-moz-user-select:none; -webkit-user-select:none; -khtml-user-select:none; -ms-user-select:none; user-select:none;

Saturday, December 6, 2014

ਗੰਦਾ ਨਾਲਾ



ਸਤਿਪਾਲ ਖੁੱਲਰ

ਬੱਸ ਤੋਂ ਉੱਤਰ ਕੇ ਉਸਨੇ ਬੱਸ ਅੱਡੇ ਵੱਲ ਪੰਛੀ ਝਾਤ ਪਾਈ। ਅੱਡੇ ਤੇ ਅਜੇ ਪੂਰੀ ਰੌਣਕ ਨਹੀਂ ਸੀ ਹੋਈ। ਫਿਰ ਉਹ ਮੇਨ ਸਕ ਵੱਲ ਹੋ ਤੁਰੀ। ਸਕ ਦੇ ਕਿਨਾਰੇ ਤੇ ਰੁਕ ਕੇ ਉਸਨੇ ਖੱਬੇ-ਸੱਜੇ ਵੇਖਿਆ। ਸਕ ਬਿਲਕੁਲ ਵਿਰਾਨ ਸੀ। ਉਸਨੇ ਸਕ ਪਾਰ ਕੀਤੀ ਤੇ ਸਕ ਦੇ ਖੱਬੇ ਪਾਸੇ, ਨਾਲ-ਨਾਲ ਤੁਰ ਪਈ। ਉਹ ਬਾਰ ਵੱਲ ਜਾ ਰਹੀ ਸੀ।
ਾਰ ਸ਼ੁਰੂ ਹੁੰਦਿਆਂ ਹੀ ਉਹ ਕੁਝ ਸੰਭਲ ਕੇ ਤੁਰਨ ਲੱਗ ਪਈ। ਅੱਠ ਸਾਲ ਤੋਂ ਅੱਸੀ ਸਾਲ ਦੀ ਉਮਰ ਤੱਕ ਦੀ ਹਰ ਨਜ਼ਰ ਨੇ ਉਸਨੂੰ ਮੈਲੀ ਅੱਖ ਨਾਲ ਤੱਕਿਆ। ਉਸਦੇ ਸਰੀਰ ਦਾ ਜੁਗਰਾਫੀਆ ਕੀਤਾ। ਕਈਆਂ ਨੇ ਦੋ-ਅਰਥੀ ਆਵਾਾਂ ਵੀ ਕੱਸੀਆਂ। ਪਰ ਉਹ ਚੇਤੰਨ ਹੋਈ ਤੁਰਦੀ ਗਈ। ਉਸਦਾ ਦਫਤਰ ਬਾਾਰ ਲੰਘ ਕੇ ਚ੍ਹਦੇ ਪਾਸੇ ਸਟੇਸ਼ਨ ਵੱਲ ਸੀ। ਉਹ ਤੁਰਦੀ ਗਈ, ਗੰਦੀਆਂ ਆਵਾਾਂ ਉਸਦੇ ਨਾਲ-ਨਾਲ ਛਿੱਟੇ ਬਣ ਕੇ ਟਕਰਾਉਂਦੀਆਂ ਰਹੀਆਂ।
ਅਸ਼ਕੇ ਰਕਾਨ ਦੇ। ਇਕ ਫਿੱਡਾ ਜਿਹਾ ਦੁਕਾਨਦਾਰ ਡੱਡੂ ਵਰਗੀ ਗੈਂ-ਗੈਂ ਵਾਲੀ ਆਵਾਜ਼ ਵਿਚ ਬੋਲਿਆ।
ਲੈ ਗਈ ਓਏ, ਨਿਰਨੇ ਕਾਲਜੇਸਭ ਕੁਸ਼।
ਇਕ ਰੇਹੀ ਵਾਲੇ ਨੇ ਕੱਛੂਕੁੰਮੇ ਵਾਂਗ ਧੌਣ ਬਾਹਰ ਕੱਢਦੇ ਆਖਿਆ।
ਨੰਗੀਆਂ ਆਵਾਾਂ ਦਾ ਜਿਵੇਂ ਹ੍ਹ ਜਿਹਾ ਆ ਗਿਆ। ਪਰ ਕੁੀ ਆਪਣੀ ਚੁੰਨੀ ਸੰਭਾਲਦੀ ਮਟਕ-ਮਟਕ ਕਰਦੀ ਤੁਰਦੀ ਗਈਤੁਰਦੀ ਗਈ।
ਉਸ ਬੱਤਖ ਵਰਗੀ ਕੁੀ ਨੇ ਵੇਖਦਿਆਂ-ਵੇਖਦਿਆਂ ਰੋਜ਼ ਵਾਂਗ ਅੱਜ ਵੀ ਗੰਦਾ ਨਾਲਾ ਪਾਰ ਕਰ ਲਿਆ ਸੀ। ਹੁਣ ਉਹ ਆਪਣੇ ਦਫਤਰ ਵੱਲ ਜਾ ਰਹੀ ਸੀ।
                                       -0-

Sunday, November 9, 2014

ਖੁਸ਼ਬੋਈਆਂ



ਤ੍ਰਿਪਤ ਭੱਟੀ

ਉਹ ਮੇਰੀ ਜਮਾਤਣ ਸੀ। ਉਂਜ ਤਾਂ ਮੈਂ ਵੀ ਹੁਸ਼ਿਆਰ ਸੀ, ਪਰ ਉਹ ਮੈਥੋਂ ਵੀ ਹੁਸ਼ਿਆਰ ਸੀ। ਫਿਿਕਸ ਵਿਚ ਉਸ ਨੂੰ ਗੋਲਡ ਮੈਡਲ ਮਿਲਿਆ ਤੇ ਮੈਨੂੰ ਬ੍ਰੋਨਜ਼। ਉਹ ਵੀਾ ਲੈ ਕੇ ਕੈਲੇਫੋਰਨੀਆ ਦੀ ਬਰਕਲੇ ਯੂਨੀਵਰਸਿਟੀ ਚਲੀ ਗਈ ਤੇ ਉੱਥੇ ਹੀ ਇਕ ਪ੍ਰੋਫੈਸਰ(ਜੋ ਪਾਕਿਸਤਾਨੀ ਸੀ) ਨਾਲ ਰਚ ਮਿਚ ਗਈ।
ਇਤਫਾਕ ਨਾਲ ਮੈਂ ਪੰਜਾਬੀ-ਯੂਨੀਵਰਸਿਟੀ, ਪਟਿਆਲਾ ਤੋਂ ਉਸ ਯੂਨੀਵਰਸਿਟੀ ਖੋਜ-ਪੱਤਰ ਪ੍ਹਨ ਗਿਆਯੂਨੀਵਰਸਿਟੀ ਨੇ ਮੈਨੂੰ ਆਪਣੇ ਆਲੀਸ਼ਾਨ ਗੈਸਟ ਹਾਊਸ ਵਿਚ ਠਹਿਰਾਇਆਮੈਂ ਦੋ ਦਿਨ ਪਿੱਛੋਂ ਖੋਜ-ਪੱਤਰ ਪ੍ਹਨਾ ਸੀ। ਇਕ ਦਿਨ ਹਵਾਈ ਜਹਾਜ਼ ਦੇ ਲੰਬੇ ਸਫਰ ਦਾ ਥਕੇਵਾਂ ਲੱਥਿਆ ਤੇ ਅਗਲੇ ਦਿਨ ਉਸਨੂੰ ਫੋਨ ਕੀਤਾ। ਉਸ ਨੇ ਪਹਿਲਾਂ ਆਪਣੇ ਸਾਥੀ ਨੂੰ ਪੁੱਛਿਆ ਤੇ ਫੇਰ ਕਿਹਾ, “ਸਾਨੂੰ ਖੁਸ਼ੀ ਹੋਵੇਗੀ ਜੋ ਤੁਸੀਂ ਲੰਚ ’ਤੇ ਸਾਡੇ ਨਾਲ ਸ਼ਿਰਕਤ ਕਰੋ।”
ਮੈਂ ਨਿਸ਼ਚਿਤ ਸਮੇਂ ਉਨ੍ਹਾਂ ਦੇ ਘਰ ਪੁੱਜ ਗਿਆ। ਪਤੀ ਪਤਨੀ ਨੇ ਮੈਨੂੰ ਘੁੱਟ-ਘੁੱਟ ਜਫ਼ੀਆਂ ਪਾਈਆਂ। ਮੈਨੂੰ ਲੱਗਾ, ਦੋ ਦੋਸਤ ਹੀ ਨਹੀਂ, ਸਮੁੱਚੀ ਹਯਾਤੀ ਹੀ ਜਫ਼ੀਆਂ ਪਾ ਰਹੀ ਹੈ। ਨਿੱਘ ਜਿਹਾ, ਸਕੂਨ ਜਿਹਾ, ਸ਼ਫੂਨ ਦੇ ਕਪੜੇ ਵਰਗਾ। ਮਲਾਇਮ ਮੁਲਾਇਮ।
