-moz-user-select:none; -webkit-user-select:none; -khtml-user-select:none; -ms-user-select:none; user-select:none;

Sunday, July 20, 2014

ਚੁੰਨੀ ਵਾਲਾ ਸੂਟ



ਡਾ. ਹਰਦੀਪ ਕੌਰ ਸੰਧੂ


    ਕਰਨੈਲ ਕੌਰ ਨੂੰ ਲੰਡਨ ਵਿੱਚ ਰਹਿੰਦਿਆਂ ਕਈ ਵਰ੍ਹੇ ਬੀਤ ਚੁੱਕੇ ਸਨ। ਪਿੰਡ ਵਿੱਚ ਤਾਂ ਸਾਰੇ ਉਸ ਨੂੰ ਕੈਲੋ ਹੀ ਕਹਿੰਦੇ ਸਨ, ਪਰ ਇੱਥੇ ਆ ਕੇ ਉਹ ਕੈਲੀ ਬਣ ਗਈ ਸੀ। ਲੰਡਨ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਵਿਚਰਦਿਆਂ ਉਸ ਦੇ ਸੁਭਾਅ ਵਿੱਚ ਕਾਹਲਾਪਣ ਹਾਵੀ ਹੋ ਗਿਆ ਸੀ। ਕੰਮ ਕਰਦੀ ਦੇ ਜਿੰਨੀ ਤੇਜ਼ੀ ਨਾਲ ਉਸਦੇ ਹੱਥ ਚੱਲਦੇ ਓਨੀ ਤੇਜ਼ੀ ਨਾਲ ਉਹ ਬੋਲੀ ਵੀ ਜਾਂਦੀ।
       ਇੱਕ ਦਿਨ ਗਰੌਸਰੀ ਖ੍ਰੀਦ ਉਸ ਕਾਰ ਦੀ ਡਿੱਗੀ ਵਿੱਚ ਟਿਕਾਈ। ਆਪਣੀ ਆਦਤ ਮੂਜਬ ਕਾਹਲੀ ਵਿੱਚ ਹੀ ਸ਼ਾਪਿੰਗ-ਟਰਾਲੀ ਨੂੰ ਕਾਰ -ਪਾਰਕਿੰਗ ਦੇ ਅੱਧ ਵਿਚਾਲੇ ਹੀ ਪਟਕਾਉਂਦੀ-ਪਟਕਾਉਂਦੀ ਉਹ ਅਚਾਨਕ ਰੁੱਕ ਗਈ। ਉਹ ਕਾਹਲੀ ਨਾਲ ਬੁੜਬੁੜਾਉਂਦੀ ਹੋਈ ਆਪਣੇ-ਆਪ ਨੂੰ ਬੋਲੀ, " ਨਹੀਂ-ਨਹੀਂਕੈਲੋਨਹੀਂ, ਅੱਜ ਤੂੰ ਇਓਂ ਨਹੀਂ ਕਰ ਸਕਦੀ। ਅੱਜ ਤੂੰ ਕੈਲੀ ਨਹੀਂ, ਕਰਨੈਲ ਕੌਰ ਹੈਂ .......ਨਹੀਂ ਸਮਝੀ ? .......ਭੈੜੀਏ ......ਚੁੰਨੀ ਵਾਲ ਸੂਟ ਜਿਓ ਤੇਰੇ ਪਾਇਆ ਹੋਇਆ ਹੈ। ਨਾ ਜਾਣੇ ਕਿੰਨੀਆਂ ਵਿਦੇਸ਼ੀ ਅੱਖਾਂ ਤੈਨੂੰ ਇਓਂ ਕਰਦੀ ਨੂੰ ਘੂਰਦੀਆਂ ਹੋਣਗੀਆਂ। ਜੇ ਤੂੰ ਗੱਭੇ ਹੀ ਟਰਾਲੀ ਛੱਡ ਚਲੀ ਗਈਇਹ ਲੋਕ ਤੈਨੂੰ ਤੇ ਤੇਰੇ ਦੇਸ ਨੂੰ ਮੰਦਾ ਬੋਲਣਗੇਨਾ ਭੈਣੇ, ਅੱਜ ਨਾ ਇਓਂ ਕਰੀਂ।" ਐਨਾ ਕਹਿੰਦੀ ਉਹ ਚੁੱਪ ਹੋ ਗਈ ਤੇ ਅਛੋਪਲੇ ਹੀ ਟਰਾਲੀ ਨੂੰ ਸਾਹਮਣੇ ਬਣੀ ਪਾਰਕਿੰਗ-ਬੇਅ ਵਿੱਚ ਜਾ ਲਾਇਆ। ਹੁਣ ਉਹ ਬੇਹੱਦ ਖੁਸ਼ ਸੀ ਕਿਓਂ ਜੋ ਉਸ ਨੇ ਆਪਣੇ ਤੇ ਆਪਣੇ ਦੇਸ਼ ਦੇ ਨਾਂ ਨੂੰ ਬਚਾ ਲਿਆ ਸੀ। 
                                               -0-


No comments: