-moz-user-select:none; -webkit-user-select:none; -khtml-user-select:none; -ms-user-select:none; user-select:none;

Monday, July 27, 2015

ਅਫ਼ਵਾਹਾਂ



ਕੁਲਵਿੰਦਰ ਕੌਸ਼ਲ

ਰੇਲਵੇ ਲਾਈਨ ਤੇ ਇੱਕ ਲਾਸ਼ ਮਿਲੀ ਏ।
ਸੁਣਿਆ ਕਿਸੇ ਨੇ ਕਤਲ ਕਰਕੇ ਸੁੱਟ ਦਿੱਤਾ।
ਲਾਸ਼ ਹਿੰਦੂ ਦੀ ਐ
ਫਿਰ ਤਾਂ ਇਹ ਕੰਮ ਕਿਸੇ ਮੁਸਲਮਾਨ ਦਾ ਹੋਵੇਗਾ।
ਖ਼ਬਰ ਹੋਰ ਫੈਲੀ, ਕਿਸੇ ਮੁਸਲਮਾਨ ਨੇ ਹਿੰਦੂ ਭਰਾ ਦਾ ਕਤਲ ਕਰਕੇ ਸੁੱਟ ਦਿੱਤਾ।
ਕੀ
ਫਿਰ ਤਾਂ ਹੋਰ ਵੀ ਲਾਸ਼ਾਂ ਹੋਣਗੀਆਂ।
ਹਾਂ ਸੁਣਿਐ ਝਾੜੀਆਂ ਦੁਆਲੇ ਇੱਕ ਦੋ ਲਾਸ਼ਾਂ ਹੋਰ ਮਿਲੀਆਂ ਨੇ।
ਚਲੋ, ਪਤਾ ਕਰੀਏ ਸੱਚਾਈ ਕੀ ਹੈ।
ਲਉ ਪਤਾ ਕੀ ਕਰਨੈ, ਇਹ ਕੰਮ ਮੁਸਲਮਾਨਾਂ ਦਾ ਏ ਅਤੇ ਅਸਾਂ ਹੁਣ ਬਦਲਾ ਲੈਣੈ
ਕੁਝ ਸਮੇਂ ਬਾਅਦ ਇੱਕ ਵੱਡਾ ਜਲੂਸ ਹਰ-ਹਰ ਮਹਾਂਦੇਵ ਦੇ ਨਾਅਰੇ ਲਾਉਂਦਾ ਸ਼ਹਿਰ ਦੀ ਸ਼ਾਂਤੀ ਭੰਗ ਕਰਦਾ ਜਾ ਰਿਹਾ ਸੀ।
                                     -0-

No comments: