ਕਰਮਜੀਤ
ਸਿੰਘ ਭਲੂਰ
“ਕਿਉਂ ਮਾਰਿਆ ਬਈ ਮੇਰੇ ਪੁੱਤਰ ਨੂੰ?” ਮੱਘਰ ਸਿੰਘ ਨੇ ਆਪਣੇ ਪੋਤਰੇ ਨੂੰ ਪਲੋਸਦੇ ਹੋਏ ਆਪਣੀ ਨੂੰਹ ਨੂੰ ਪੁੱਛਿਆ।
“ਕਹਿੰਦੈ ਸਾਵਣ ਦਾ ਮਹੀਨਾ ਐ, ਬੱਚਿਆਂ ਦੀਆਂ ਮਾਵਾਂ ਖੀਰ-ਪੂੜੇ
ਬਣਾਕੇ ਖੁਆ ਰਹੀਆਂ ਐਂ। ਮੈਨੂੰ ਵੀ ਬਣਾਕੇ ਦੇ…ਏਥੇ ਕੋਠਾ ਸਾਰਾ ਚੋਂ ਰਿਹੈ…ਸਾਉਣ ਨੇ ਅੰਦਰ ਪਾਣੀ
ਭਰ ਛੱਡਿਐ…ਉੱਤੋਂ ਪੁੱਤ ਥੋਡੇ ਦੀ ਦਿਹਾੜੀ ਨ੍ਹੀਂ ਲਗਦੀ…ਮੈਂ ਇਸ ਨੂੰ ਕਿਵੇਂ ਖੀਰ-ਪੂੜੇ ਬਣਾਕੇ
ਖੁਆ ਦਿਆਂ?” ਕਹਿੰਦੀ ਹੋਈ ਨੂੰਹ ਹੁਬਕੀ-ਹੁਬਕੀ ਰੋਣ ਲੱਗ ਪਈ।
ਮੱਘਰ ਸਿੰਘ ਨੂੰ ਆਪਣੀ ਬੇਵੱਸ ਤੇ ਲਾਚਾਰ ਨੂੰਹ ਦੀਆਂ ਅੱਖਾਂ ਵਿੱਚ ਸਾਵਣ ਸਾਫ ਨਜ਼ਰ ਆ ਰਿਹਾ
ਸੀ।
-0-
No comments:
Post a Comment