿਆਂ ਪ੍ਰੀਤਮ ਕੌਰ ਦਾ ਗੱਚ ਭਰ ਆਇਆ।
                                       -0-

Monday, April 11, 2011

ਬੁੱਢੀ ਮੰਗਤੀ


ਗੁਰਦੀਪ ਸਿੰਘ ਪੁਰੀ

ਬੇਟਾ ਸੁਬ੍ਹਾ ਕਾ ਕੁਛ ਨਹੀਂ ਖਾਯਾ , ਭਗਵਾਨ ਕੇ ਨਾਮ ਪਰ ਰੋਟੀ ਦੇ ਦੋ। ਭਗਵਾਨ ਤੁਝੇ ਲੰਬੀ ਉਮਰ ਦੇ। ਤੇਰੀ ਕੁੱਲ ਉੱਚੀ ਹੋ। ਤੇਰਾ ਆਂਗਨ ਖੁਸ਼ੀਓਂ ਸੇ ਭਰਾ ਰਹੇਬੁੱਢੀ ਮੰਗਤੀ ਨੇ ਦਫਤਰ ਦੇ ਲਾਅਨ ਵਿਚ ਬੈਠੇ ਬਾਬੂ ਨੂੰ ਰੋਟੀ ਵਾਲਾ ਡੱਬਾ ਖੋਲ੍ਹਦਿਆਂ ਹੀ ਤਰਲਾ ਪਾਇਆ।
 ਬਾਬੂ ਨੇ ਰੋਟੀ ਵਾਲਾ ਡੱਬਾ ਖੋਲ੍ਹਿਆ। ਉਸ ਵਿਚ ਪਹਿਲਾਂ ਦੀ ਤਰ੍ਹਾਂ ਤਿੰਨ ਹੀ ਫੁਲਕੇ ਨਿਕਲੇ, ਜੋ ਬਾਬੂ ਲਈ ਕਾਫੀ ਸਨ।
ਬਾਬੂ ਨੇ ਦੋ ਫੁਲਕਿਆਂ ਉੱਪਰ ਥੋੜ੍ਹੀ ਜਿਹੀ ਸਬਜੀ ਰੱਖੀ ਅਤੇ ਹੱਥ ਬੁੱਢੀ ਮੰਗਤੀ ਵੱਲ ਉਲਾਰ ਦਿੱਤਾ।
ਮੰਗਤੀ ਕੋਲ ਖੜ੍ਹੀ ਸਭ ਦੇਖ ਰਹੀ ਸੀ। ਗਿੱਲੀਆਂ ਅੱਖਾਂ ਅਤੇ ਥਿਰਕਦੇ ਬੋਲਾਂ ਤੋਂ ਉਸ ਦੇ ਮੂੰਹੋਂ ਇਹੀ ਨਿਕਲਿਆ, ਬੇਟਾ, ਫੁਲਕੇ ਤੋਂ ਤੀਨ ਹੀ ਹੈਂ। ਤੂੰ ਖਾ ਲੋ, ਮੇਰਾ ਕਿਆ ਹੈ… ਮੈਂ ਕਹੀਂ ਔਰ ਮਾਂਗ ਲੂੰਗੀ। ਕਹੀਂ ਤੂੰ ਭੂਖਾ ਰਹਿ ਗਿਆ  ਤੋ…।
ਇੰਨਾ ਕਹਿ ਬੁੱਢੀ ਮੰਗਤੀ ਬੁਢਾਪੇ ਦੀ ਤੀਸਰੀ ਲੱਤ ਦੇ ਸਹਾਰੇ ਅੱਗੇ ਨੂੰ ਤੁਰ ਪਈ। ਬਾਬੂ ਕਿੰਨੀ ਦੇਰ ਤੱਕ ਆਪਣੀਆਂ ਅੱਖਾਂ ਵਿੱਚ ਅੱਥਰੂ ਡੱਕਣ ਦੀ ਕੋਸ਼ਿਸ਼ ਕਰਦਾ ਰਿਹਾ।
                             -0-

Sunday, April 3, 2011

ਧੀ ਜੰਮੀ


 ਡਾ. ਹਰਦੀਪ ਕੌਰ ਸੰਧੂ


         ਅੱਜ ਫੇਰ ਉਸ ਦਾ ਉਦਾਸ ਚਿਹਰਾ ਦੱਸ ਰਿਹਾ ਸੀ ਕਿ ਸੱਸ ਨੇ ਫੇਰ ਕਲੇਸ਼ ਕੀਤਾ ਹੋਣਾ ।
         ਘਰਵਾਲ਼ਾ ਵੀ ਸਿੱਧੇ ਮੂੰਹ ਗੱਲ ਨਾ ਕਰਦਾ ਜਦੋਂ ਬੋਲਦਾ ਬੱਸ ਪੁੱਠਾ ਹੀ ਬੋਲਦਾਇੱਕ ਪੁੱਤ ਨਹੀਂ ਦੇ ਸਕੀ ਮੈਨੂੰ। ਤਿੰਨ ਪੱਥਰ ਮਾਰੇ ਮੇਰੇ ਮੱਥੇ। ਮੇਰਾ ਬੇੜਾ ਗਰਕ ਕਰਤਾ ਏਸ ਨੇ। ਮੈਨੂੰ ਕਾਣੀ ਕੌਡੀ ਦਾ ਨੀ ਛੱਡਿਆਜੀ ਕਰਦਾ ਥੋਨੂੰ ਚੌਹਾਂ ਨੂੰ ਜ਼ਹਿਰ ਦੇ ਦਵਾਂ
         ਸੱਸ ਉੱਤੋਂ ਹੋਰ ਤਾਅਨੇ ਮਾਰਦੀ, ‘ਨੀ ਕਲਜੋਗਣੇ….ਮੇਰੇ ਘਰ ਨੂੰ ਖਾਗੀ ਨੀ ਤੂੰ…ਡੈਣੇਤਿੰਨ ਪੱਥਰ ਜੰਮ ਧਰੇਕੁਲੱਛਣੀਬਦਕਾਰ ਕਿਸੇ ਥਾਂ ਦੀਇੱਕ ਪੋਤੇ ਦਾ ਮੂੰਹ ਨੀ ਦਖਾ ਸਕੀ
          ਸੱਸ ਤੇ ਪਤੀ ਦੇ ਤਾਅਨੇਮਿਹਣੇ ਸੁਣ ਓਹ ਉਦਾਸ ਹੋ ਜਾਂਦੀਸੋਚਦੀ ਕਿ ਇਨ੍ਹਾਂ ਮਿਹਣਿਆਂ ਵਿੱਚੋਂ ਉਹ ਕਿਹੜੇ ਇਨਾਮਾਂ ਦੀ ਭਾਗੀਦਾਰ ਹੈ। ਭਰੇ ਮਨ ਨਾਲ ਮੇਰੇ ਕੋਲ ਆ ਜਾਂਦੀ। ਉਸ ਦਾ ਰੋਣ ਮੀਂਹ ਦੀ ਵਾਛੜ ਵਾਂਗ ਉੱਤਰ ਆਉਂਦਾ। ਕਈ ਵਾਰ ਉਸ ਨੂੰ ਸਮਝਾਇਆਬਈ ਏਸ ਹਾਲਤ ਵਿੱਚ ਖਿੱਝੇ-ਖਪੇ ਰਹਿਣ ਨਾਲ ਕੁੱਖ ਚ ਪਲ ਰਹੇ ਬੱਚੇ ਤੇ ਮਾੜਾ ਅਸਰ ਪੈਂਦਾ ਹੈ
         ਅੱਜ ਜਦੋਂ ਓਹ ਮੇਰੇ ਕੋਲ ਆਈ ਤਾਂ ਮੈਂ ਮਨੁੱਖੀ ਸਰੀਰ ਦੀ ਬਣਤਰ ਬਾਰੇ ਇੱਕ ਕਿਤਾਬ ਪੜ੍ਹ ਰਹੀ ਸੀ। ਉਸ ਦੀਆਂ ਰੋ-ਰੋ ਕੇ ਸੁੱਜੀਆਂ  ਅੱਖਾਂ ਉਸ ਨਾਲ ਹੋਈਬੀਤੀ ਦੀ ਕਹਾਣੀ ਦੱਸ ਰਹੀਆਂ ਸਨ । ਮੈਂ ਉਸ ਨੂੰ ਕੋਲ ਬਿਠਾ ਕੇ, ਹੁਣੇ-ਹੁਣੇ ਇੱਕੱਠੀ ਕੀਤੀ ਜਾਣਕਾਰੀ ਅਨੁਸਾਰ ਸਮਝਾਉਣਾ ਸ਼ੁਰੂ ਕੀਤਾ:
         ਮੱਨੁਖੀ ਸਰੀਰ ਦੇ ਹਰ ਕੋਸ਼ ( ਸੈਲ) ਵਿੱਚ 23 ਕਰੋਮੋਸੋਮਾਂ ਦੇ 2 ਸਮੂਹ ਹੁੰਦੇ ਨੇਜਾਣੀ ਕਿ 46 ਕਰੋਮੋਸੋਮ । ਇਨ੍ਹਾਂ ਦੋਹਾਂ ਵਿੱਚੋਂ ਇੱਕ ਸਮੂਹ ਮਾਂ ਵਲੋਂ ਤੇ ਦੂਜਾ ਪਿਓ ਵਲੋਂ ਆਉਂਦਾ ਹੈ। ਕਰੋਮੋਸੋਮਾਂ ਦੇ 22 ਜੋੜੇ ਸਾਡੇ ਨੈਣ-ਨਕਸ਼ ਤਰਾਸ਼ਦੇ ਨੇ ਤੇ ਅਖੀਰਲਾ ਜੋੜਾ ਲਿੰਗ । ਆਖਰੀ ਜੋੜਾ ਐਕਸ-ਐਕਸ( XX) ਹੈ ਤਾਂ ਲੜਕੀ ਅਤੇ ਜੇ ਐਕਸ-ਵਾਈ(XY) ਹੈ ਤਾਂ ਲੜਕਾ ਜਨਮ ਲੈਂਦਾ ਹੈ। ਮਤਲਬ ਕਿ ਅਗਰ ਗਰਭਧਾਰਣ ਸਮੇਂ ਜੇ ਵਾਈ(Y) ਕਰੋਮੋਸੋਮ ਨਹੀਂ ਹੈ ਤਾਂ ਹੋਣ ਵਾਲ਼ਾ ਬੱਚਾ ਲੜਕੀ ਹੋਵੇਗੀ ਰੌਲ਼ਾ ਤਾਂ ਬੱਸ ਵਾਈ’(Y) ਕਰੋਮੋਸੋਮ ਦਾ ਹੈ….ਜੋ  ਔਰਤਾਂ ਵਿੱਚ ਹੈ ਹੀ ਨਹੀਂ। ਭਰੂਣ ਬਣਨ ਸਮੇਂ  ਮਾਂ ਵਲੋਂ ਤਾਂ ਐਕਸ(X)  ਕਰੋਮੋਸੋਮ ਹੀ ਹੋਣਾ ਹੈ ਤੇ ਪਿਓ ਵਲੋਂ ਐਕਸ(X) ਜਾਂ ਵਾਈ(Y) ਵਿੱਚੋਂ ਕੋਈ ਇੱਕ ਤੇ ਏਸ ਤਰਾਂ ਪਿਓ ਵਾਲਾ ਕਰੋਮੋਸੋਮ ਹੀ ਧੀ ਜਾਂ ਪੁੱਤਰ ਦੇ ਆਗਮਨ ਨੂੰ ਨਿਰਧਾਰਤ ਕਰਦਾ ਹੈ ਮੈਂ ਇੱਕੋ ਸਾਹ ਲੰਮਾ-ਚੌੜਾ ਸਾਇੰਸ ਦਾ ਲੈਕਚਰ ਦੇ ਦਿੱਤਾ।
          ਸੁਣਦੇ-ਸੁਣਦੇ ਉਸ ਦੇ ਚਿਹਰੇ ਉੱਤੇ ਚਮਕ ਆ ਗਈ, ਅੱਛਾ…..! ਉਸ ਨੇ ਖਿਲੇ ਚਿਹਰੇ ਨਾਲ ਹੁੰਗਾਰਾ ਭਰਿਆ, ਜਿਵੇਂ ਓਸ ਦਾ ਸਾਰਾ ਦੁੱਖ-ਦਰਦ ਕੋਹਾਂ ਦੂਰ ਭੱਜ ਗਿਆ ਹੋਵੇ ਪਰ ਦੂਜੇ ਹੀ ਛਿਣ ਉਹ ਫੇਰ ਕਿਸੇ ਡੂੰਘੇ ਗਮ ਦੇ ਸਮੁੰਦਰ ਵਿੱਚ ਗੋਤੇ ਖਾਂਦੀ ਕਹਿਣ ਲੱਗੀ, ਕੀ ਫਾਇਦਾ ਇਨ੍ਹਾਂ ਕਿਤਾਬਾਂ ਚ ਲਿਖੀਆਂ ਦਾ। ਮਾਤੜ-ਧਮਾਤੜ ਨੇ ਤਾਂ ਫੇਰ ਵੀ ਏਥੇ ਨਰਕ ਈ ਭੋਗਣੈ। ਰੱਬ ਕਿਸੇ ਨੂੰ ਤੀਮੀਂ ਦੀ ਜੂਨ ਚ ਨਾ ਪਾਵੇ
          ਉਸ ਦਾ ਗੰਭੀਰ ਚਿਹਰਾ ਮੈਨੂੰ ਸੋਚਾਂ ਵਿੱਚ ਪਾ ਗਿਆ
                                                                 -0-