-moz-user-select:none; -webkit-user-select:none; -khtml-user-select:none; -ms-user-select:none; user-select:none;

Saturday, July 26, 2014

ਕੁੰਡਲੀ




ਜਗਦੀਸ਼ ਰਾਏ ਕੁਲਰੀਆਂ

ਰਿਪੋਰਟ ਸੁਣ ਕੇ ਉਹ ਸੁੰਨ ਹੋ ਕੇ ਬੈਠ ਗਈ ਇੱਕ-ਇੱਕ ਕਰਕੇ ਪਿਛਲੀਆਂ ਗੱਲਾਂ ਉਸਦੇ ਸਾਹਮਣੇ ਘੁੰਮਣ ਲੱਗੀਆਂਅਜੇ ਕੀ ਉਮਰ ਹੈ ਉਸਦੀ ਮਸਾਂ ਸਾਲ ਕੁ ਹੋਇਆ ਵਿਆਹ ਨੂੰ .. ਉਪਰੋਂ ਏਡਾ ਵੱਡਾ ਪਹਾੜ ਟੁੱਟ ਪਵੇਗਾ ਇਹ ਉਸਨੇ ਸੁਪਨੇ ਵਿੱਚ ਵੀ ਨਹੀ ਸੋਚਿਆ ਸੀ.. ਅਸਲ ' ਵਿਆਹ ਹੀ ਉਸ ਲਈ ਨਰਕ ਬਣ ਗਿਆ.. ਪੂਰੇ ਸਾਲ ' ਕਦੇ ਹੱਸ ਕੇ ਨਹੀਂ ਦੇਖਿਆ, ਮਾਪਿਆਂ ਨੇ ਤਾਂ ਬੱਸ ਇੱਕ ਜ਼ਮੀਨ ਦੇਖ ਲਈਅਖੇ ਮੁੰਡਾ ਕੱਲਾ ਕਾਰਾ ਪਾਂਡੇ ਤੋਂ ਕੁੰਡਲੀ ਵੀ ਮਿਲਾ ਲਈ , ਧੀਏ ਐਸ਼ ਕਰੇਗੀ  ਐਸ਼, … ਐਸ਼.. ਕਿਹੋ ਜਿਹੀ ਐਸ਼ਉਸਦਾ ਸਿਰ ਚਕਰਾਉਣ ਲੱਗ ਪੈਂਦਾ
ਕਰਮਾ ਉਸਦਾ ਘਰਵਾਲਾ, ਭਾਵੇਂ ਉਸਨੇ ਕਦੇ ਉਸ ਨਾਲ ਕੁੱਟਮਾਰ ਨੀਂ ਕੀਤੀ.. ਪਰ ਵਿਆਹ ਤੋਂ ਥੋੜੇ ਦਿਨਾਂ ਬਾਅਦ ਹੀ ਪਤਾ ਲੱਗ ਗਿਆ ਸੀ ਕਿ ਉਹ ਕੋਈ ਨਸ਼ਾ ਪੱਤਾ ਕਰਦਾ .. ਉਹ ਜਦੋਂ ਦੋਵੇਂ 'ਕੱਠੇ ਹੁੰਦੇ ਤਾਂ ਉਸ ਦੀਆਂ ਬਾਹਾਂ ਇੰਝ ਲਗਦੀਆਂ ਜਿਵੇਂ ਕਿਸੇ ਨੇ ਸੁਰਾਖ ਕੀਤੇ ਹੋਣਨਿੱਕੇ ਨਿੱਕੇ ਨਿਸ਼ਾਨ.. ਟੀਕਿਆਂ ਨਾਲ ਜਿਵੇਂ ਸਾਰਾ ਸਰੀਰ ਬਿੰਨ ਰੱਖਿਆ ਸੀ.. ਬੁੱਢੇ ਮਾਂ-ਬਾਪ ਨੂੰ ਤਾਂ ਉਹ ਟਿੱਚ ਜਾਣਦਾ ਸੀ।
ਪਿਛਲੇ ਮਹੀਨੇ ਕੁ ਤੋਂ ਤਾਂ ਉਸਦਾ ਸਰੀਰ ਸੁੱਕਣ ਲੱਗਿਆ.. ਬੁਖਾਰ ਨਾ ਉਤੱਰਿਆ ਕਰੇਪਹਿਲਾ ਪਿੰਡੋਂ 'ਲਾਜ ਕਰਾਂਉਦੇ ਰਹੇ ਤੇ ਅੱਜ ਅੱਕ ਕੇ ਸ਼ਹਿਰ ਵੱਡੇ ਹਸਪਤਾਲ ਲੈ ਕੇ ਆਈਆਉਣ ਨੂੰ ਕੇਹੜਾ ਤਿਆਰ ਸੀ..ਅਖੇ ਮੈਂ ਨੀਂ ਜਾਣਾਮੈਨੂੰ ਨੀਂ ਕੁਛ ਹੁੰਦਾ,ਬੱਸ ਦੋ ਟੀਕੇ ਲਵਾ ਦਿਓ..ਮਸਾਂ ਮਿੰਨਤਾਂ ਤਰਲੇ ਪਾਂਉਦੀ ਵੈਰੀ ਨੂੰ ਹਸਪਤਾਲ ਲੈ ਕੇ ਅੱਪੜੀਸਵੇਰ ਦੇ ਖੂਨ ਦੇ ਟੈਸਟ ਲਏ ਨੇ.. ਦੁਪਿਹਰ ਰਿਪੋਟ ਆਈਕਹਿੰਦੇ ਬੀਬੀ ਤੇਰੇ ਵੀ ਟੈਸਟ ਕਰਨੇ ਪੈਣਗੇ..ਮੈਂ ਕਿਹਾ ਜੀ ਮੈਨੂੰ ਤਾਂ ਕੋਈ ਮਰਜ਼ ਨਹੀਂ..ਅਖੇ ਤੇਰੇ ਵੀ ਜਰੂਰੀ ਨੇ..ਕਹਿੰਦੇ ਬਾਦ ' ਕੱਠੀ ਰਿਪੋਟ ਦੱਸਾਂਗੇਕਾਲਾ ਜਾ ਫੀਤਾ ਬਾਂਹ ' ਪਾ ਕੇ ਪੂਰੀ ਸਰਿੰਜ ਖੂਨ ਦੀ ਭਰ ਲੀ..ਸਾਰੀ ਉਮਰ ਮੈਂ ਟੀਕੇ ਤੋਂ ਡਰਦੀ ਰਹੀ ਪਰ ਅੱਜ ਇਸ ਚੰਦਰੇ ਕਾਰਨ ਮੂੰਹੋਂ ਊਂ ਤੱਕ ਨਾ ਨਿਕਲੀ
ਆਖਿਰ ਰਿਪੋਟਾਂ ਗਈਆ.. ਹਸਪਤਾਲ ਦੀ ਬੀਬੀ ਨੇ ਸਾਨੂੰ ਲੰਮਾ ਚੌੜਾ ਸਮਝਾ ਕੇ  ਰੈੱਡ ਰਿਬਨ ਦੀ ਤਸਵੀਰ ਵਾਲੇ ਪੋਸਟਰ ਵੱਲ ਇਸ਼ਾਰਾ ਕੀਤਾ..ਤਾਂ ਥਾਏਂ ਬੈਠੀ ਦਾ ਸਰੀਰ ਮਿੱਟੀ ਬਣ ਗਿਆ..ਡਮਾਕ ਕੰਮ ਨਹੀਂ ਕਰ ਰਿਹਾਕੀ ਕਰਾਂ.. ਹਾਏ ਵੇ ਮੇਰਿਆ ਰੱਬਾ ਤੂੰ ਕੇਹੜੇ ਕਰਮਾਂ ਦਾ ਬਦਲਾ ਲਿਐ ਮੈਥੋਂਬਾਪੂ ਮੇਰੇ ਨੇ ਵਿਆਹ ਵੇਲੇ ਬਥੇਰੀਆਂ ਕੁੰਡਲੀਆਂ ਟੇਵੇ ਮਿਲਾਏ..ਪਰ ਕੀ ਫੈਦਾ ਮੇਰਿਆਂ ਬਾਬਲਾਰਿਬਨ.. ਕੁੰਡਲੀਟੀਕੇ.. ਇੱਜ਼ਤ ਵਰਗੇ ਸ਼ਬਦ ਲਗਾਤਾਰ ਦਿਮਾਗ ' ਘੁੰਮਦੇ ਨੇਲਗਦੈ ਮੇਰਾ ਸਿਰ ਹੁਣੇ ਪਾਟ ਜਾਵੇਗਾ.. ਮੈਂ ਆਪਣੇ ਸਿਰ ਨੂੰ ਦੋਵਾਂ ਹੱਥਾਂ ਨਾਲ ਜ਼ੋਰ ਦੀ ਘੁੱਟਿਆ .. ਤੇ ਇਕਦਮ ਖਿਆਲ ਆਇਆਂ ਕਿ ਹੁਣ ਕੀ ਪਿਐ ਏਥੇ ..ਕਿਉਂ ਨਾ ਆਪਣੇ ਆਪ ਨੂੰ ਖਤਮ ਕਰ ਲਵਾਂਸੁੰਨ ਜਿਹੀ ਹੋਈ ਆਪਣੇ ਆਪ ਨਾਲ ਗੱਲਾਂ ਕਰਦੀ ਹਾਂ
ਅਚਾਨਕ ਹਸਪਤਾਲ ਦੀ ਬੀਬੀ ਦੀਆਂ ਗੱਲਾਂ ਦਿਮਾਗ ' ਗੂੰਜਦੀਆਂ ਨੇ… 'ਬੀਬੀ ਘਬਰਾਉਣ ਦੀ ਲੋੜ ਨੀਂ.. ਤੁਸੀਂ ਲੰਮਾ ਸਮਾਂ ਜਿਉ ਸਕਦੇ ਹੋ..ਪਰ ਤਹਾਨੂੰ ਆਪਣੇ ਅੰਦਰ ਜਿਊਣ ਦੀ ਇੱਛਾ ਸ਼ਕਤੀ ਜਗਾਉਣੀ ਪਵੇਗੀ..ਹੌਸਲੇ ਨਾਲ ਵੱਡੀਆ ਵੱਡੀਆ ਲੜਾਈਆਂ ਜਿੱਤੀਆਂ ਜਾ ਸਕਦੀਆ ਨੇ"
"ਹਾਂ, ਹੌਂਸਲਾ ਤਾਂ ਹੁਣ ਕਰਨਾ ਹੀ ਪੈਣਾ " ਸੋਚਦੀ ਹੋਈ ਆਪਣੇ ਪਤੀ ਨੂੰ ਘਰ ਲਿਜਾਉਣ ਵਾਸਤੇ ਉੱਠ ਪੈਂਦੀ ਹਾਂ
                                                               -0-