-moz-user-select:none; -webkit-user-select:none; -khtml-user-select:none; -ms-user-select:none; user-select:none;

Monday, July 27, 2015

ਅਫ਼ਵਾਹਾਂ



ਕੁਲਵਿੰਦਰ ਕੌਸ਼ਲ

ਰੇਲਵੇ ਲਾਈਨ ਤੇ ਇੱਕ ਲਾਸ਼ ਮਿਲੀ ਏ।
ਸੁਣਿਆ ਕਿਸੇ ਨੇ ਕਤਲ ਕਰਕੇ ਸੁੱਟ ਦਿੱਤਾ।
ਲਾਸ਼ ਹਿੰਦੂ ਦੀ ਐ
ਫਿਰ ਤਾਂ ਇਹ ਕੰਮ ਕਿਸੇ ਮੁਸਲਮਾਨ ਦਾ ਹੋਵੇਗਾ।
ਖ਼ਬਰ ਹੋਰ ਫੈਲੀ, ਕਿਸੇ ਮੁਸਲਮਾਨ ਨੇ ਹਿੰਦੂ ਭਰਾ ਦਾ ਕਤਲ ਕਰਕੇ ਸੁੱਟ ਦਿੱਤਾ।
ਕੀ
ਫਿਰ ਤਾਂ ਹੋਰ ਵੀ ਲਾਸ਼ਾਂ ਹੋਣਗੀਆਂ।
ਹਾਂ ਸੁਣਿਐ ਝਾੜੀਆਂ ਦੁਆਲੇ ਇੱਕ ਦੋ ਲਾਸ਼ਾਂ ਹੋਰ ਮਿਲੀਆਂ ਨੇ।
ਚਲੋ, ਪਤਾ ਕਰੀਏ ਸੱਚਾਈ ਕੀ ਹੈ।
ਲਉ ਪਤਾ ਕੀ ਕਰਨੈ, ਇਹ ਕੰਮ ਮੁਸਲਮਾਨਾਂ ਦਾ ਏ ਅਤੇ ਅਸਾਂ ਹੁਣ ਬਦਲਾ ਲੈਣੈ
ਕੁਝ ਸਮੇਂ ਬਾਅਦ ਇੱਕ ਵੱਡਾ ਜਲੂਸ ਹਰ-ਹਰ ਮਹਾਂਦੇਵ ਦੇ ਨਾਅਰੇ ਲਾਉਂਦਾ ਸ਼ਹਿਰ ਦੀ ਸ਼ਾਂਤੀ ਭੰਗ ਕਰਦਾ ਜਾ ਰਿਹਾ ਸੀ।
                                     -0-

Monday, July 20, 2015

ਸ਼ਰਧਾ



ਪ੍ਰੀਤ ਨੀਤਪੁਰ

ਕਿਸੇ ਨੇ ਬਾਹਰਲਾ ਗੇਟ ਖਕਾਇਆ ਹੈ।
ਮੈਂ ਅਖ਼ਬਾਰ ਤੋਂ ਨਿਗ੍ਹਾ ਹਟਾ ਕੇ, ਗੇਟ ਵੱਲ ਝਾਕਦਾ ਹਾਂ ਤੇ ਬੋਲਦਾ ਹਾਂ।
ਆਜੋ, ਲੰਘ ਆਓਖੁੱਲ੍ਹੈ ਗੇਟ
ਪਿੰਡ ਦੇ ਚਾਰ-ਪੰਜ ਭੱਦਰ ਪੁਰਸ਼ ਵਿਹਚ ਪਰਵੇਸ਼ ਕਰਦੇ ਨੇ। ਉਨ੍ਹਾਂ ਚੋਂ ਇਕ ਜਣੇ ਦੇ ਹੱਥ ਰਸੀਦ ਬੁੱਕ ਵੇਖ ਕੇ ਮੈਂ ਸਮਝ ਗਿਆ ਕਿ ਇਹ ਨਵੇਂ ਗੁਰਦੁਆਰਾ ਸਾਹਿਬ ਦੀ ਉਸਾਰੀ ਲਈ ਉਗਰਾਹੀ ਕਰਦੇ ਫਿਰਦੇ ਨੇ।
ਮੇਰਾ ਮੱਥਾ ਮਾਮੂਲੀ ਤਣ ਜਾਂਦਾ ਹੈ।
ਮੈਂ ਭਾਵੇਂ ਆਮ ਲੋਕਾਂ ਵਾਂਗ ਧਾਰਮਿਕ ਅਸਥਾਨਾਂ ਪ੍ਰਤੀ ਸ਼ਰਧਾ ਭਾਵਨਾ ਰੱਖਦਾ ਹਾਂ। ਪਰ ਮੇਰੀ ਧਾਰਨਾ ਹੈ ਕਿ ਕਿਸੇ ਧਾਰਮਿਕ ਅਸਥਾਨ ਨੂੰ ਦਾਨ/ਚੰਦਾ ਦੇਣ ਨਾਲੋਂ ਪ੍ਹਾਈ ਵਿਚ ਹੁਸ਼ਿਆਰ ਕਿਸੇ ਗ਼ਰੀਬ ਬੱਚੇ ਦੀ ਜਾਂ ਕਿਸੇ ਸਕੂਲ ਦੀ ਮਦਦ ਕਰਨਾ ਬਿਹਤਰ ਤੇ ਸਾਰਥਿਕ ਹੁੰਦਾ ਹੈ।
ਮੈਂ ਉਨ੍ਹਾਂ ਲਈ ਮੰਜਾ ਡਾਹੁੰਦਾ ਹਾਂ ਤੇ ਪਤਨੀ ਨੂੰ ਚਾਹ ਬਣਾਉਣ ਲਈ ਕਹਿੰਦਾ ਹਾਂ।
ਨਹੀਂ ਹਰਮੇਲ ਸਿਆਂ, ਚਾਹ ਦੀ ਨ੍ਹੀ ਲੋੜ… ਉਨ੍ਹਾਂ ਚੋਂ ਇਕ ਜਣਾ ਬੋਲਦਾ ਹੈ, ਚਾਹ ਤਾਂ ਹੁਣੇ ਪੀਤੀ ਆ, ਪਾਖਰ ਦੇ ਘਰੋਂ…”
ਮੈਂ ਉਹਦੀ ਗੱਲ ਅਣਸੁਣੀ ਕਰਕੇ ਆਪਣੇ ਢਿੱਡ ਦੀ ਗੱਲ, ਜਿਹੀ ਕਈਆਂ ਦਿਨਾਂ ਤੋਂ ਮੇਰੇ ਢਿੱਡ ਚ ਰਕਦੀ ਸੀ, ਸਾਂਝੀ ਕਰਦਾ ਹਾਂ
“ਭਾਈ ਸਾਹਿਬ, ਮੁਆਫ਼ ਕਰਨਾ…” ਮੈਂ ਹਲੀਮੀ ਨਾਲ ਬੋਲਦੈਂ, “ਆਪਣਾ ਗੁਰਦੁਆਰਾ ਤਾਂ ਪਹਿਲਾਂ ਈ ਬੜਾ ਸੋਹਣਾ ਸੀ। ਉਸਨੂੰ ਢਾਹ ਕੇ ਨਵਾਂ ਬਣਾਉਣ ਦੀ ਕੀ ਲੋੜ ਸੀ…?”
“ਇਹ ਤਾਂ ਯਾਰ, ਗਮਦੂਰ ਫ਼ੌਜੀ ਨੇ ਉਂਗਲ ਲਾਤੀ।” ਉਨ੍ਹਾਂ ’ਚੋਂ ਇਕ ਜਣਾ ਬੋਲਿਆ, “ਅਖੇ, ਆਧਰਮੀਆਂ ਦਾ ਗੁਰਦੁਆਰਾ ਐਡਾ ਆਲੀਸ਼ਾਨ…ਦੋ ਮੰਜ਼ਲਾ…ਤੇ ਜੱਟਾਂ ਦਾ…?”
ਮੈਂ ਝੱਟ ਪੰਜ ਹਜ਼ਾਰ ਦੀ ਪਰਚੀ ਕਟਾ ਲੈਂਦਾ ਹਾਂ।
                                        -0-

