ਪ੍ਰੋ.
ਹਮਦਰਦਵੀਰ ਨੌਸ਼ਹਿਰਵੀ
ਅਧਿਆਪਕ ਦਿਵਸ ਮਨਾਇਆ ਜਾ ਰਿਹਾ ਸੀ। ਬੱਚੇ ਵਰਦੀ ਪਾ ਕੇ ਕਤਾਰਾਂ ਵਿੱਚ ਖੜ੍ਹੇ ਸਨ। ਧੁੱਪ ਤਿੱਖੀ ਹੋ ਰਹੀ ਸੀ। ਸਿੱਖਿਆ ਮੰਤਰੀ ਦਾ
ਇੰਤਜ਼ਾਰ ਹੋ ਰਿਹਾ ਸੀ। ਸਿੱਖਿਆ
ਮੰਤਰੀ ਨੇ ਸਵੇਰੇ ਨੌਂ ਵਜੇ ਆਉਣਾ ਸੀ, ਪਰ ਅਜੇ ਤੱਕ ਨਹੀਂ ਸਨ ਆਏ। ਪਤਾ ਲੱਗਾ ਕਿ ਬੀਤੀ ਰਾਤ
ਚਿੱਟੇ ਵਾਲਾਂ ਵਾਲੀ ਮਾਈ ਦਾ ਜਗਰਾਤਾ ਸੀ। ਮੰਤਰੀ ਜੀ ਰਾਤ ਦੇਰ ਨਾਲ ਸੁੱਤੇ ਸਨ।
ਚਾਰ ਘੰਟੇ ਬੀਤ ਗਏ ਸਨ। ਮੰਤਰੀ ਜੀ ਹਾਲੇ ਤੱਕ ਨਹੀਂ ਸਨ ਪੁੱਜੇ। ਸਕੂਲ ਦੇ ਬੱਚੇ ਭੁੱਖੇ,
ਪਿਆਸੇ ਧੁੱਪ ਵਿੱਚ ਕਤਾਰਾਂ ਵਿੱਚ ਬੁੱਤ ਬਣ ਕੇ ਖੜ੍ਹੇ ਸਨ।
ਮੰਤਰੀ ਜੀ ਦੀਆਂ ਕਾਰਾਂ ਦਾ ਕਾਫ਼ਲਾ ਸਕੂਲ ਦੀ ਗਰਾਊਂਡ ਵਿੱਚ ਪਹੁੰਚਿਆ। ਬੱਚਿਆਂ ਨੂੰ
ਸਾਵਧਾਨ ਕੀਤਾ ਗਿਆ। ਲਗਭਗ 15 ਬੱਚੇ ਬੇਹੋਸ਼ ਹੋ ਕੇ ਡਿੱਗ ਪਏ। ਗਰਮੀ ਨਾਲ ਸਾਹ ਘੁੱਟ ਰਿਹਾ ਸੀ।
“ਇਹ ਕੀ ਹੈ?” ਮੰਤਰੀ ਜੀ ਨੇ ਪੁੱਛਿਆ।
“ਬੱਚੇ ਸਲਾਮੀ ਦੇ ਰਹੇ ਹਨ ਸਰ।”
ਬੋਲੋ— ਭਾਰਤ ਮਾਤਾ ਕੀ ਜੈ।
-0-
No comments:
Post a Comment