ਡਾ. ਚਰਨ
ਸਿੰਘ (ਡਾ.)
ਲੰਮੀ ਬਹਿਸ ਤੋਂ ਪਿੱਛੋਂ ਸ਼ਹਿਰ ਨੂੰ ਜਾਣ ਦਾ ਪ੍ਰੋਗਰਾਮ ਉਲੀਕਿਆ ਗਿਆ। ਡਾਇਗਨੋਸਟਿਕ ਸੈਂਟਰ
ਪਹੁੰਚ ਗਏ। ਪਰਚੀ ਬਣਵਾਈ ਤੇ ਲਾਈਨ ਵਿਚ ਆਪਣੀ ਵਾਰੀ ਦੀ ਉਡੀਕ ਵਿਚ ਬੈਠ ਗਏ। ਡਾਇਗਨੋਜ਼ਰ ਨੇ
ਅਲਟਰਾਸਾਊਂਡ ਅਤੇ ਕੰਪਿਊਟਰ ਵਿੱਚੋਂ ਆਈ ਰਿਪੋਰਟ ਹੱਥ ਵਿਚ ਫੜਾਉਂਦਿਆਂ ਕਿਹਾ, “ਫੀਮੇਲ ਬੇਬੀ।”
ਪੈਰਾਂ ਹੇਠੋਂ ਮਿੱਟੀ ਨਿਕਲ ਗਈ। ਕੰਬਦੇ ਹੱਥਾਂ ਨਾਲ ਨਿਰਾਸ਼ ਹੋ ਕੇ ਅਲਟਰਾਸਾਊਂਡ ਤੇ ਰਿਪੋਰਟ
ਫੜਕੇ ਬਾਹਰ ਆ ਗਏ। ਉਸੇ ਸ਼ਹਿਰ
ਵਿਚ ਉਹਨਾਂ ਦਾ ਫੈਮਿਲੀ ਡਾਕਟਰ ਸੀ। ਕਾਰ ਵਿਚ ਬੈਠ ਡਾਕਟਰ ਕੋਲ ਪਹੁੰਚ ਗਏ। ਮਸ਼ਵਰੇ ਪਿੱਛੋਂ
ਡਾਕਟਰ ਨੇ ਅਬਾਰਸ਼ਨ ਕਰ ਕੰਮ ਨਿਬੇੜ ਦਿੱਤਾ। ਕਾਰ ਵਿਚ ਬੈਠ ਕੇ ਪਿੰਡ ਨੂੰ ਰਵਾਨਾ ਹੋ ਗਏ। ਕਾਰ ਲਾਗਲੇ
ਪਿੰਡ ਪਹੁੰਚੀ ਤਾਂ ਸੜਕ ਦੇ ਕਿਨਾਰੇ ਇੱਕ ਕੁੱਤੀ ਆਪਣੇ ਕਤੂਰਿਆਂ ਨੂੰ ਦੁੱਧ ਚੁੰਘਾ ਰਹੀ ਸੀ। ਕਾਰ ਦਾ ਹਾਰਨ ਸੁਣ
ਕੇ ਕਤੂਰੇ ਸੜਕ ਦੇ ਵਿਚਕਾਰ ਹੋ ਗਏ। ਕਾਰ ਵਿੱਚੋਂ ਹੇਠਾਂ ਉਤਰ ਕਤੂਰਿਆਂ ਨੂੰ ਪਰੇ
ਕਰਕੇ ਕਹਿੰਦਾ, “ਕਿਤੇ ਹੇਠਾਂ ਆ ਕੇ ਮਰ ਨਾ ਜਾਇਓ। ਹੋਰ ਪਾਪ ਹੀ ਨਾ ਲੱਗ ਜਾਵੇ।”
-0-
No comments:
Post a Comment