Monday, July 13, 2015

ਯਾਦ



 ਭਾਰਤ ਹਰੀਪੁਰੀ

ਨਵੀਂ ਕਾਰ ਵਿਚ ਪਿੱਛੇ ਬੈਠੀ ਨਵੀਂ ਵਿਆਹੀ ਔਰਤ ਆਪਣੇ ਚਿੱਟੇ ਦੁੱਧ ਵਰਗੇ ਪਾਮੇਰੀਅਨ ਕੁੱਤੇ ਨਾਲ ਲਾਡ ਕਰ ਰਹੀ ਸੀ। ਰੇਲਵੇ ਫਾਟਕ ਬੰਦ ਸੀ। ਕਾਰਾਂ, ਬੱਸਾਂ ਆਦਿ ਦੀ ਲੰਮੀ ਕਤਾਰ ਲੱਗ ਚੁੱਕੀ ਸੀ।
ਇਕ ਭਿਖਾਰਨ ਬੱਚੀ ਹੱਥ ਵਿਚ ਠੂਠਾ ਫੀ ਕਾਰਾਂ ਕੋਲ ਜਾ ਕੇ ਮੰਗ ਰਹੀ ਸੀ। ਇਕ ਬੁੱਢੀ ਔਰਤ ਉਸ ਦੇ ਸਹਾਰੇ ਸੀ।
ਆਪਣੇ ਨਿੱਕੇ-ਨਿੱਕੇ ਹੱਥਾਂ ਵਿਚ ਵੱਡਾ ਸਾਰਾ ਠੂਠਾ ਫੀ ਜਦੋਂ ਉਸ ਨੇ ਲਿਲਕੀ ਜਿਹੀ ਕੱਢੀ ਤਾਂ ਕਾਰ ਵਿਚ ਬੈਠੀ ਅਮੀਰ ਔਰਤ ਨੇ ਉਸ ਭਿਖਾਰਨ ਬੱਚੀ ਦੇ ਨਾਲ ਦੀ ਔਰਤ ਵੱਲ ਵੇਖਿਆ ਤੇ ਗੁੱਸੇ ਵਿਚ ਕਿਹਾ, ਜੇ ਮੰਗਣ ਲਈ ਹੀ ਬੱਚੇ ਜੰਮਣੇ ਸਨ ਤਾਂ ਕਿਉਂ ਜੰਮੇ ਸਨ, ਜੰਮੇ ਬਿਨਾਂ ਸਰਦਾ ਨਹੀਂ ਸੀ? ਤੁਰ ਪੈਂਦੇ ਨੇ ਮੰਗਣ ਲਈ, ਤੁਸੀਂ ਲੋਕਾਂ ਨੇ ਸਮਾਜ ਦਾ ਸੱਤਿਆਨਾਸ ਕਰਤੈ।
ਭਿਖਾਰਨ ਕੁੀ ਦੇ ਨਾਲ ਦੀ ਔਰਤ ਨੇ ਨਿਮਰਤਾ ਨਾਲ ਕਿਹਾ, ਬੀਬੀ ਜੀ, ਇਹ ਤਾਂ ਮੈਨੂੰ ਪੰਜ-ਛੇ ਸਾਲ ਪਹਿਲਾਂ ਗਾਂਧੀ ਪਾਰਕ ਕੋਲੋਂ ਮਿਲੀ ਸੀ, ਕੋਈ ਇਸ ਨੂੰ ਉੱਥੇ ਸਿੱਟ ਗਿਆ ਸੀ।। ਮੈਂ ਤਾਂ ਮਰ ਕੇ ਐਡੀ ਕੀਤੀ ਐ।
ਕਾਰ ਵਾਲੀ ਔਰਤ ਦਾ ਰੰਗ ਪੀਲਾ ਪੈ ਗਿਆ। ਉਸਨੇ ਝੱਟ ਸੌ ਦਾ ਨੋਟ ਕੱਢ ਕੇ ਕਟੋਰੇ ਵਿਚ ਪਾ ਦਿੱਤਾ। ਭਿਖਾਰਨ ਔਰਤ ਅਤੇ ਬੱਚੀ ਬਹੁਤ ਹੈਰਾਨ ਸਨ ਤੇ ਖੁਸ਼ ਵੀ।
                                       -0-



Wednesday, July 8, 2015

ਚੱਕਰਵਿਊ



ਸਤਿਪਾਲ ਖੁੱਲਰ

ਰਾਮ ਬਿਲਾਸ ਆਪਣੀ ਜਿੱਦ ਤੇ ਕਾਇਮ ਸੀ। ਉਸਨੂੰ ਕਈ ਢੰਗਾਂ ਨਾਲ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਪਰ ਸਭ ਬੇਕਾਰ ਸੀ। ਅੱਜ ਮੰਦਰ ਦੇ ਅਹਾਤੇ ਵਿਚ ਮੰਦਰ ਕਮੇਟੀ ਅਤੇ ਹੋਰ ਆਗੂਆਂ ਦਾ ਫਿਰ ਇਕੱਠ ਕੀਤਾ ਗਿਆ ਸੀ। ਮੰਦਰ ਦੇ ਅਹਾਤੇ ਦਾ ਵਿਸਥਾਰ ਹੋ ਰਿਹਾ ਸੀ। ਨਾਲ ਲੱਗਦੇ ਬਹੁਤੇ ਘਰ ਯੋਗ ਮੁਆਵਾ ਦੇ ਕੇ ਉਠਾ ਦਿੱਤੇ ਗਏ ਸਨ।
ਰਾਮ ਬਿਲਾਸ ਦਾ ਮਕਾਨ ਅਿਕਾ ਬਣਿਆ ਹੋਇਆ ਸੀ। ਜੇ ਰਾਮ ਬਿਲਾਸ ਮੰਦਰ ਨੂੰ ਜਗ੍ਹਾ ਦੇ ਦੇਵੇ ਤਾਂ ਮੰਦਰ ਦਾ ਅਹਾਤਾ ਚੌਰਸ ਹੋ ਜਾਣਾ ਸੀ। ਜਿੱਥੇ ਬਹੁਤ ਵੱਡਾ ਕਥਾ ਹਾਲ ਬਣਾਉਣ ਦੀ ਯੋਜਨਾ ਸੀ।
ਹਾਂ ਫਿਰ ਕੀ ਸੋਚਿਆ ਰਾਮ ਬਿਲਾਸ ਜੀ?” ਮੰਦਰ ਕਮੇਟੀ ਦੇ ਪ੍ਰਧਾਨ ਦੀ ਆਵਾਜ਼ ਪਹਿਲਾਂ ਨਾਲੋਂ ਰੁੱਖੀ ਸੀ।
ਮੈਂ ਕਿਉਂ ਉੱਠਾਂ, ਮੇਰੇ ਪੁਰਖਿਆਂ ਦਾ ਘਰ ਹੈ, ਉਹ ਏਥੇ ਜੰਮੇ-ਮਰੇ। ਮੇਰੀ ਇੱਛਾ ਵੀ ਏਹੋ ਹੀ ਹੈ। ਜੀਂਦੇ ਜੀਅ ਮੈਂ ਇਹ ਘਰ ਨਹੀਂ ਛੱਡਾਂਗਾ।
“ਪਰ ਤੈਨੂੰ ਮੁੱਲ ਵੀ ਤਾਂ ਦੂਜੇ ਲੋਕਾਂ ਤੋਂ ਦੁਗਣਾ ਦੇ ਰਹੇ ਹਾਂ।” ਇਕ ਮੈਂਬਰ ਨੇ ਕਾਹਲੀ ਆਵਾਜ਼ ਵਿਚ ਕਿਹਾ।
“ਧਰਮ-ਕਰਮ ਦੇ ਕੰਮ ਵਿਚ ਰੋੜਾ ਨਹੀਂ ਬਣੀਦਾ।” ਇਕ ਹੋਰ ਆਵਾਜ਼ ਉੱਭਰੀ।
“ਲੋਕ ਤਾਂ ਏਹੋ ਜਿਹੇ ਕੰਮਾਂ ਲਈ ਜ਼ਮੀਨਾਂ ਦਾਨ ਕਰ ਦਿੰਦੇ ਨੇ।” ਕਿਸੇ ਦਾਨੀ ਨੇ ਕਿਹਾ।
“ਸਮਾਜ ਵਿਚ ਤੇਰਾ ਮਾਣ ਵਧੇਗਾ।” ਕੋਈ ਹੋਰ ਸਮਝਾਉਣ ਦਾ ਯਤਨ ਕਰ ਰਿਹਾ ਸੀ।
ਰਾਮ ਬਿਲਾਸ ਨੂੰ ਘਰ ਉਜੜਦਾ ਦਿੱਸ ਰਿਹਾ ਸੀ। ਉਹ ਉਦਾਸ ਹੋਇਆ ਬੈਠਾ ਸੀ।
ਮੌਕਾ ਵੇਖ ਕੇ ਕਿਸੇ ਨੇ ਸੱਟ ਮਾਰੀ, ਲੋਹਾ ਗਰਮ ਸੀ, ਸੱਟ ਥਾਂ ਸਿਰ ਵੱਜੀ।
“ਕੱਲ੍ਹ ਕਲੋਤਰ ਨੂੰ ਕੋਈ ਘਟਨਾ ਵਾਪਰ ਗਈ ਜੇ ਤੇਰੇ ਨਾਲ, ਲੋਕਾਂ ਇਹੀ ਕਹਿਣਾ ਐ ਕਿ ਵੇਖੋ ਰਾਮ ਬਿਲਾਸ ਨੇ ਧਰਮ ਦੇ ਕੰਮ ਵਿਚ ਰੁਕਾਵਟ ਪਾਈ ਸੀ। ਇਹਨੂੰ ਮਿਲਗੀ ਨਾ ਸਜ਼ਾ।”
ਇਸ ਧਾਰਮਿਕ ਕਿਸਮ ਦੇ ਬੰਦੇ ਦੇ ਬੋਲ ਉਸਨੂੰ ਵਿੰਨ੍ਹ ਗਏ ਸਨ। ਵਿਚਾਰੇ ਰਾਮ ਬਿਲਾਸ ਨੂੰ ਜਵਾਬ ਦੇਣਾ ਹੁਣ ਹੋਰ ਵੀ ਮੁਸ਼ਕਿਲ ਲੱਗ ਰਿਹਾ ਸੀ।
                                          -0-