-moz-user-select:none; -webkit-user-select:none; -khtml-user-select:none; -ms-user-select:none; user-select:none;

Sunday, September 13, 2015

ਅਣਖ



ਮਲਕੀਤ ਸਿੰਘ ਬਿਲਿੰਗ

ਵੀਰਾ, ਧਿਆਨ ਰੱਖੀਂ ਆਪਣੀ ਇੱਜ਼ਤ ਦਾ। ਬੇਬੇ ਦੇ ਮਰਨ ਵੇਲੇ ਦੇ ਬੋਲ ਨਿਭਾਵੀਂ।” ਵੀਰਾਂ ਆਪਣੇ ਵੀਰ ਨੂੰ ਸਮਝਾਉਂਦੀ ਰਹਿੰਦੀ। ਅਮਰ ਖਾਮੋਸ਼ ਹੋ ਕੇ ਇਹ ਬੋਲ ਸੁਣਦਾ, ਪਰ ਮੂੰਹੋਂ ਕੁਝ ਨਾ ਬੋਲਦਾ।
“ਤੇਰਾ ਬਾਪ ਤਾਂ ਜਿਹੋ-ਜਿਹਾ ਨਿਕੰਮਾ ਹੈ, ਤਾਂ ਹੈ, ਪਰ ਤੂੰ ਆਪਣੇ ਵੀਰ ਨੂੰ ਧਿਆਨ ਨਾਲ ਪਾਲੀਂ, ਰੁਲਣ ਨਾ ਦੇਵੀਂ ਧੀਏ। ਤੂੰ ਹੀ ਹੁਣ ਇਸਦੀ ਮਾਂ ਹੈਂ।” ਵੀਰਾਂ ਦੇ ਮਨ ਵਿੱਚ ਬੇਬੇ ਦੇ ਕਹੇ ਆਖਰੀ ਸ਼ਬਦ ਰਹਿੰਦੇ। ਇਸ ਪ੍ਰਕਾਰ ਉਹ ਅਮਰ ਦਾ ਹਮੇਸ਼ਾਂ ਖਿਆਲ ਰੱਖਦੀ, ਘਰ ਦੀ ਇੱਜ਼ਤ ਖਾਤਰ ਉਹਨੂੰ ਸਮਝਾਉਂਦੀ ਰਹਿੰਦੀ।
ਪਿੰਡਾਂ ਵਿੱਚ ਹੱਲਿਆ ਦਾ ਰੌਲਾ ਪਿਆ ਹੋਇਆ ਸੀ। ਮੁਸਲਮਾਨ ਕਾਫਲਿਆਂ  ਦੇ ਰੂਪ ਵਿੱਚ ਕਈ ਦਿਨਾਂ ਤੋਂ ਲੰਘ ਰਹੇ ਸਨ। ਅਮਰ ਵੀ ਚਾਹੁੰਦਾ ਸੀ ਕਿ ਉਹ ਵੀ ਆਪਣੇ ਘਰ ਕੋਈ ਸੋਹਣੀ ਸੁਨੱਖੀ ਔਰਤ ਕਾਫਲਿਆਂ ਵਿੱਚੋਂ ਹੀ ਉਧਾਲ ਲਿਆਵੇ। ਪਰ ਉਸਦੀ ਭੈਣ ਉਸ ਨੂੰ ਇਹ ਕਰਨ ਨਹੀਂ ਦੇਵੇਗੀ।
ਇਕ ਦਿਨ ਸਵੇਰੇ-ਸਵੇਰੇ ਹੀ ਅਮਰ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਰਾਤ ਕਾਫਲੇ ਵਾਲੇ ਉਸਦੀ ਭੈਣ ਦਾ ਕਤਲ ਕਰ ਗਏ ਹਨ।
“ਮੈਂ ਬਦਲਾ ਲਵਾਂਗਾ…ਮੈਂ ਅਣਖ ਖਾਤਰ…ਇਹ ਬੋਲਦਾ ਉਹ ਆਪਣੀ ਭੈਣ ਦੀ ਲਾਸ਼ ਕੋਲ ਦੀ ਲੰਘਦਾ ਕਾਫਲੇ ਵਿੱਚੋਂ ਕਿਸੇ ਨੌਜਵਾਨ ਲੜਕੀ ਨੂੰ ਉਧਾਲਣ ਲਈ ਹਥਿਆਰ ਲੈ ਕੇ ਘਰੋਂ ਬਾਹਰ ਹੋ ਗਿਆ।
                                      -0-

No comments: