ਸੁਰਿੰਦਰ
ਕੈਲੇ
“ਇਸ ਵਾਰੀ ਤਾਂ ਅਨੀਤਾ ਤੇ ਉਸਦੇ ਪਤੀ ਨੇ ਮਹਿਮਾਨ ਨਿਵਾਜ਼ੀ ਵਾਲੀ ਕਮਾਲ ਹੀ ਕਰ ਦਿੱਤੀ।” ਪਤੀ ਨੇ ਕਿਹਾ।
“ਕਿਉ?”
“ਅੱਗੇ ਤਾਂ ਘਰ ਗਿਆਂ ਨਾਲ ਸਿੱਧੇ ਮੂੰਹ ਗੱਲ ਵੀ ਨਹੀਂ ਸਨ ਕਰਦੇ। ਇਸ ਵਾਰ ਰਾਤ ਰਹਿਣ ਲਈ
ਮਜ਼ਬੂਰ ਕੀਤਾ, ਭਾਂਤ-ਭਾਂਤ ਦੇ ਖਾਣੇ ਤੇ ਬੱਚਿਆਂ ਨੂੰ ਚਿੜੀਆਘਰ ਦੀ ਸੈਰ, ਇਹ ਸਭ ਕੁਝ ਬੜਾ ਅਜੀਬ ਜਿਹਾ ਨਹੀਂ ਲੱਗਾ?”
“ਅਗਲੇ ਦਾ ਮੂਡ ਹੁੰਦਾ ਹੈ—ਇਸ ਵਾਰੀ ਤਾਂ ਦੋਨੋਂ ਜੀਅ ਵਾਹਵਾ ਖੁਸ਼ ਸ਼ਨ।” ਪਤਨੀ ਨੇ ਹਾਮੀ ਭਰੀ।
ਕੁਝ ਦਿਨ ਬਾਅਦ।
“ਆਓ…ਆਓ…ਅਨੀਤਾ।”
“ਤੁਸੀਂ ਹਰ ਵਾਰੀ ਕਹਿੰਦੇ ਸੀ, ਸਾਨੂੰ ਮਿਲਣ ਨਹੀਂ ਆਉਂਦੇ। ਲਓ, ਅੱਜ ਆ ਹੀ ਗਈ ਨਾ।”
“ਸਾਡੇ ਧੰਨ ਭਾਗ…।”
“ਮੇਰਾ ਇੱਥੇ ਹਫਤੇ ਦਾ ਕੋਰਸ ਸੀ। ਸੋਚਿਆ, ਇਸ ਵਾਰੀ ਭੈਣ ਜੀ
ਕੋਲ ਰਹਾਂਗੀ ਤੇ ਉਨ੍ਹਾਂ ਦੇ ਸਾਰੇ ਉਲਾਂਭੇ ਲਾਹ ਦਿਆਂਗੀ।” ਉਸ ਡਰਾਇਂਗ ਰੂਮ ਵਿਚ ਵੜਦਿਆਂ ਕਿਹਾ।
ਪਤਨੀ ਦੀ ਸਹੇਲੀ ਦਾ ਸਵਾਗਤ ਕਰਨ ਲਈ ਉਹ ਹੱਥ ਜੋੜ ਕੇ ਖੜਾ ਹੋ
ਗਿਆ ਤੇ ਉਸ ਨੂੰ ਮਹਿਮਾਨ ਨਿਵਾਜ਼ੀ ਦੇ ਭੇਤ ਦਾ ਪਤਾ ਲੱਗ ਗਿਆ।
-0-
No comments:
Post a Comment