-moz-user-select:none; -webkit-user-select:none; -khtml-user-select:none; -ms-user-select:none; user-select:none;

Sunday, November 9, 2014

ਖੁਸ਼ਬੋਈਆਂ



ਤ੍ਰਿਪਤ ਭੱਟੀ

ਉਹ ਮੇਰੀ ਜਮਾਤਣ ਸੀ। ਉਂਜ ਤਾਂ ਮੈਂ ਵੀ ਹੁਸ਼ਿਆਰ ਸੀ, ਪਰ ਉਹ ਮੈਥੋਂ ਵੀ ਹੁਸ਼ਿਆਰ ਸੀ। ਫਿਿਕਸ ਵਿਚ ਉਸ ਨੂੰ ਗੋਲਡ ਮੈਡਲ ਮਿਲਿਆ ਤੇ ਮੈਨੂੰ ਬ੍ਰੋਨਜ਼। ਉਹ ਵੀਾ ਲੈ ਕੇ ਕੈਲੇਫੋਰਨੀਆ ਦੀ ਬਰਕਲੇ ਯੂਨੀਵਰਸਿਟੀ ਚਲੀ ਗਈ ਤੇ ਉੱਥੇ ਹੀ ਇਕ ਪ੍ਰੋਫੈਸਰ(ਜੋ ਪਾਕਿਸਤਾਨੀ ਸੀ) ਨਾਲ ਰਚ ਮਿਚ ਗਈ।
ਇਤਫਾਕ ਨਾਲ ਮੈਂ ਪੰਜਾਬੀ-ਯੂਨੀਵਰਸਿਟੀ, ਪਟਿਆਲਾ ਤੋਂ ਉਸ ਯੂਨੀਵਰਸਿਟੀ ਖੋਜ-ਪੱਤਰ ਪ੍ਹਨ ਗਿਆਯੂਨੀਵਰਸਿਟੀ ਨੇ ਮੈਨੂੰ ਆਪਣੇ ਆਲੀਸ਼ਾਨ ਗੈਸਟ ਹਾਊਸ ਵਿਚ ਠਹਿਰਾਇਆਮੈਂ ਦੋ ਦਿਨ ਪਿੱਛੋਂ ਖੋਜ-ਪੱਤਰ ਪ੍ਹਨਾ ਸੀ। ਇਕ ਦਿਨ ਹਵਾਈ ਜਹਾਜ਼ ਦੇ ਲੰਬੇ ਸਫਰ ਦਾ ਥਕੇਵਾਂ ਲੱਥਿਆ ਤੇ ਅਗਲੇ ਦਿਨ ਉਸਨੂੰ ਫੋਨ ਕੀਤਾ। ਉਸ ਨੇ ਪਹਿਲਾਂ ਆਪਣੇ ਸਾਥੀ ਨੂੰ ਪੁੱਛਿਆ ਤੇ ਫੇਰ ਕਿਹਾ, “ਸਾਨੂੰ ਖੁਸ਼ੀ ਹੋਵੇਗੀ ਜੋ ਤੁਸੀਂ ਲੰਚ ’ਤੇ ਸਾਡੇ ਨਾਲ ਸ਼ਿਰਕਤ ਕਰੋ।”
ਮੈਂ ਨਿਸ਼ਚਿਤ ਸਮੇਂ ਉਨ੍ਹਾਂ ਦੇ ਘਰ ਪੁੱਜ ਗਿਆ। ਪਤੀ ਪਤਨੀ ਨੇ ਮੈਨੂੰ ਘੁੱਟ-ਘੁੱਟ ਜਫ਼ੀਆਂ ਪਾਈਆਂ। ਮੈਨੂੰ ਲੱਗਾ, ਦੋ ਦੋਸਤ ਹੀ ਨਹੀਂ, ਸਮੁੱਚੀ ਹਯਾਤੀ ਹੀ ਜਫ਼ੀਆਂ ਪਾ ਰਹੀ ਹੈ। ਨਿੱਘ ਜਿਹਾ, ਸਕੂਨ ਜਿਹਾ, ਸ਼ਫੂਨ ਦੇ ਕਪੜੇ ਵਰਗਾ। ਮਲਾਇਮ ਮੁਲਾਇਮ।
ਲੰਚ ਲੈਣ ਪਿੱਛੋਂ ਸੁਸ਼ਮਾ ਦੇ ਪਤੀ ਨੇ ਕਿਸੇ ਕੰਮ ਕਾਰਨ ਜਾਣ ਦੀ ਆਗਿਆ ਲਈ ਤੇ ਚਲਾ ਗਿਆ। ਰਹਿ ਗਏ ਅਸੀ; ਸੁਸ਼ਮਾ ਤੇ ਮੈਂ।
ਆਲਾ ਦੁਆਲਾ ਭੁੱਲ ਗਏ। ਆਪਣੇ ਕਾਲਜ ਤੇ ਯੂਨੀਵਰਸਿਟੀ ਦੇ ਗੇੜੇ ਕੱਢਣ ਲੱਗੇ। ਪੁਰਾਣੀਆਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਠਹਾਕੇ ਮਾਰ ਮਾਰ ਹੱਸੇ। ਕੋਈ ਦੋ ਤਿੰਨ ਘੰਟੇ ਅਸੀਂ ਪੁਰਾਣੀਆਂ ਯਾਦਾਂ ਦੀਆਂ ਫੁਲਝੜੀਆਂ ਨਾਲ ਰੋਸ਼ਨ ਹੁੰਦੇ ਰਹੇ। ਅਚਨਚੇਤ ਸਾਨੂੰ ਪ੍ਰੋਫੈਸਰ ‘ਸਿੱਧਰਾ’ ਯਾਦ ਆ ਗਿਆ। ਉਹ ਅਕਸਰ ਕਹਿੰਦਾ ਹੁੰਦਾ ਸੀ, ਦਿਲਾਂ ਦੇ ਵਿਚਾਲੇ ਦਾ ਸੰਸਾਰ ਆਬਸ਼ਾਰ ਹੈ, ਖੁਸ਼ਬੋ ਨਹੀਂਖੁਸ਼ਬੋਈ ਤਾਂ ਤੁਹਾਡੇ ਰਿਸ਼ਤਿਆਂ ’ਚ ਕਿਤੇ ਹੋਰ ਵਸਦੀ ਹੈ।
ਸੁਸ਼ਮਾ ਦਾ ਪਤੀ ਪਰਤ ਆਇਆ। ਸਾਨੂੰ ਹੌਲੇ-ਫੁੱਲ ਤੇ ਖਿੜੇ-ਪੁੜੇ ਦੇਖ ਆਪ ਵੀ ਖਿੜ ਗਿਆ, “ਮੈਂ ਤਾਂ ਹੀ ਤਾਂ ਚਲਾ ਗਿਆ ਸੀ ਕਿ ਤੁਸੀਂ ਆਪਣੀਆਂ ਯਾਦਾਂ ਦੀਆਂ ਵਾਦੀਆਂ ਵਿਚ ਪਰਵਾਜ਼ ਕਰ ਸਕੋ ਤੇ ਆਪਣੀਆਂ ਖੁਸ਼ਬੋਈਆਂ ਨੂੰ ਗਲਵਕੜੀਆਂ ਪਾ ਸਕੋ ਤੁਸੀਂ ਦੋਵੇਂ ਫੁੱਲਾਂ ਵਾਂਗ ਲਗਦੇ ਹੋ। ਮਹਿਕਦੇ। ਕੱਲ੍ਹ ਨੂੰ ਜਦੋਂ ਚਾਅ ਨਾਲ ਖੋਜ-ਪੱਤਰ ਪੜ੍ਹੇਂਗਾ ਤਾਂ ਇਹ ਖੁਸਬੋਈਆਂ ਦੇ ਪਲ ਤੇਰੇ ਨਾਲ ਤੁਰਨਗੇ।”
                                       -0-