ਲੰਚ ਲੈਣ ਪਿੱਛੋਂ ਸੁਸ਼ਮਾ ਦੇ ਪਤੀ ਨੇ ਕਿਸੇ ਕੰਮ ਕਾਰਨ ਜਾਣ ਦੀ ਆਗਿਆ ਲਈ ਤੇ ਚਲਾ ਗਿਆ। ਰਹਿ ਗਏ ਅਸੀ; ਸੁਸ਼ਮਾ ਤੇ ਮੈਂ।
ਆਲਾ ਦੁਆਲਾ ਭੁੱਲ ਗਏ। ਆਪਣੇ ਕਾਲਜ ਤੇ ਯੂਨੀਵਰਸਿਟੀ ਦੇ ਗੇੜੇ ਕੱਢਣ ਲੱਗੇ। ਪੁਰਾਣੀਆਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਠਹਾਕੇ ਮਾਰ ਮਾਰ ਹੱਸੇ। ਕੋਈ ਦੋ ਤਿੰਨ ਘੰਟੇ ਅਸੀਂ ਪੁਰਾਣੀਆਂ ਯਾਦਾਂ ਦੀਆਂ ਫੁਲਝੜੀਆਂ ਨਾਲ ਰੋਸ਼ਨ ਹੁੰਦੇ ਰਹੇ। ਅਚਨਚੇਤ ਸਾਨੂੰ ਪ੍ਰੋਫੈਸਰ ‘ਸਿੱਧਰਾ’ ਯਾਦ ਆ ਗਿਆ। ਉਹ ਅਕਸਰ ਕਹਿੰਦਾ ਹੁੰਦਾ ਸੀ, ਦਿਲਾਂ ਦੇ ਵਿਚਾਲੇ ਦਾ ਸੰਸਾਰ ਆਬਸ਼ਾਰ ਹੈ, ਖੁਸ਼ਬੋ ਨਹੀਂਖੁਸ਼ਬੋਈ ਤਾਂ ਤੁਹਾਡੇ ਰਿਸ਼ਤਿਆਂ ’ਚ ਕਿਤੇ ਹੋਰ ਵਸਦੀ ਹੈ।
ਸੁਸ਼ਮਾ ਦਾ ਪਤੀ ਪਰਤ ਆਇਆ। ਸਾਨੂੰ ਹੌਲੇ-ਫੁੱਲ ਤੇ ਖਿੜੇ-ਪੁੜੇ ਦੇਖ ਆਪ ਵੀ ਖਿੜ ਗਿਆ, “ਮੈਂ ਤਾਂ ਹੀ ਤਾਂ ਚਲਾ ਗਿਆ ਸੀ ਕਿ ਤੁਸੀਂ ਆਪਣੀਆਂ ਯਾਦਾਂ ਦੀਆਂ ਵਾਦੀਆਂ ਵਿਚ ਪਰਵਾਜ਼ ਕਰ ਸਕੋ ਤੇ ਆਪਣੀਆਂ ਖੁਸ਼ਬੋਈਆਂ ਨੂੰ ਗਲਵਕੜੀਆਂ ਪਾ ਸਕੋ ਤੁਸੀਂ ਦੋਵੇਂ ਫੁੱਲਾਂ ਵਾਂਗ ਲਗਦੇ ਹੋ। ਮਹਿਕਦੇ। ਕੱਲ੍ਹ ਨੂੰ ਜਦੋਂ ਚਾਅ ਨਾਲ ਖੋਜ-ਪੱਤਰ ਪੜ੍ਹੇਂਗਾ ਤਾਂ ਇਹ ਖੁਸਬੋਈਆਂ ਦੇ ਪਲ ਤੇਰੇ ਨਾਲ ਤੁਰਨਗੇ।”
                                       -0-

Monday, November 3, 2014

ਗੈਰਹਾਜ਼ਰ ਰਿਸ਼ਤਾ



ਡਾ. ਸ਼ਿਆਮ ਸੁੰਦਰ ਦੀਪਤੀ

ਮਨਜੀਤ ਨੇ ਬੂਹਾ ਖਕਾਇਆ
ਵੈਸੇ ਉਹ ਆਪਣੇ ਘਰ ਤੋਂ ਤੁਰੀ, ਇਹੀ ਸੋਚੀ ਜਾਂਦੀ ਸੀ ਕਿ ਉਹ ਇਹ ਗੱਲ ਕਰਨ ਜਾਵੇ ਕਿ ਨਾ। ਸੁਖਪਾਲ ਨੇ ਬੂਹਾ ਖੋਲ੍ਹਿਆ ਅਤੇ ਸਤਿ ਸ੍ਰੀ ਅਕਾਲ ਬੁਲਾਈ।
ਭੈਣ ਜੀ ਹੈਗੇ ਨੇ?” ਮਨਜੀਤ ਨੇ ਪੁੱਛਿਆ।
ਨਹੀਂ, ਉਹ ਤਾਂ ਬਾਾਰ ਤਕ ਗਏ ਨੇ। ਤੁਸੀਂ ਲੰਘ ਆਉ।
ਮਨਜੀਤ ਅੰਦਰ ਆ ਗਈ। ਡਰਾਇੰਗ ਰੂਮ ਵਿਚ ਬੈਠਣ ਮਗਰੋਂ ਸੁਖਪਾਲ ਨੇ ਆਪਣੀ ਧੀ ਨੂੰ ਪਾਣੀ ਲੈ ਕੇ ਆਉਣ ਲਈ ਕਿਹਾ।
“ਭੈਣ ਜੀ ਨੇ ਕਦੋਂ ਕੁ ਆਉਣੈ?” ਮਨਜੀਤ ਨੇ ਪੁੱਛਿਆ। ਦਰਅਸਲ ਮਨਜੀਤ ਹੋਰਾਂ ਨੂੰ ਇਸ ਕਾਲੋਨੀ ਵਿਚ ਆਏ ਪੰਜ-ਛੇ ਮਹੀਨੇ ਹੀ ਹੋਏ ਸੀ। ਇਕ ਵਾਰੀ ਹੀ ਪਹਿਲਾਂ ਆਈ ਸੀ।
“ਦਸ-ਪੰਜ ਮਿੰਟ ਵਿਚ ਹੀ ਆ ਜਾਣ ਭਾਵੇਂ। ਤੁਸੀਂ…ਕੋਈ ਖਾਸ ਕੰਮ…” ਸੁਖਪਾਲ ਨੇ ਪੁੱਛਿਆ।
“ਉਹ ਤਾਂ ਕੋਈ ਨਹੀਂ, ਵੀਰ ਜੀ। ਦਰਅਸਲ ਮੈਂ ਵੀ ਸ਼ਸ਼ੋਪੰਜ ਵਿਚ ਸੀ…” ਫਿਰ ਜ਼ਰਾ ਰੁਕ ਕੇ, “ਚਲੋ, ਇਕ ਹੀ ਗੱਲ ਹੈ। ਦਰਅਸਲ, ਮੈਂ ਅੱਜ ਸਵੇਰੇ ਗਿਆਰਾਂ ਕੁ ਵਜੇ ਕਿਸੇ ਕੰਮ ਬੈਂਕ ਜਾ ਰਹੀ ਸੀ। ਮੈਂ ਮਾਲ ਰੋਡ ਸਕੂਲ ਵਿਚ ਲੱਗੀ ਹੋਈ ਹਾਂ ਨਾ, ਕੁੜੀਆਂ ਦੇ ਸਕੂਲ।”
“ਹਾਂ ਜੀ, ਹਾਂ ਜੀ।” ਸੁਖਪਾਲ ਨੇ ਹਾਮੀ ਭਰੀ।
“ਉੱਥੇ ਚੌਰਾਹੇ ’ਤੇ, ਆਪਣਾ ਇਹ ਬੇਟਾ ਹੈ ਨਾ, ਕੀ ਨਾਂ ਹੈ ਉਸ ਦਾ…”
“ਸੋਨੂ।”
“ਹਾਂ, ਸੋਨੂ ਆਪਣੇ ਕੁਝ ਦੋਸਤਾਂ ਨਾਲ ਖੜ੍ਹਾ ਸੀ ਅਤੇ ਇਹ ਕੁਝ ਅਜਿਹੀਆਂ ਹਰਕਤਾਂ ਕਰ  ਰਹੇ ਸੀ, ਜੋ ਮੈਨੂੰ ਚੰਗਾ ਨਹੀਂ ਲੱਗਾ। ਮੈਂ ਸੋਚਿਆ, ਮਾਂ-ਪਿਓ ਸੁਚੇਤ ਹੋਣੇ ਚਾਹੀਦੇ ਨੇ।” ਮਨਜੀਤ ਨੇ ਠਰਮ੍ਹੇ ਨਾਲ ਆਪਣੀ ਚਿੰਤਾ ਪ੍ਰਗਟਾਈ।
ਸੁਖਪਾਲ ਤਾਂ ਜਿਵੇਂ ਇਕ ਵਾਰੀ ਨਪੀੜਿਆ ਗਿਆ। ਸੋਨੂੰ…ਮਾਲ ਰੋਡ ’ਤੇ…ਭੈੜੀਆਂ ਹਰਕਤਾਂ…ਸੱਚਿਓਂ…ਇਨ੍ਹਾਂ ਨੂੰ ਆਏ ਕੋਈ ਖਾਸ ਸਮਾਂ ਵੀ ਨਹੀਂ ਹੋਇਆ। ਇਨ੍ਹਾਂ ਦੇ ਗ੍ਰਹਿ ਪ੍ਰਵੇਸ਼ ਵੇਲੇ ਅਖੰਡ ਪਾਠ ਦੇ ਭੋਗ ’ਤੇ ਗਏ ਸੀ। ਉਸ ਤੋਂ ਬਾਅਦ ਜੇ ਕਦੇ ਮਿਲਣਾ-ਮਿਲਾਉਣਾ ਹੋਇਆ ਵੀ ਹੈ ਤਾਂ ਬਸ ਗਲੀ ਵਿਚ—ਹੈਲੇ, ਸਸਰੀ ਕਾਲ। ਅੱਠ-ਦਸ ਘਰ ਪਰਾਂ ਘਰ। ਕਿੱਥੇ ਵਰਤਿਆ ਜਾਂਦਾ ਹੈ ਸਭ ਨਾਲ। ਕਈਆਂ ਨੂੰ ਵੈਸੇ ਹੀ ਆਦਤ ਹੁੰਦੀ ਹੈ ਦੂਜਿਆਂ ਦੇ ਘਰ ਵਿਚ ਦਖਲਅੰਦਾਜ਼ੀ ਕਰਨ ਦੀ। ਉਹ ਮਾੜਾ ਜਿਹਾ ਸੰਭਲਿਆ।
 ਦੇਖੋ ਭੈਣ ਜੀ! ਤੁਹਾਨੂੰ ਸ਼ਾਇਦ ਬੇਟੇ ਦੀ ਪਛਾਣ ਵਿਚ ਭੁਲੇਖਾ ਪਿਐ। ਸਾਡਾ ਬੇਟਾ ਤਾਂ ਬਿਲਕੁਲ ਸਾਊ ਹੈ। ਫਿਰ ਕੁਝ ਦੇਰ ਰੁਕ ਕੇ, ਕੁਝ ਗੁੱਸੇ ਦੇ ਭਾਵ ਵਿਚ ਬੋਲਿਆ, ਦੇਖੋ! ਦੂਸਰਿਆਂ ਦੇ ਬੱਚਿਆਂ ਵਿਚ ਨੁਕਸ ਕੱਢਣ ਦੀ ਬਜਾਏ ਆਪਣੇ ਬੱਚਿਆਂ ਨੂੰ ਸਾਂਭੋ ਤਾਂ ਚੰਗਾ ਹੈ।
ਮਨਜੀਤ ਨੂੰ ਅਜਿਹੀ ਸਥਿਤੀ ਦੀ ਆਸ ਸੀ।
“ਚਲੋ ਖੈਰ! ਮੁਆਫ਼ੀ ਚਾਹੁੰਦੀ ਹਾਂ।” ਮਨਜੀਤ ਨੇ ਸਹਿਜਤਾ ਨਾਲ ਜਵਾਬ ਦਿੱਤਾ, “ਪਰ ਵੀਰ ਜੀ ਆਪਾਂ ਪੇਂਡੂ ਸੁਭਾਅ ਦੇ ਬੰਦੇ ਹਾਂ। ਆਪਾਂ ਸਾਰੇ ਹੀ ਇਨ੍ਹਾਂ ਕਾਲੋਨੀਆਂ ਵਿਚ ਏਧਰੋਂ-ਉਧਰੋਂ, ਪਿੰਡਾਂ ਤੋਂ ਉਠ ਕੇ, ਬੱਚਿਆਂ ਖਾਤਰ ਹੀ ਆਏ ਬੈਠੇ ਹਾਂ। ਮੈਂ ਤਾਂ ਪੜੋਸੀ ਦੇ ਨਾਤੇ ਕਹਿ ਲਵੋ, ਜਿਵੇਂ ਮਰਜ਼ੀ ਸਮਝ ਲਵੋ,” ਤੇ ਫਿਰ ਜਾਣ ਲਈ ਸੋਫੇ ਤੋਂ ਉਠਦਿਆਂ ਬੋਲੀ, “ਪਰ ਵੀਰ ਜੀ, ਜੇਕਰ ਇਹ ਮੇਰਾ ਭਤੀਜਾ ਹੁੰਦਾ ਨਾ, ਮੈਂ ਉਸ ਨੂੰ ਉੱਥੋਂ ਹੀ ਕੰਨੋਂ ਫੜ ਕੇ ਘਰ ਲੈ ਆਉਣਾ ਸੀ।”
                                          -0-

Monday, October 27, 2014

ਵਰਦੀ ਦੇ ਦਾਗ਼



ਹਰਨਾਮ ਸਿੰਘ

ਰੰਗਪੁਰ ਵਿਚਲੀ ਦਿਲਾਵਰ ਖਾਨ ਦੀ ਵੱਡੀ ਹਵੇਲੀ ਵਿਕਦੀ-ਵਿਕਦੀ ਗੁਰਬਖਸ਼ ਸਿੰਘ ਠੇਕੇਦਾਰ ਹੱਥ ਲੱਗ ਚੁੱਕੀ ਸੀ। ਇਹ 1947 ਦੇ ਹਲਚਲੇ ਵੇਲੇ ਹਿੰਦੂ-ਸਿੱਖਾਂ ਲਈ ਵੱਡਾ ਆਸਰਾ ਬਣ ਗਈ। ਫ਼ਸਾਦੀਆਂ ਤੋਂ ਬਚਣ ਲਈ ਠੇਕੇਦਾਰ ਦੇ ਭਰਾ ਪਿਆਰਾ ਸਿੰਘ ਨਿਹੰਗ ਨੇ ਆਸਪਾਸ ਦੇ ਹਿੰਦੂ-ਸਿੱਖਾਂ ਨੂੰ ਉੱਥੇ ਇਕੱਠੇ ਕਰ ਲਿਆ। ਰੰਗਪੁਰ ਦੇ ਥਾਣੇਦਾਰ ਅਲਾਹ ਬਖ਼ਸ਼ ਅਤੇ ਗੁਰਬਖ਼ਸ਼ ਸਿੰਘ ਦੀ ਸਾਂਠ-ਗਾਂਠ ਵੀ ਚਲਦੀ ਰਹੀ ਅਤੇ ਹਰਨੋਲੀ ਦੇ ਹਥਿਆਰਾਂ ਦੇ ਕਾਰੀਗਰਾਂ ਤਕ ਵੀ ਰਸਾਈ ਹੋ ਗਈ ਹੋਈ ਸੀ। ਬੇਲਾਇਸੰਸੇ ਹਥਿਆਰ ਹਵੇਲੀ ਅੰਦਰ ਜਮਾ ਕਰ ਲਏ ਗਏ ਸਨ। ਇਸ ਦੀ ਭਿਣਕ ਪਾ ਕੇ ਫ਼ਸਾਦੀਆਂ ਇਕ ਦਿਨ ਹਵੇਲੀ ਆਣ ਘੇਰੀ। ਦੋ-ਤਿੰਨ ਪਿੰਡਾ ਵਿਚ ਲੁੱਟ-ਮਾਰ ਕਰਕੇ ਆਏ ਲਾਚੇ ਬਲਵਈ ਲਲਕਾਰਨ ਲੱਗੇ
ਨਿਕਲੋ ਓਏ ਕਾਫ਼ਰੋ ਬਾਹਰ। ਸਾਡੇ ਖਾਨ ਸਾਹਬ ਦੀ ਹਵੇਲੀ ਛੱਡੋ।
ਅੰਦਰੋਂ ‘ਜੋ ਬੋਲੇ ਸੋ ਨਿਹਾਲ ਦਾ ਜੈਕਾਰਾ ਗੂੰਜਿਆ ਤੇ ਜਵਾਬ ਮਿਲਿਆ, ਓਏ ਤੁਰਕੋ, ਭੱਜ ਵੰਝੋ, ਨਹੀਂ ਤਾਂ ਫੂਕ ਦਿਆਂਗੇ, ਫੂਕ।
ਤਣਾਉ ਦੀ ਖ਼ਬਰ ਪਾ ਕੇ, ਅਲਾਹ ਬਖ਼ਸ਼ ਸਿਪਾਹੀਆਂ ਸਣੇ ਆ ਢੁੱਕਾ। ਉਸ ਨੇ ਘੇਰਾ ਘੱਤੀ ਹੂਮ ਅੱਗੇ ਲੱਗੇ ਆਪਣੇ ਬੰਦੇ ਪਛਾਣ ਲਏ। ਉਸ ਦੀਆਂ ਵਾਛਾਂ ਖਿ ਗਈਆਂ। ਉਸਨੇ ਹਵੇਲੀ ਅੰਦਰਲੇ ਬੰਦਿਆਂ ਨੂੰ ਤਾਦਿਆਂ ਆਖਿਆ, ਸਰਕਾਰ ਦੇ ਸਖ਼ਤ ਹੁਕਮ ਹਨ। ਅਮਨ-ਚੈਨ ਬਣਾਈ ਰੱਖਣੈ। ਤੁਸੀਂ ਸਾਰੇ ਹਥਿਆਰ ਜਮਾਂ ਕਰਵਾ ਦਿਉ। ਤੁਹਾਨੂੰ ਕੋਈ ਕੁਝ ਨਹੀਂ ਆਖੇਗਾ।
ਅੰਦਰ ਸਲਾਹਾਂ ਹੋਈਆਂ। ਗੁਰਬਖ਼ਸ਼ ਸਿੰਘ ਰਾਹੀਂ ਜਵਾਬ ਮਿਲਿਆ, ਥਾਣੇਦਾਰ ਸਾਹਬ! ਪਹਿਲਾਂ ਘੇਰਾ ਚੁਕਾਉ।
“ਪਹਿਲਾਂ ਹਥਿਆਰ ਸੁੱਟੋ।”
ਗੱਲ ਫਸ ਗਈ। ਥਾਣੇਦਾਰ ਦੀ ਚਿੰਤਾ ਸੀ ਕਿ ਜੇ ਗੱਲ ਮਿਲਟਰੀ ਤਕ ਚਲੀ ਗਈ ਤਾਂ ਉਸ ਦੀ ਸਾਰੀ ਸਕੀਮ ਧਰੀ ਰਹਿ ਜਾਵੇਗੀ। ਉਸ ਨੇ ਗੁਰਬਖ਼ਸ਼ ਨੂੰ ਦੋਸਤੀ ਦਾ ਵਾਸਤਾ ਪਾਇਆ, ਕੁਰਾਨ ਦੀ ਸਹੁੰ ਖਾਧੀ, ਸਾਰਿਆਂ ਦੀ ਰਾਖੀ ਦੀ ਜ਼ਾਮਨੀ ਲਈ, ਪਰ ਅੰਦਰ ਘਿਰਿਆਂ ਨੂੰ ਯਕੀਨ ਨਾ ਬੱਝਾ।
ਥਾਣੇਦਾਰ ਫਿਰ ਗਰਜਿਆ, “ਆਖ਼ਰੀ ਵਾਰ ਕਹਿੰਨੈਂ, ਨਹੀਂ ਤਾਂ ਫ਼ੌਜ ਬੁਲਾਕੇ ਸਾਰੀ ਹਵੇਲੀ ਉਡਾ ਦੂੰ।”
ਅੰਦਰੋਂ ਠੇਕੇਦਾਰ ਦਾ ਜਵਾਬ ਸੀ, “ਮਿਲਟਰੀ ਤਾਂ ਅਸੀਂ ਆਪ ਸਰਗੋਧਿਉਂ ਸੱਦੀ ਹੋਈ ਹੈ।”
ਅਲਾਹਬਖ਼ਸ਼ ਢਿੱਲਾ ਪੈ ਗਿਆ। ਤਦੇ ਇਕ ਸਿਪਾਹੀ ਨੇ ਉਸ ਨੂੰ ਕੰਨ ਵਿੱਚ ਕਿਹਾ, “ਬਖਸ਼ੇ ਨੇ ਡਾਲੀ ਭੇਜਣੋਂ ਵੀ ਨਾਹ ਕਰ ਦਿੱਤੀ ਹੈ ਜਨਾਬਕਹਿੰਦਾ—ਕਿਹੜੀਆਂ ਡਾਲੀਆਂ, ਸਾਨੂੰ ਤਾਂ ਜਾਨਾਂ ਦੀ ਪਈ ਏ।”
“ਅੱਛਾ, ਇਹ ਗੱਲ ਏ। ਹੁਣ ਦੇਖ ਕਿਵੇਂ ਭੰਗ ਦੇ ਭਾੜੇ ਜਾਂਦੈ।” ਉਸ ਦਾਅ ਖੇਡਿਆ। ਗੱਲਬਾਤ ਲਈ ਗੁਰਬਖ਼ਸ਼ ਸਿੰਘ ਨੂੰ ਬਾਹਰ ਆਉਣ ਲਈ ਕਿਹਾ। ਸਲਾਹ-ਮਸ਼ਵਰੇ ਬਾਅਦ ਠੇਕੇਦਾਰ ਗੱਲਬਾਤ ਲਈ ਬਾਹਰ ਆ ਗਿਆ। ਹਰਖੇ ਠਾਣੇਦਾਰ ਨੇ ਉਸ ਨੂੰ ਟਿੱਬੇ ਓਹਲੇ ਲਿਜਾ ਕੇ ਭੁੱਨ ਦਿੱਤਾ
                                       -0-