-moz-user-select:none; -webkit-user-select:none; -khtml-user-select:none; -ms-user-select:none; user-select:none;

Sunday, July 20, 2014

ਚੁੰਨੀ ਵਾਲਾ ਸੂਟ



ਡਾ. ਹਰਦੀਪ ਕੌਰ ਸੰਧੂ


    ਕਰਨੈਲ ਕੌਰ ਨੂੰ ਲੰਡਨ ਵਿੱਚ ਰਹਿੰਦਿਆਂ ਕਈ ਵਰ੍ਹੇ ਬੀਤ ਚੁੱਕੇ ਸਨ। ਪਿੰਡ ਵਿੱਚ ਤਾਂ ਸਾਰੇ ਉਸ ਨੂੰ ਕੈਲੋ ਹੀ ਕਹਿੰਦੇ ਸਨ, ਪਰ ਇੱਥੇ ਆ ਕੇ ਉਹ ਕੈਲੀ ਬਣ ਗਈ ਸੀ। ਲੰਡਨ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਵਿਚਰਦਿਆਂ ਉਸ ਦੇ ਸੁਭਾਅ ਵਿੱਚ ਕਾਹਲਾਪਣ ਹਾਵੀ ਹੋ ਗਿਆ ਸੀ। ਕੰਮ ਕਰਦੀ ਦੇ ਜਿੰਨੀ ਤੇਜ਼ੀ ਨਾਲ ਉਸਦੇ ਹੱਥ ਚੱਲਦੇ ਓਨੀ ਤੇਜ਼ੀ ਨਾਲ ਉਹ ਬੋਲੀ ਵੀ ਜਾਂਦੀ।
       ਇੱਕ ਦਿਨ ਗਰੌਸਰੀ ਖ੍ਰੀਦ ਉਸ ਕਾਰ ਦੀ ਡਿੱਗੀ ਵਿੱਚ ਟਿਕਾਈ। ਆਪਣੀ ਆਦਤ ਮੂਜਬ ਕਾਹਲੀ ਵਿੱਚ ਹੀ ਸ਼ਾਪਿੰਗ-ਟਰਾਲੀ ਨੂੰ ਕਾਰ -ਪਾਰਕਿੰਗ ਦੇ ਅੱਧ ਵਿਚਾਲੇ ਹੀ ਪਟਕਾਉਂਦੀ-ਪਟਕਾਉਂਦੀ ਉਹ ਅਚਾਨਕ ਰੁੱਕ ਗਈ। ਉਹ ਕਾਹਲੀ ਨਾਲ ਬੁੜਬੁੜਾਉਂਦੀ ਹੋਈ ਆਪਣੇ-ਆਪ ਨੂੰ ਬੋਲੀ, " ਨਹੀਂ-ਨਹੀਂਕੈਲੋਨਹੀਂ, ਅੱਜ ਤੂੰ ਇਓਂ ਨਹੀਂ ਕਰ ਸਕਦੀ। ਅੱਜ ਤੂੰ ਕੈਲੀ ਨਹੀਂ, ਕਰਨੈਲ ਕੌਰ ਹੈਂ .......ਨਹੀਂ ਸਮਝੀ ? .......ਭੈੜੀਏ ......ਚੁੰਨੀ ਵਾਲ ਸੂਟ ਜਿਓ ਤੇਰੇ ਪਾਇਆ ਹੋਇਆ ਹੈ। ਨਾ ਜਾਣੇ ਕਿੰਨੀਆਂ ਵਿਦੇਸ਼ੀ ਅੱਖਾਂ ਤੈਨੂੰ ਇਓਂ ਕਰਦੀ ਨੂੰ ਘੂਰਦੀਆਂ ਹੋਣਗੀਆਂ। ਜੇ ਤੂੰ ਗੱਭੇ ਹੀ ਟਰਾਲੀ ਛੱਡ ਚਲੀ ਗਈਇਹ ਲੋਕ ਤੈਨੂੰ ਤੇ ਤੇਰੇ ਦੇਸ ਨੂੰ ਮੰਦਾ ਬੋਲਣਗੇਨਾ ਭੈਣੇ, ਅੱਜ ਨਾ ਇਓਂ ਕਰੀਂ।" ਐਨਾ ਕਹਿੰਦੀ ਉਹ ਚੁੱਪ ਹੋ ਗਈ ਤੇ ਅਛੋਪਲੇ ਹੀ ਟਰਾਲੀ ਨੂੰ ਸਾਹਮਣੇ ਬਣੀ ਪਾਰਕਿੰਗ-ਬੇਅ ਵਿੱਚ ਜਾ ਲਾਇਆ। ਹੁਣ ਉਹ ਬੇਹੱਦ ਖੁਸ਼ ਸੀ ਕਿਓਂ ਜੋ ਉਸ ਨੇ ਆਪਣੇ ਤੇ ਆਪਣੇ ਦੇਸ਼ ਦੇ ਨਾਂ ਨੂੰ ਬਚਾ ਲਿਆ ਸੀ। 
                                               -0-


