-moz-user-select:none; -webkit-user-select:none; -khtml-user-select:none; -ms-user-select:none; user-select:none;

Monday, June 22, 2015

ਅਪਣੱਤ ਦਾ ਸਰੂਰ



ਗੁਰਚਰਨ ਚੌਹਾਨ

ਕੁੀ ਵਾਲਿਆਂ ਦੇ ਲਾਗੀ ਨੂੰ ਪੱਤਲ ਚੁਕਵਾ ਕੇ ਮੈਂ ਤੇ ਮੇਰੇ ਮਾਮੇ ਦਾ ਮੁੰਡਾ ਜਗਦੀਪ ਸਾਡੇ ਪਿੰਡ ਦੀ ਇਸ ਪਿਡ ਵਿਆਹੀ ਕੁੀ ਸ਼ਰਨਜੀਤ ਦੇ ਘਰ ਵੱਲ ਚੱਲ ਪਏ।
ਸ਼ਰਨਜੀਤ ਦੇ ਘਰਦਿਆਂ ਨਾਲ ਸਾਡੀ ਬੇ ਲੰਮੇ ਸਮੇਂ ਤੋਂ ਬਣਦੀ ਨਹੀਂ ਸੀ। ਅਸੀਂ ਬਹੁਤ ਵਾਰ ਥਾਣੇ ਕਚਹਿਰੀ ਹੋਏ ਸਾਂ। ਇਸ ਕਰਕੇ ਮੈਂ ਸੁਬਾਹ ਦਾ, ਜਦੋਂ ਦੀ ਜੰਙ ਇੱਥੇ ਪਹੁੰਚੀ ਸੀ, ਦੋਚਿੱਤਾ ਸੀ ਕਿ ਮੈਂ ਸ਼ਰਨਜੀਤ ਦੇ ਘਰੇ ਪੱਤਲ ਲੈ ਕੇ ਜਾਵਾਂ ਕਿ ਨਾ। ਬਚਪਨ ਵਿਚ ਮੈਂ ਤੇ ਸ਼ਰਨਜੀਤ ਇਕੱਠੇ ਪ੍ਹੇ ਸਾਂ। ਭੈਣ ਭਰਾਵਾਂ ਵਰਗੀ ਸਾਂਝ ਬਾਬਤ ਸੋਚਦਿਆਂ ਭਾਵੁਕ ਹੋ ਕੇ ਮੈਂ ਵਿਚੋਲੇ ਨੂੰ ਕਹਿ ਕੇ ਪੱਤਲ ਮੰਗਵਾ ਲਈ। ਉਂਝ ਵੀ ਅਨੰਦ ਕਾਰਜ ਤੋਂ ਬਾਅਦ ਸਾਰੇ ਪਾਸੇ ਪੀਣ ਪਿਲਾਉਣ ਦਾ ਦੌਰ ਚੱਲ ਰਿਹਾ ਸੀ। ਪੀ ਕੇ ਬੰਦਾ ਅਕਸਰ ਦਿਲ ਮਗਰ ਲੱਗ ਕੇ ਭਾਵੁਕ ਹੋ ਜਾਂਦਾ ਹੈ।
ਸਾਨੂੰ ਪੱਤਲ ਲੈ ਕੇ ਆਇਆਂ ਨੂੰ ਵੇਖ ਸ਼ਰਨਜੀਤ ਦਾ ਚਾਅ ਚੁੱਕਿਆ ਨਹੀਂ ਸੀ ਜਾਂਦਾ। ਉਹ ਮੇਰੇ ਤੋਂ ਮੇਰੇ ਘਰ ਦੇ ਇਕ ਇਕ ਜੀਅ ਦੀ ਖੈਰ ਸੁੱਖ ਪੁੱਛ ਰਹੀ ਸੀ।
ਚੰਗਾ ਵੀਰੋ ਤੁਸੀਂ ਬੈਠੋ, ਮੈਂ ਹੁਣੇ ਲਿਆਈ ਚਾਹ ਬਣਾ ਕੇ। ਸ਼ਰਨਜੀਤ ਚੌਂਕੇ ਵੱਲ ਜਾਂਦੀ ਬੋਲੀ।
