ਕੁਲਵਿੰਦਰ
ਕੌਸ਼ਲ
“ਵਾਹ! ਇਮਾਰਤਸਾਜੀ ਦਾ ਅਦਭੁੱਤ ਨਮੂਨਾ! ਤਾਜ ਮਹੱਲ ਦੇਖਣ ਆਏ ਇਕ
ਸੈਲਾਨੀ ਨੇ ਕਿਹਾ।
“ਹਾਂ ਬਹੁਤ ਸੁੰਦਰ, ਜੀਅ ਕਰਦਾ ਇਸ ਨੂੰ ਦੇਖੀ ਜਾਈਏ।” ਉਸਦੇ ਸਾਥੀ ਨੇ ਵੀ ਹਾਮੀ ਭਰੀ।
“ਕਾਸ਼! ਇਸ ਨੂੰ ਮੁਸਲਮਾਨ ਦੀ ਥਾਂ ਸਾਡੇ
ਮਜ੍ਹਬ ਦੇ ਬੰਦੇ ਨੇ ਬਣਾਇਆ ਹੁੰਦਾ ਤਾਂ ਮੈਨੂੰ ਹੋਰ ਵੀ…।” ਪਹਿਲੇ ਨੇ ਥੋੜਾ ਉਦਾਸ ਲਹਿਜੇ ਵਿੱਚ ਕਿਹਾ।
“ਨਹੀਂ ਇਸ ਨੂੰ ਮੁਸਲਮਾਨ ਨੇ ਨਹੀਂ ਬਣਾਇਆ, ਕੋਈ ਮਜ੍ਹਬੀ ਬੰਦਾ
ਅਜਿਹਾ ਅਜੂਬਾ ਬਣਾ ਹੀ ਨਹੀਂ ਸਕਦਾ।”
“ਕੀ ਸ਼ਾਹਜਹਾਂ ਮੁਸਲਮਾਨ ਨਹੀਂ ਸੀॽ ਉਸਨੇ ਮੁਸਲਮਾਨ ਧਰਮ ਫ਼ੈਲਾਉਣ ਲਈ ਕਿੰਨੇ ਜ਼ੁਲਮ ਕੀਤੇ ਸਨ। ਹੂੰ! ਤੂੰ ਕਹਿਨਾਂ ਕਿ
ਮੁਸਲਮਾਨ ਨੇ ਨਹੀਂ ਬਣਾਇਆ।”
“ਹਾਂ, ਕਿਉਂਕਿ ਇਸ ਤਾਜ ਮਹੱਲ ਨੂੰ ਮੁਹੱਬਤ ਨੇ ਬਣਵਾਇਆ ਹੈ,
ਮੁਸਲਮਾਨ ਨੇ ਨਹੀਂ। ਜੇਕਰ ਸ਼ਾਹਜਹਾਂ ਅੰਦਰ ਮੁਹੱਬਤ ਨਾ ਹੁੰਦੀ ਤਾਂ ਸ਼ਾਇਦ ਸਾਨੂੰ ਇਹ ਅਜੂਬਾ
ਦੇਖਣ ਨੂੰ ਨਾ ਮਿਲਦਾ। ਮਜ੍ਹਬ ਸਿਰਫ ਨਫ਼ਰਤ ਪੈਦਾ ਕਰਦੇ ਨੇ, ਸਿਰਜਣਾ ਨਹੀਂ ਅਤੇ ਅੱਜ ਵੀ
ਸ਼ਾਹਜਹਾਂ ਨੂੰ ਤਾਜ ਮਹੱਲ ਕਰਕੇ ਯਾਦ ਕੀਤਾ ਜਾਂਦਾ ਹੈ, ਉਸ ਦੀ ਧਾਮਿਕ ਕਟੱੜਤਾ ਕਰਕੇ ਨਹੀਂ।”
-0-
1 comment:
ਵਾਹ ! ਖੂਬਸੂਰਤ ਤੇ ਨਵੇਂ ਅੰਦਾਜ਼ 'ਚ ਲਿਖੀ ਸੁੰਦਰ ਕਹਾਣੀ।
ਹਰਦੀਪ
Post a Comment