-moz-user-select:none; -webkit-user-select:none; -khtml-user-select:none; -ms-user-select:none; user-select:none;

Monday, June 29, 2015

ਕੋਠੀ ਨੰਬਰ ਛਪੰਜਾ



ਸ਼ਿਆਮ ਸੁੰਦਰ ਅਗਰਵਾਲ

ਪਿੰਡੋਂ ਆਈ ਗਿਆਨ ਕੌਰ ਪੁੱਛ ਪੁਛਾ ਕੇ ਜਦੋਂ ਅਨੰਦ ਨਗਰ ਪਹੁੰਚੀ, ਸੂਰਜ ਅੱਗ ਦਾ ਗੋਲਾ ਬਣ ਕੇ ਉਹਦੇ ਸਿਰ ਉੱਪਰ ਲਟਕ ਰਿਹਾ ਸੀ। ਉਹਦੇ ਭਾਣਜੇ ਨੇ ਸ਼ਹਿਰ ਦੇ ਇਸ ਮਹੱਲੇ ਵਿਚ ਪਿੱਛੇ ਜਿਹੇ ਕੋਠੀ ਬਣਾਈ ਸੀ। ਗਰਮੀ ਵਧ ਗਈ ਸੀ ਤੇ ਗਲੀਆਂ ਸੁੰਨੀਆਂ ਪਈਆਂ ਸਨ। ਉਹ ਸੱਤਰਾਂ ਨੂੰ ਢੁੱਕਣ ਵਾਲੀ ਸੀ ਤੇ ਗੋਡਿਆਂ ਨੂੰ ਸਹਾਰਾ ਦਿੰਦੀ ਹੌਲੇ ਹੌਲੇ ਤੁਰ ਰਹੀ ਸੀ। ‘ਬਾਲਗ ਸਿੱਖਿਆ’ ਅਧੀਨ ਉਹ ਥੋ੍ਹਾ-ਬਹੁਤ ਪ੍ਹਨਾ ਸਿੱਖ ਗਈ ਸੀ। ਉਹਨੇ ਕਈ ਕੋਠੀਆਂ ਦੇ ਨੰਬਰ ਪ੍ਹੇ, ਪਰ ਭਾਣਜੇ ਦੀ ਛਪੰਜਾ ਨੰਬਰ ਕੋਠੀ ਨਜ਼ਰ ਨਹੀ ਆਈ।
ਸਕੂਲੋਂ ਮੁਦੀਆਂ ਸੋਹਣੀ ਵਰਦੀ ਪਾਈ ਦੋ ਕੁੀਆਂ ਨਜ਼ਰ ਆਈਆਂ ਤਾਂ ਗਿਆਨ ਕੌਰ ਨੂੰ ਕੁਝ ਹੌਂਸਲਾ ਹੋਇਆ। ਉਸਨੇ ਉਹਨਾਂ ਨੂੰ ਰੋਕ ਕੇ ਪੁੱਛਿਆ, ਪੁੱਤ, ਛਪੰਜਾ ਨੰਬਰ ਕੋਠੀ ਕਿੱਥੇ ਜੇ ਐ?
ਕੁੀਆਂ ਨੇ ਇੱਕ ਦੂਜੀ ਦੇ ਮੂੰਹ ਵੱਲ ਹੈਰਾਨੀ ਨਾਲ ਦੇਖਿਆ ਤੇ ਫਿਰ ‘ਪਤਾ ਨਹੀਂ!’ ਕਹਿਕੇ ਅੱਗੇ ਤੁਰ ਗਈਆਂ। ਗਿਆਨ ਕੌਰ ਨੇ ਦੋ ਕੁ ਕਦਮ ਹੀ ਪੁੱਟੇ ਸਨ ਕਿ ਇਕ ਦਸਾਂ ਕੁ ਵਰ੍ਹਿਆਂ ਦਾ ਮੁੰਡਾ ਸਾਇਕਲ ਉੱਤੇ ਆਉਂਦਾ ਦਿੱਸਿਆ। ਉਹਨੇ ਮੁੰਡੇ ਨੂੰ ਵੀ ਰੋਕ ਕੇ ਛਪੰਜਾ ਨੰਬਰ ਕੋਠੀ ਬਾਰੇ ਪੁੱਛਿਆ। ਮੁੰਡਾ ਵੀ ਕੁੀਆਂ ਵਾਂਗ ਹੈਰਾਨ ਹੋਇਆ ਉਸ ਵੱਲ ਦੇਖਣ ਲੱਗਾ ਤਾਂ ਉਹਨੇ ਕਿਹਾ, ਨਸ਼ਹਿਰੇ ਵਾਲੇ ਨੰਜੂ ਦੀ ਕੋਠੀ ਐ, ਹੁਣੇ ਬਣਾਈ ਐ, ਛੇ ਕੁ ਮਹੀਨੇ ਹੋਏ।
ਮੈਨੂੰ ਨਹੀਂ ਪਤਾ।ਕਹਿਕੇ ਮੁੰਡਾ ਸਾਇਕਲ ਉੱਤੇ ਸਵਾਰ ਹੋ ਗਿਆ।
ਕਈ ਘਰਾਂ ਦੇ ਬੂਹੇ ਖਕਾਉਣ ਮਗਰੋਂ ਅੰਤ ਗਿਆਨ ਕੌਰ ਨੇ ਛਪੰਜਾ ਨੰਬਰ ਕੋਠੀ ਲੱਭ ਹੀ ਲਈ। ਥੱਕੀ ਟੁੱਟੀ ਨੇ ਕੋਠੀ ਦਾ ਵੱਡਾ ਸਾਰਾ ਗੇਟ ਖਕਾਇਆ। ਦਰਵਾਜਾ ਖੁਲ੍ਹਿਆ ਤਾਂ ਉਹ ਹੈਰਾਨ ਰਹਿ ਗਈ ਸਾਹਮਣੇ ਉਹੀ ਸਾਇਕਲ ਵਾਲਾ ਮੁੰਡਾ ਖਾ ਸੀ।
ਤੁਹਾਡਾ ਪੋਤਰਾ ਐ ਮਾਸੀ ਜੀ।ਭਾਣਜ-ਨੂੰਹ ਨੇ ਪੰਜ ਵਰ੍ਹਿਆਂ ਮਗਰੋਂ ਆਈ ਗਿਆਨ ਕੌਰ ਨੂੰ ਮੁੰਡੇ ਬਾਰੇ ਦਸਦਿਆਂ ਕਿਹਾ।
ਹੈਰਾਨ ਹੋਈ ਗਿਆਨ ਕੌਰ ਬੋਲੀ, ਨੀ ਆਹ ਕਿਹੋ ਜਿਹਾ ਮੁੰਡਾ ਐ ਤੇਰਾ, ਏਹਨੂੰ ਥੋਡਾ ਘਰ ਪੁੱਛਿਆ ਤਾਂ ਕਹਿੰਦਾ, ਮੈਨੂੰ ਨਹੀਂ ਪਤਾ!
ਨੂੰਹ ਨੇ ਮੁੰਡੇ ਵੱਲ ਸਵਾਲੀਆ ਨਜ਼ਰਾਂ ਨਾਲ ਦੇਖਿਆ ਤਾਂ ਉਹ ਬੋਲਿਆ, ਛਪੰਜਾ ਨੰਬਰ-ਛਪੰਜਾ ਨੰਬਰ ਕਰੀ ਜਾਂਦੀ ਸੀ। ਆਪਣੀ ਕੋਠੀ ਦਾ ਨੰਬਰ ਕੋਈ ਛਪੰਜਾ ਐ? ਆਪਣਾ ਨੰਬਰ ਤਾਂ ਫਿਫਟੀ-ਸਿਕਸ ਐ।
                                      -0-

1 comment:

Unknown said...

ਬਾ-ਕਮਾਲ ਮਿੰਨੀ ਕਹਾਣੀ ਹੈ ; ਅਜੌਕੀ ਆਧੁਨਿਕ ਸਿੱਖਿਆ ਪ੍ਰਣਾਲੀ ਉੱਤੇ ਕਰਾਰੀ ਚੋਟ ਹੈ । ਮੁਬਾਰਕਾਂ ਹੋਵਣ ਜੀ । From Gurneet Singh Birdi 9855637840