ਜੰਙ ਆਇਆਂ ਨੂੰ ਚਾਹ ਨਹੀਂ ਪਿਆਈ ਦੀ ਹੁੰਦੀ।…” ਬਾਹਰੋਂ ਆਏ ਹਜੂਰਾ ਸਿੰਘ ਨੇ ਸਾਡੇ ਨਾਲ ਹੱਥ ਮਿਲਾ, ਅੰਦਰੋਂ ਬੋਤਲ ਮੇਜ਼ ਤੇ ਲਿਆ ਧਰੀ। ਦਾਰੂ ਨਾਲ ਪਲਾਂ ਵਿਚ ਖਾਣ ਲਈ ਕਿੰਨਾਂ ਸਾਰਾ ਸਮਾਨ ਸ਼ਰਨਜੀਤ ਲਿਆ ਰੱਖਿਆ ਸੀ। ਖਾਣ ਪੀਣ ਦਾ ਦੌਰ ਚੱਲ ਪਿਆ। ਸ਼ਰਨਜੀਤ ਸਾਡੇ ਕੋਲ ਆ ਬੈਠੀ ਤੇ ਨਿੱਕੀਆਂ ਨਿੱਕੀਆਂ ਗੱਲਾਂ ਕਰਨ ਲੱਗੀ। ਉਸ ਨੇ ਬਚਪਨ ਦੀਆਂ ਗੱਲਾਂ ਛੇ ਲਈਆਂ। ਨਿੱਕੀਆਂ ਨਿੱਕੀਆਂ ਯਾਦਾਂ। ਨਿੱਕੀਆਂ ਨਿੱਕੀਆਂ ਸਾਂਝਾਂ। ਅਪਣੱਤ ਭਰੀਆਂ ਭਾਵੁਕ ਗੱਲਾਂ। ਹਜੂਰਾ ਸਿੰਘ ਸਾਨੂੰ ਬਰਾਬਰ ਪੈੱਗ ਪਾਈ ਜਾ ਰਿਹਾ ਸੀ।
ਤੁਰਨ ਲੱਗੇ ਤਾਂ ਹਜੂਰਾ ਸਿੰਘ ਨੇ ਤੁਰਨ ਵਾਲਾ ਪੈੱਗ ਕਹਿ ਕੇ ਇਕ ਪੈੱਗ ਹੋਰ ਪਾ ਦਿੱਤਾ।
ਚੰਗਾ ਵੀਰੋ, ਜਦੋਂ ਵੀ ਇੱਧਰ ਆਇਆ ਕਰੋ, ਮਿਲ ਕੇ ਜਾਇਆ ਕਰੋਥੋਡੇ ਪਿੰਡ ਚ ਆਪਸ ਚ ਲੱਖ ਗੁੱਸੇ ਗਿਲੇ ਹੋਣਗੇ…ਪਰ ਪਿੰਡ ਦੀਆਂ ਧੀਆਂ-ਧਿਆਣੀਆਂ ਤਾਂ ਸਾਂਝੀਆਂ ਹੁੰਦੀਆਂਮੈਨੂੰ ਤਾਂ ਚਾਅ ਚ੍ਹ ਗਿਆ ਭਾਈ ਥੋਨੂੰ ਵੇਖ ਕੇ, ਜੀ ਆਇਆਂ ਨੂੰ ਵੀਰੋ!” ਸ਼ਰਨਜੀਤ ਮੋਹ ਵਿਚ ਖੀਵੀ ਹੋਈ ਬੋਲੀ ਜਾ ਰਹੀ ਸੀ।
“ਸਰੂਰੇ ਜਿਹੇ ਗਏ…” ਗਲੀ ਵਿਚ ਆ ਕੇ ਮੇਰੇ ਮੂੰਹੋਂ ਨਿਕਲਿਆ।
“ਹਾਂ, ਪਰ ਇਹ ਸਰੂਰ ਦਾਰੂ ਨਾਲੋਂ ਭੈਣ ਦੇ ਪਿਆਰ ਤੇ ਅਪਣੱਤ ਦਾ ਜ਼ਿਆਦਾ।” ਮੇਰੇ ਦਿਲ ਦੀ ਗੱਲ ਜਗਦੀਪ ਦੇ ਮੂੰਹੋਂ ਨਿਕਲ ਗਈ ਸੀ।
                                       -0-

No comments: