ਦਵਿੰਦਰ ਬਿਮਰਾ(ਡਾ.)
ਦੋ ਦੋਸਤ ਚਿਰਾਂ ਬਾਅਦ ਮਿਲੇ। ਇੱਕ ਨੇ ਦੂਜੇ ਨੂੰ
ਪੁੱਛਿਆ, “ਫੇਰ…ਕਿਵੇਂ ਚੱਲ ਰਿਹੈ ਤੇਰਾ ਸਕੂਲॽ ਅੱਜ ਕੱਲ ਤਾਂ ਸਕੂਲ ਵਾਲਿਆਂ ਨੂੰ ਬੜੀ ਕਮਾਈ ਹੁੰਦੀ
ਹੈ।”
ਦੂਜੇ ਦਾ ਜਵਾਬ ਸੀ, “ਸਕੂਲ ਤਾਂ ਮੈਂ ਬੰਦ ਕਰਤਾ, ਸਕੂਲ ਦਾ ਕੰਮ ਚੱਲਿਆ
ਨਹੀਂ, ਹੁਣ ਡਾਕਟਰੀ ਦੀ ਦੁਕਾਨ ਖੋਲ੍ਹੀ ਐ। ਕੰਮ ਚੱਲ ਪਿਐ।”
“ਡਾਕਟਰ ਦੀ ਦੁਕਾਨॽ…ਪਰ ਤੂੰ ਡਾਕਟਰੀ ਦਾ ਕੰਮ
ਕਦੋਂ ਸਿੱਖਿਆॽ”
“ਛੱਡ ਯਾਰ ਇਹ ਕੀਹਨੇ ਪੁੱਛਣੈ!”
-0-
No comments:
Post a Comment