Monday, July 14, 2014

ਤਾਜ ਮਹੱਲ



ਕੁਲਵਿੰਦਰ ਕੌਸ਼ਲ

ਵਾਹ! ਇਮਾਰਤਸਾਜੀ ਦਾ ਅਦਭੁੱਤ ਨਮੂਨਾ! ਤਾਜ ਮਹੱਲ ਦੇਖਣ ਆਏ ਇਕ ਸੈਲਾਨੀ ਨੇ ਕਿਹਾ।
ਹਾਂ ਬਹੁਤ ਸੁੰਦਰ, ਜੀਅ ਕਰਦਾ ਇਸ ਨੂੰ ਦੇਖੀ ਜਾਈਏ। ਉਸਦੇ ਸਾਥੀ ਨੇ ਵੀ ਹਾਮੀ ਭਰੀ।
ਕਾਸ਼! ਇਸ ਨੂੰ ਮੁਸਲਮਾਨ ਦੀ ਥਾਂ ਸਾਡੇ ਮਜ੍ਹਬ ਦੇ ਬੰਦੇ ਨੇ ਬਣਾਇਆ ਹੁੰਦਾ ਤਾਂ ਮੈਨੂੰ ਹੋਰ ਵੀ ਪਹਿਲੇ ਨੇ ਥੋੜਾ ਉਦਾਸ ਲਹਿਜੇ ਵਿੱਚ ਕਿਹਾ।
ਨਹੀਂ ਇਸ ਨੂੰ ਮੁਸਲਮਾਨ ਨੇ ਨਹੀਂ ਬਣਾਇਆ, ਕੋਈ ਮਜ੍ਹਬੀ ਬੰਦਾ ਅਜਿਹਾ ਅਜੂਬਾ ਬਣਾ ਹੀ ਨਹੀਂ ਸਕਦਾ।
ਕੀ ਸ਼ਾਹਜਹਾਂ ਮੁਸਲਮਾਨ ਨਹੀਂ ਸੀ ਉਸਨੇ ਮੁਸਲਮਾਨ ਧਰਮ ੈਲਾਉਣ ਲਈ ਕਿੰਨੇ ੁਲਮ ਕੀਤੇ ਸਨ। ਹੂੰ! ਤੂੰ ਕਹਿਨਾਂ ਕਿ ਮੁਸਲਮਾਨ ਨੇ ਨਹੀਂ ਬਣਾਇਆ।
ਹਾਂ, ਕਿਉਂਕਿ ਇਸ ਤਾਜ ਮਹੱਲ ਨੂੰ ਮੁਹੱਬਤ ਨੇ ਬਣਵਾਇਆ ਹੈ, ਮੁਸਲਮਾਨ ਨੇ ਨਹੀਂਜੇਕਰ ਸ਼ਾਹਜਹਾਂ ਅੰਦਰ ਮੁਹੱਬਤ ਨਾ ਹੁੰਦੀ ਤਾਂ ਸ਼ਾਇਦ ਸਾਨੂੰ ਇਹ ਅਜੂਬਾ ਦੇਖਣ ਨੂੰ ਨਾ ਮਿਲਦਾ। ਮਜ੍ਹਬ ਸਿਰਫ ਨਫ਼ਰਤ ਪੈਦਾ ਕਰਦੇ ਨੇ, ਸਿਰਜਣਾ ਨਹੀਂ ਅਤੇ ਅੱਜ ਵੀ ਸ਼ਾਹਜਹਾਂ ਨੂੰ ਤਾਜ ਮਹੱਲ ਕਰਕੇ ਯਾਦ ਕੀਤਾ ਜਾਂਦਾ ਹੈ, ਉਸ ਦੀ ਧਾਮਿਕ ਕਟੱੜਤਾ ਕਰਕੇ ਨਹੀਂ।
                                           -0-