Monday, November 3, 2014

ਗੈਰਹਾਜ਼ਰ ਰਿਸ਼ਤਾ



ਡਾ. ਸ਼ਿਆਮ ਸੁੰਦਰ ਦੀਪਤੀ

ਮਨਜੀਤ ਨੇ ਬੂਹਾ ਖਕਾਇਆ
ਵੈਸੇ ਉਹ ਆਪਣੇ ਘਰ ਤੋਂ ਤੁਰੀ, ਇਹੀ ਸੋਚੀ ਜਾਂਦੀ ਸੀ ਕਿ ਉਹ ਇਹ ਗੱਲ ਕਰਨ ਜਾਵੇ ਕਿ ਨਾ। ਸੁਖਪਾਲ ਨੇ ਬੂਹਾ ਖੋਲ੍ਹਿਆ ਅਤੇ ਸਤਿ ਸ੍ਰੀ ਅਕਾਲ ਬੁਲਾਈ।
ਭੈਣ ਜੀ ਹੈਗੇ ਨੇ?” ਮਨਜੀਤ ਨੇ ਪੁੱਛਿਆ।
ਨਹੀਂ, ਉਹ ਤਾਂ ਬਾਾਰ ਤਕ ਗਏ ਨੇ। ਤੁਸੀਂ ਲੰਘ ਆਉ।
ਮਨਜੀਤ ਅੰਦਰ ਆ ਗਈ। ਡਰਾਇੰਗ ਰੂਮ ਵਿਚ ਬੈਠਣ ਮਗਰੋਂ ਸੁਖਪਾਲ ਨੇ ਆਪਣੀ ਧੀ ਨੂੰ ਪਾਣੀ ਲੈ ਕੇ ਆਉਣ ਲਈ ਕਿਹਾ।
“ਭੈਣ ਜੀ ਨੇ ਕਦੋਂ ਕੁ ਆਉਣੈ?” ਮਨਜੀਤ ਨੇ ਪੁੱਛਿਆ। ਦਰਅਸਲ ਮਨਜੀਤ ਹੋਰਾਂ ਨੂੰ ਇਸ ਕਾਲੋਨੀ ਵਿਚ ਆਏ ਪੰਜ-ਛੇ ਮਹੀਨੇ ਹੀ ਹੋਏ ਸੀ। ਇਕ ਵਾਰੀ ਹੀ ਪਹਿਲਾਂ ਆਈ ਸੀ।
“ਦਸ-ਪੰਜ ਮਿੰਟ ਵਿਚ ਹੀ ਆ ਜਾਣ ਭਾਵੇਂ। ਤੁਸੀਂ…ਕੋਈ ਖਾਸ ਕੰਮ…” ਸੁਖਪਾਲ ਨੇ ਪੁੱਛਿਆ।
“ਉਹ ਤਾਂ ਕੋਈ ਨਹੀਂ, ਵੀਰ ਜੀ। ਦਰਅਸਲ ਮੈਂ ਵੀ ਸ਼ਸ਼ੋਪੰਜ ਵਿਚ ਸੀ…” ਫਿਰ ਜ਼ਰਾ ਰੁਕ ਕੇ, “ਚਲੋ, ਇਕ ਹੀ ਗੱਲ ਹੈ। ਦਰਅਸਲ, ਮੈਂ ਅੱਜ ਸਵੇਰੇ ਗਿਆਰਾਂ ਕੁ ਵਜੇ ਕਿਸੇ ਕੰਮ ਬੈਂਕ ਜਾ ਰਹੀ ਸੀ। ਮੈਂ ਮਾਲ ਰੋਡ ਸਕੂਲ ਵਿਚ ਲੱਗੀ ਹੋਈ ਹਾਂ ਨਾ, ਕੁੜੀਆਂ ਦੇ ਸਕੂਲ।”
“ਹਾਂ ਜੀ, ਹਾਂ ਜੀ।” ਸੁਖਪਾਲ ਨੇ ਹਾਮੀ ਭਰੀ।
“ਉੱਥੇ ਚੌਰਾਹੇ ’ਤੇ, ਆਪਣਾ ਇਹ ਬੇਟਾ ਹੈ ਨਾ, ਕੀ ਨਾਂ ਹੈ ਉਸ ਦਾ…”
“ਸੋਨੂ।”
“ਹਾਂ, ਸੋਨੂ ਆਪਣੇ ਕੁਝ ਦੋਸਤਾਂ ਨਾਲ ਖੜ੍ਹਾ ਸੀ ਅਤੇ ਇਹ ਕੁਝ ਅਜਿਹੀਆਂ ਹਰਕਤਾਂ ਕਰ  ਰਹੇ ਸੀ, ਜੋ ਮੈਨੂੰ ਚੰਗਾ ਨਹੀਂ ਲੱਗਾ। ਮੈਂ ਸੋਚਿਆ, ਮਾਂ-ਪਿਓ ਸੁਚੇਤ ਹੋਣੇ ਚਾਹੀਦੇ ਨੇ।” ਮਨਜੀਤ ਨੇ ਠਰਮ੍ਹੇ ਨਾਲ ਆਪਣੀ ਚਿੰਤਾ ਪ੍ਰਗਟਾਈ।
ਸੁਖਪਾਲ ਤਾਂ ਜਿਵੇਂ ਇਕ ਵਾਰੀ ਨਪੀੜਿਆ ਗਿਆ। ਸੋਨੂੰ…ਮਾਲ ਰੋਡ ’ਤੇ…ਭੈੜੀਆਂ ਹਰਕਤਾਂ…ਸੱਚਿਓਂ…ਇਨ੍ਹਾਂ ਨੂੰ ਆਏ ਕੋਈ ਖਾਸ ਸਮਾਂ ਵੀ ਨਹੀਂ ਹੋਇਆ। ਇਨ੍ਹਾਂ ਦੇ ਗ੍ਰਹਿ ਪ੍ਰਵੇਸ਼ ਵੇਲੇ ਅਖੰਡ ਪਾਠ ਦੇ ਭੋਗ ’ਤੇ ਗਏ ਸੀ। ਉਸ ਤੋਂ ਬਾਅਦ ਜੇ ਕਦੇ ਮਿਲਣਾ-ਮਿਲਾਉਣਾ ਹੋਇਆ ਵੀ ਹੈ ਤਾਂ ਬਸ ਗਲੀ ਵਿਚ—ਹੈਲੇ, ਸਸਰੀ ਕਾਲ। ਅੱਠ-ਦਸ ਘਰ ਪਰਾਂ ਘਰ। ਕਿੱਥੇ ਵਰਤਿਆ ਜਾਂਦਾ ਹੈ ਸਭ ਨਾਲ। ਕਈਆਂ ਨੂੰ ਵੈਸੇ ਹੀ ਆਦਤ ਹੁੰਦੀ ਹੈ ਦੂਜਿਆਂ ਦੇ ਘਰ ਵਿਚ ਦਖਲਅੰਦਾਜ਼ੀ ਕਰਨ ਦੀ। ਉਹ ਮਾੜਾ ਜਿਹਾ ਸੰਭਲਿਆ।
 ਦੇਖੋ ਭੈਣ ਜੀ! ਤੁਹਾਨੂੰ ਸ਼ਾਇਦ ਬੇਟੇ ਦੀ ਪਛਾਣ ਵਿਚ ਭੁਲੇਖਾ ਪਿਐ। ਸਾਡਾ ਬੇਟਾ ਤਾਂ ਬਿਲਕੁਲ ਸਾਊ ਹੈ। ਫਿਰ ਕੁਝ ਦੇਰ ਰੁਕ ਕੇ, ਕੁਝ ਗੁੱਸੇ ਦੇ ਭਾਵ ਵਿਚ ਬੋਲਿਆ, ਦੇਖੋ! ਦੂਸਰਿਆਂ ਦੇ ਬੱਚਿਆਂ ਵਿਚ ਨੁਕਸ ਕੱਢਣ ਦੀ ਬਜਾਏ ਆਪਣੇ ਬੱਚਿਆਂ ਨੂੰ ਸਾਂਭੋ ਤਾਂ ਚੰਗਾ ਹੈ।
ਮਨਜੀਤ ਨੂੰ ਅਜਿਹੀ ਸਥਿਤੀ ਦੀ ਆਸ ਸੀ।
“ਚਲੋ ਖੈਰ! ਮੁਆਫ਼ੀ ਚਾਹੁੰਦੀ ਹਾਂ।” ਮਨਜੀਤ ਨੇ ਸਹਿਜਤਾ ਨਾਲ ਜਵਾਬ ਦਿੱਤਾ, “ਪਰ ਵੀਰ ਜੀ ਆਪਾਂ ਪੇਂਡੂ ਸੁਭਾਅ ਦੇ ਬੰਦੇ ਹਾਂ। ਆਪਾਂ ਸਾਰੇ ਹੀ ਇਨ੍ਹਾਂ ਕਾਲੋਨੀਆਂ ਵਿਚ ਏਧਰੋਂ-ਉਧਰੋਂ, ਪਿੰਡਾਂ ਤੋਂ ਉਠ ਕੇ, ਬੱਚਿਆਂ ਖਾਤਰ ਹੀ ਆਏ ਬੈਠੇ ਹਾਂ। ਮੈਂ ਤਾਂ ਪੜੋਸੀ ਦੇ ਨਾਤੇ ਕਹਿ ਲਵੋ, ਜਿਵੇਂ ਮਰਜ਼ੀ ਸਮਝ ਲਵੋ,” ਤੇ ਫਿਰ ਜਾਣ ਲਈ ਸੋਫੇ ਤੋਂ ਉਠਦਿਆਂ ਬੋਲੀ, “ਪਰ ਵੀਰ ਜੀ, ਜੇਕਰ ਇਹ ਮੇਰਾ ਭਤੀਜਾ ਹੁੰਦਾ ਨਾ, ਮੈਂ ਉਸ ਨੂੰ ਉੱਥੋਂ ਹੀ ਕੰਨੋਂ ਫੜ ਕੇ ਘਰ ਲੈ ਆਉਣਾ ਸੀ।”
                                          -0-