Sunday, July 6, 2014

ਸਾਵਣ



ਕਰਮਜੀਤ ਸਿੰਘ ਭਲੂਰ

ਕਿਉਂ ਮਾਰਿਆ ਬਈ ਮੇਰੇ ਪੁੱਤਰ ਨੂੰ?ਮੱਘਰ ਸਿੰਘ ਨੇ ਆਪਣੇ ਪੋਤਰੇ ਨੂੰ ਪਲੋਸਦੇ ਹੋਏ ਆਪਣੀ ਨੂੰਹ ਨੂੰ ਪੁੱਛਿਆ।
ਕਹਿੰਦੈ ਸਾਵਣ ਦਾ ਮਹੀਨਾ ਐ, ਬੱਚਿਆਂ ਦੀਆਂ ਮਾਵਾਂ ਖੀਰ-ਪੂੜੇ ਬਣਾਕੇ ਖੁਆ ਰਹੀਆਂ ਐਂ। ਮੈਨੂੰ ਵੀ ਬਣਾਕੇ ਦੇ…ਏਥੇ ਕੋਠਾ ਸਾਰਾ ਚੋਂ ਰਿਹੈ…ਸਾਉਣ ਨੇ ਅੰਦਰ ਪਾਣੀ ਭਰ ਛੱਡਿਐ…ਉੱਤੋਂ ਪੁੱਤ ਥੋਡੇ ਦੀ ਦਿਹਾੜੀ ਨ੍ਹੀਂ ਲਗਦੀ…ਮੈਂ ਇਸ ਨੂੰ ਕਿਵੇਂ ਖੀਰ-ਪੂੜੇ ਬਣਾਕੇ ਖੁਆ ਦਿਆਂ?ਕਹਿੰਦੀ ਹੋਈ ਨੂੰਹ ਹੁਬਕੀ-ਹੁਬਕੀ ਰੋਣ ਲੱਗ ਪਈ।
ਮੱਘਰ ਸਿੰਘ ਨੂੰ ਆਪਣੀ ਬੇਵੱਸ ਤੇ ਲਾਚਾਰ ਨੂੰਹ ਦੀਆਂ ਅੱਖਾਂ ਵਿੱਚ ਸਾਵਣ ਸਾਫ ਨਜ਼ਰ ਆ ਰਿਹਾ ਸੀ।
                                         -0-




Monday, June 9, 2014

ਸਲਾਮੀ




ਪ੍ਰੋ. ਹਮਦਰਦਵੀਰ ਨੌਸ਼ਹਿਰਵੀ

ਅਧਿਆਪਕ ਦਿਵਸ ਮਨਾਇਆ ਜਾ ਰਿਹਾ ਸੀ। ਬੱਚੇ ਵਰਦੀ ਪਾ ਕੇ ਕਤਾਰਾਂ ਵਿੱਚ ਖ੍ਹੇ ਸਨ। ਧੁੱਪ ਤਿੱਖੀ ਹੋ ਰਹੀ ਸੀ। ਸਿੱਖਿਆ ਮੰਤਰੀ ਦਾ ਇੰਤਾਰ ਹੋ ਰਿਹਾ ਸੀ। ਸਿੱਖਿਆ ਮੰਤਰੀ ਨੇ ਸਵੇਰੇ ਨੌਂ ਵਜੇ ਆਉਣਾ ਸੀ, ਪਰ ਅਜੇ ਤੱਕ ਨਹੀਂ ਸਨ ਆਏ। ਪਤਾ ਲੱਗਾ ਕਿ ਬੀਤੀ ਰਾਤ ਚਿੱਟੇ ਵਾਲਾਂ ਵਾਲੀ ਮਾਈ ਦਾ ਜਗਰਾਤਾ ਸੀ। ਮੰਤਰੀ ਜੀ ਰਾਤ ਦੇਰ ਨਾਲ ਸੁੱਤੇ ਸਨ।
ਚਾਰ ਘੰਟੇ ਬੀਤ ਗਏ ਸਨ। ਮੰਤਰੀ ਜੀ ਹਾਲੇ ਤੱਕ ਨਹੀਂ ਸਨ ਪੁੱਜੇ। ਸਕੂਲ ਦੇ ਬੱਚੇ ਭੁੱਖੇ, ਪਿਆਸੇ ਧੁੱਪ ਵਿੱਚ ਕਤਾਰਾਂ ਵਿੱਚ ਬੁੱਤ ਬਣ ਕੇ ਖ੍ਹੇ ਸਨ।
ਮੰਤਰੀ ਜੀ ਦੀਆਂ ਕਾਰਾਂ ਦਾ ਕਾਫ਼ਲਾ ਸਕੂਲ ਦੀ ਗਰਾਊਂਡ ਵਿੱਚ ਪਹੁੰਚਿਆ। ਬੱਚਿਆਂ ਨੂੰ ਸਾਵਧਾਨ ਕੀਤਾ ਗਿਆ। ਲਗਭਗ 15 ਬੱਚੇ ਬੇਹੋਸ਼ ਹੋ ਕੇ ਡਿੱਗ ਪਏ। ਗਰਮੀ ਨਾਲ ਸਾਹ ਘੁੱਟ ਰਿਹਾ ਸੀ।
ਇਹ ਕੀ ਹੈ?” ਮੰਤਰੀ ਜੀ ਨੇ ਪੁੱਛਿਆ।
ਬੱਚੇ ਸਲਾਮੀ ਦੇ ਰਹੇ ਹਨ ਸਰ।
ਬੋਲੋ ਭਾਰਤ ਮਾਤਾ ਕੀ ਜੈ।
                                        -0-