-moz-user-select:none; -webkit-user-select:none; -khtml-user-select:none; -ms-user-select:none; user-select:none;

Monday, June 29, 2015

ਕੋਠੀ ਨੰਬਰ ਛਪੰਜਾ



ਸ਼ਿਆਮ ਸੁੰਦਰ ਅਗਰਵਾਲ

ਪਿੰਡੋਂ ਆਈ ਗਿਆਨ ਕੌਰ ਪੁੱਛ ਪੁਛਾ ਕੇ ਜਦੋਂ ਅਨੰਦ ਨਗਰ ਪਹੁੰਚੀ, ਸੂਰਜ ਅੱਗ ਦਾ ਗੋਲਾ ਬਣ ਕੇ ਉਹਦੇ ਸਿਰ ਉੱਪਰ ਲਟਕ ਰਿਹਾ ਸੀ। ਉਹਦੇ ਭਾਣਜੇ ਨੇ ਸ਼ਹਿਰ ਦੇ ਇਸ ਮਹੱਲੇ ਵਿਚ ਪਿੱਛੇ ਜਿਹੇ ਕੋਠੀ ਬਣਾਈ ਸੀ। ਗਰਮੀ ਵਧ ਗਈ ਸੀ ਤੇ ਗਲੀਆਂ ਸੁੰਨੀਆਂ ਪਈਆਂ ਸਨ। ਉਹ ਸੱਤਰਾਂ ਨੂੰ ਢੁੱਕਣ ਵਾਲੀ ਸੀ ਤੇ ਗੋਡਿਆਂ ਨੂੰ ਸਹਾਰਾ ਦਿੰਦੀ ਹੌਲੇ ਹੌਲੇ ਤੁਰ ਰਹੀ ਸੀ। ‘ਬਾਲਗ ਸਿੱਖਿਆ’ ਅਧੀਨ ਉਹ ਥੋ੍ਹਾ-ਬਹੁਤ ਪ੍ਹਨਾ ਸਿੱਖ ਗਈ ਸੀ। ਉਹਨੇ ਕਈ ਕੋਠੀਆਂ ਦੇ ਨੰਬਰ ਪ੍ਹੇ, ਪਰ ਭਾਣਜੇ ਦੀ ਛਪੰਜਾ ਨੰਬਰ ਕੋਠੀ ਨਜ਼ਰ ਨਹੀ ਆਈ।
ਸਕੂਲੋਂ ਮੁਦੀਆਂ ਸੋਹਣੀ ਵਰਦੀ ਪਾਈ ਦੋ ਕੁੀਆਂ ਨਜ਼ਰ ਆਈਆਂ ਤਾਂ ਗਿਆਨ ਕੌਰ ਨੂੰ ਕੁਝ ਹੌਂਸਲਾ ਹੋਇਆ। ਉਸਨੇ ਉਹਨਾਂ ਨੂੰ ਰੋਕ ਕੇ ਪੁੱਛਿਆ, ਪੁੱਤ, ਛਪੰਜਾ ਨੰਬਰ ਕੋਠੀ ਕਿੱਥੇ ਜੇ ਐ?
ਕੁੀਆਂ ਨੇ ਇੱਕ ਦੂਜੀ ਦੇ ਮੂੰਹ ਵੱਲ ਹੈਰਾਨੀ ਨਾਲ ਦੇਖਿਆ ਤੇ ਫਿਰ ‘ਪਤਾ ਨਹੀਂ!’ ਕਹਿਕੇ ਅੱਗੇ ਤੁਰ ਗਈਆਂ। ਗਿਆਨ ਕੌਰ ਨੇ ਦੋ ਕੁ ਕਦਮ ਹੀ ਪੁੱਟੇ ਸਨ ਕਿ ਇਕ ਦਸਾਂ ਕੁ ਵਰ੍ਹਿਆਂ ਦਾ ਮੁੰਡਾ ਸਾਇਕਲ ਉੱਤੇ ਆਉਂਦਾ ਦਿੱਸਿਆ। ਉਹਨੇ ਮੁੰਡੇ ਨੂੰ ਵੀ ਰੋਕ ਕੇ ਛਪੰਜਾ ਨੰਬਰ ਕੋਠੀ ਬਾਰੇ ਪੁੱਛਿਆ। ਮੁੰਡਾ ਵੀ ਕੁੀਆਂ ਵਾਂਗ ਹੈਰਾਨ ਹੋਇਆ ਉਸ ਵੱਲ ਦੇਖਣ ਲੱਗਾ ਤਾਂ ਉਹਨੇ ਕਿਹਾ, ਨਸ਼ਹਿਰੇ ਵਾਲੇ ਨੰਜੂ ਦੀ ਕੋਠੀ ਐ, ਹੁਣੇ ਬਣਾਈ ਐ, ਛੇ ਕੁ ਮਹੀਨੇ ਹੋਏ।
ਮੈਨੂੰ ਨਹੀਂ ਪਤਾ।ਕਹਿਕੇ ਮੁੰਡਾ ਸਾਇਕਲ ਉੱਤੇ ਸਵਾਰ ਹੋ ਗਿਆ।
ਕਈ ਘਰਾਂ ਦੇ ਬੂਹੇ ਖਕਾਉਣ ਮਗਰੋਂ ਅੰਤ ਗਿਆਨ ਕੌਰ ਨੇ ਛਪੰਜਾ ਨੰਬਰ ਕੋਠੀ ਲੱਭ ਹੀ ਲਈ। ਥੱਕੀ ਟੁੱਟੀ ਨੇ ਕੋਠੀ ਦਾ ਵੱਡਾ ਸਾਰਾ ਗੇਟ ਖਕਾਇਆ। ਦਰਵਾਜਾ ਖੁਲ੍ਹਿਆ ਤਾਂ ਉਹ ਹੈਰਾਨ ਰਹਿ ਗਈ ਸਾਹਮਣੇ ਉਹੀ ਸਾਇਕਲ ਵਾਲਾ ਮੁੰਡਾ ਖਾ ਸੀ।
ਤੁਹਾਡਾ ਪੋਤਰਾ ਐ ਮਾਸੀ ਜੀ।ਭਾਣਜ-ਨੂੰਹ ਨੇ ਪੰਜ ਵਰ੍ਹਿਆਂ ਮਗਰੋਂ ਆਈ ਗਿਆਨ ਕੌਰ ਨੂੰ ਮੁੰਡੇ ਬਾਰੇ ਦਸਦਿਆਂ ਕਿਹਾ।
ਹੈਰਾਨ ਹੋਈ ਗਿਆਨ ਕੌਰ ਬੋਲੀ, ਨੀ ਆਹ ਕਿਹੋ ਜਿਹਾ ਮੁੰਡਾ ਐ ਤੇਰਾ, ਏਹਨੂੰ ਥੋਡਾ ਘਰ ਪੁੱਛਿਆ ਤਾਂ ਕਹਿੰਦਾ, ਮੈਨੂੰ ਨਹੀਂ ਪਤਾ!
ਨੂੰਹ ਨੇ ਮੁੰਡੇ ਵੱਲ ਸਵਾਲੀਆ ਨਜ਼ਰਾਂ ਨਾਲ ਦੇਖਿਆ ਤਾਂ ਉਹ ਬੋਲਿਆ, ਛਪੰਜਾ ਨੰਬਰ-ਛਪੰਜਾ ਨੰਬਰ ਕਰੀ ਜਾਂਦੀ ਸੀ। ਆਪਣੀ ਕੋਠੀ ਦਾ ਨੰਬਰ ਕੋਈ ਛਪੰਜਾ ਐ? ਆਪਣਾ ਨੰਬਰ ਤਾਂ ਫਿਫਟੀ-ਸਿਕਸ ਐ।
                                      -0-

Monday, June 22, 2015

ਅਪਣੱਤ ਦਾ ਸਰੂਰ



ਗੁਰਚਰਨ ਚੌਹਾਨ

ਕੁੀ ਵਾਲਿਆਂ ਦੇ ਲਾਗੀ ਨੂੰ ਪੱਤਲ ਚੁਕਵਾ ਕੇ ਮੈਂ ਤੇ ਮੇਰੇ ਮਾਮੇ ਦਾ ਮੁੰਡਾ ਜਗਦੀਪ ਸਾਡੇ ਪਿੰਡ ਦੀ ਇਸ ਪਿਡ ਵਿਆਹੀ ਕੁੀ ਸ਼ਰਨਜੀਤ ਦੇ ਘਰ ਵੱਲ ਚੱਲ ਪਏ।
ਸ਼ਰਨਜੀਤ ਦੇ ਘਰਦਿਆਂ ਨਾਲ ਸਾਡੀ ਬੇ ਲੰਮੇ ਸਮੇਂ ਤੋਂ ਬਣਦੀ ਨਹੀਂ ਸੀ। ਅਸੀਂ ਬਹੁਤ ਵਾਰ ਥਾਣੇ ਕਚਹਿਰੀ ਹੋਏ ਸਾਂ। ਇਸ ਕਰਕੇ ਮੈਂ ਸੁਬਾਹ ਦਾ, ਜਦੋਂ ਦੀ ਜੰਙ ਇੱਥੇ ਪਹੁੰਚੀ ਸੀ, ਦੋਚਿੱਤਾ ਸੀ ਕਿ ਮੈਂ ਸ਼ਰਨਜੀਤ ਦੇ ਘਰੇ ਪੱਤਲ ਲੈ ਕੇ ਜਾਵਾਂ ਕਿ ਨਾ। ਬਚਪਨ ਵਿਚ ਮੈਂ ਤੇ ਸ਼ਰਨਜੀਤ ਇਕੱਠੇ ਪ੍ਹੇ ਸਾਂ। ਭੈਣ ਭਰਾਵਾਂ ਵਰਗੀ ਸਾਂਝ ਬਾਬਤ ਸੋਚਦਿਆਂ ਭਾਵੁਕ ਹੋ ਕੇ ਮੈਂ ਵਿਚੋਲੇ ਨੂੰ ਕਹਿ ਕੇ ਪੱਤਲ ਮੰਗਵਾ ਲਈ। ਉਂਝ ਵੀ ਅਨੰਦ ਕਾਰਜ ਤੋਂ ਬਾਅਦ ਸਾਰੇ ਪਾਸੇ ਪੀਣ ਪਿਲਾਉਣ ਦਾ ਦੌਰ ਚੱਲ ਰਿਹਾ ਸੀ। ਪੀ ਕੇ ਬੰਦਾ ਅਕਸਰ ਦਿਲ ਮਗਰ ਲੱਗ ਕੇ ਭਾਵੁਕ ਹੋ ਜਾਂਦਾ ਹੈ।
ਸਾਨੂੰ ਪੱਤਲ ਲੈ ਕੇ ਆਇਆਂ ਨੂੰ ਵੇਖ ਸ਼ਰਨਜੀਤ ਦਾ ਚਾਅ ਚੁੱਕਿਆ ਨਹੀਂ ਸੀ ਜਾਂਦਾ। ਉਹ ਮੇਰੇ ਤੋਂ ਮੇਰੇ ਘਰ ਦੇ ਇਕ ਇਕ ਜੀਅ ਦੀ ਖੈਰ ਸੁੱਖ ਪੁੱਛ ਰਹੀ ਸੀ।
ਚੰਗਾ ਵੀਰੋ ਤੁਸੀਂ ਬੈਠੋ, ਮੈਂ ਹੁਣੇ ਲਿਆਈ ਚਾਹ ਬਣਾ ਕੇ। ਸ਼ਰਨਜੀਤ ਚੌਂਕੇ ਵੱਲ ਜਾਂਦੀ ਬੋਲੀ।
ਜੰਙ ਆਇਆਂ ਨੂੰ ਚਾਹ ਨਹੀਂ ਪਿਆਈ ਦੀ ਹੁੰਦੀ।…” ਬਾਹਰੋਂ ਆਏ ਹਜੂਰਾ ਸਿੰਘ ਨੇ ਸਾਡੇ ਨਾਲ ਹੱਥ ਮਿਲਾ, ਅੰਦਰੋਂ ਬੋਤਲ ਮੇਜ਼ ਤੇ ਲਿਆ ਧਰੀ। ਦਾਰੂ ਨਾਲ ਪਲਾਂ ਵਿਚ ਖਾਣ ਲਈ ਕਿੰਨਾਂ ਸਾਰਾ ਸਮਾਨ ਸ਼ਰਨਜੀਤ ਲਿਆ ਰੱਖਿਆ ਸੀ। ਖਾਣ ਪੀਣ ਦਾ ਦੌਰ ਚੱਲ ਪਿਆ। ਸ਼ਰਨਜੀਤ ਸਾਡੇ ਕੋਲ ਆ ਬੈਠੀ ਤੇ ਨਿੱਕੀਆਂ ਨਿੱਕੀਆਂ ਗੱਲਾਂ ਕਰਨ ਲੱਗੀ। ਉਸ ਨੇ ਬਚਪਨ ਦੀਆਂ ਗੱਲਾਂ ਛੇ ਲਈਆਂ। ਨਿੱਕੀਆਂ ਨਿੱਕੀਆਂ ਯਾਦਾਂ। ਨਿੱਕੀਆਂ ਨਿੱਕੀਆਂ ਸਾਂਝਾਂ। ਅਪਣੱਤ ਭਰੀਆਂ ਭਾਵੁਕ ਗੱਲਾਂ। ਹਜੂਰਾ ਸਿੰਘ ਸਾਨੂੰ ਬਰਾਬਰ ਪੈੱਗ ਪਾਈ ਜਾ ਰਿਹਾ ਸੀ।
ਤੁਰਨ ਲੱਗੇ ਤਾਂ ਹਜੂਰਾ ਸਿੰਘ ਨੇ ਤੁਰਨ ਵਾਲਾ ਪੈੱਗ ਕਹਿ ਕੇ ਇਕ ਪੈੱਗ ਹੋਰ ਪਾ ਦਿੱਤਾ।
ਚੰਗਾ ਵੀਰੋ, ਜਦੋਂ ਵੀ ਇੱਧਰ ਆਇਆ ਕਰੋ, ਮਿਲ ਕੇ ਜਾਇਆ ਕਰੋਥੋਡੇ ਪਿੰਡ ਚ ਆਪਸ ਚ ਲੱਖ ਗੁੱਸੇ ਗਿਲੇ ਹੋਣਗੇ…ਪਰ ਪਿੰਡ ਦੀਆਂ ਧੀਆਂ-ਧਿਆਣੀਆਂ ਤਾਂ ਸਾਂਝੀਆਂ ਹੁੰਦੀਆਂਮੈਨੂੰ ਤਾਂ ਚਾਅ ਚ੍ਹ ਗਿਆ ਭਾਈ ਥੋਨੂੰ ਵੇਖ ਕੇ, ਜੀ ਆਇਆਂ ਨੂੰ ਵੀਰੋ!” ਸ਼ਰਨਜੀਤ ਮੋਹ ਵਿਚ ਖੀਵੀ ਹੋਈ ਬੋਲੀ ਜਾ ਰਹੀ ਸੀ।
“ਸਰੂਰੇ ਜਿਹੇ ਗਏ…” ਗਲੀ ਵਿਚ ਆ ਕੇ ਮੇਰੇ ਮੂੰਹੋਂ ਨਿਕਲਿਆ।
“ਹਾਂ, ਪਰ ਇਹ ਸਰੂਰ ਦਾਰੂ ਨਾਲੋਂ ਭੈਣ ਦੇ ਪਿਆਰ ਤੇ ਅਪਣੱਤ ਦਾ ਜ਼ਿਆਦਾ।” ਮੇਰੇ ਦਿਲ ਦੀ ਗੱਲ ਜਗਦੀਪ ਦੇ ਮੂੰਹੋਂ ਨਿਕਲ ਗਈ ਸੀ।
                                       -0-

Monday, June 15, 2015

ਮਹਿਮਾਨ ਨਿਵਾਜ਼ੀ ਦਾ ਭੇਤ



ਸੁਰਿੰਦਰ ਕੈਲੇ

ਇਸ ਵਾਰੀ ਤਾਂ ਅਨੀਤਾ ਤੇ ਉਸਦੇ ਪਤੀ ਨੇ ਮਹਿਮਾਨ ਨਿਵਾੀ ਵਾਲੀ ਕਮਾਲ ਹੀ ਕਰ ਦਿੱਤੀ। ਪਤੀ ਨੇ ਕਿਹਾ।
ਕਿਉ?”
ਅੱਗੇ ਤਾਂ ਘਰ ਗਿਆਂ ਨਾਲ ਸਿੱਧੇ ਮੂੰਹ ਗੱਲ ਵੀ ਨਹੀਂ ਸਨ ਕਰਦੇ। ਇਸ ਵਾਰ ਰਾਤ ਰਹਿਣ ਲਈ ਮਜ਼ਬੂਰ ਕੀਤਾ, ਭਾਂਤ-ਭਾਂਤ ਦੇ ਖਾਣੇ ਤੇ ਬੱਚਿਆਂ ਨੂੰ ਚਿੀਆਘਰ ਦੀ ਸੈਰ, ਇਹ ਸਭ ਕੁਝ ਬਾ ਅਜੀਬ ਜਿਹਾ ਨਹੀਂ ਲੱਗਾ?”
ਅਗਲੇ ਦਾ ਮੂਡ ਹੁੰਦਾ ਹੈਇਸ ਵਾਰੀ ਤਾਂ ਦੋਨੋਂ ਜੀਅ ਵਾਹਵਾ ਖੁਸ਼ ਸ਼ਨ। ਪਤਨੀ ਨੇ ਹਾਮੀ ਭਰੀ।
ਕੁਝ ਦਿਨ ਬਾਅਦ।
ਆਓਆਓਅਨੀਤਾ।
ਤੁਸੀਂ ਹਰ ਵਾਰੀ ਕਹਿੰਦੇ ਸੀ, ਸਾਨੂੰ ਮਿਲਣ ਨਹੀਂ ਆਉਂਦੇ। ਲਓ, ਅੱਜ ਆ ਹੀ ਗਈ ਨਾ।
ਸਾਡੇ ਧੰਨ ਭਾਗ
“ਮੇਰਾ ਇੱਥੇ ਹਫਤੇ ਦਾ ਕੋਰਸ ਸੀ। ਸੋਚਿਆ, ਇਸ ਵਾਰੀ ਭੈਣ ਜੀ ਕੋਲ ਰਹਾਂਗੀ ਤੇ ਉਨ੍ਹਾਂ ਦੇ ਸਾਰੇ ਉਲਾਂਭੇ ਲਾਹ ਦਿਆਂਗੀ।” ਉਸ ਡਰਾਇਂਗ ਰੂਮ ਵਿਚ ਵੜਦਿਆਂ ਕਿਹਾ।
ਪਤਨੀ ਦੀ ਸਹੇਲੀ ਦਾ ਸਵਾਗਤ ਕਰਨ ਲਈ ਉਹ ਹੱਥ ਜੋੜ ਕੇ ਖੜਾ ਹੋ ਗਿਆ ਤੇ ਉਸ ਨੂੰ ਮਹਿਮਾਨ ਨਿਵਾਜ਼ੀ ਦੇ ਭੇਤ ਦਾ ਪਤਾ ਲੱਗ ਗਿਆ।
                                       -0-

Monday, June 8, 2015

ਉਹ ਕੁੜੀ



                                         
ਸੁਲੱਖਣ ਸਿੰਘ ਮੀਤ

ਦਿਨ ਢਲ ਰਿਹਾ ਸੀ। ਪਟਿਆਲੇ ਜਾਣ ਵਾਲੀ ਬੱਸ ਭਵਾਨੀਗ੍ਹ ਦੇ ਅੱਡੇ ਉੱਤੇ ਰੁਕੀ। ਦਾਤਣਾਂ ਵੇਚਣ ਵਾਲੀ ਮੁਟਿਆਰ ਜਿਹੀ ਕੁੀ ਨੇ ਕੰਡਕਟਰ ਦੀ ਤਾਕੀ ਕੋਲ ਪੁਜਦਿਆਂ, ਗਲ ਵਾਲੀ ਮੈਲ੍ਹੀ ਜਿਹੀ ਚੁੰਨੀ ਉੱਭਰ ਰਹੀ ਛਾਤੀ ਉੱਤੇ ਕਰਦਿਆਂ ਕਿਹਾ, ਦਾਤਣ ਲੈ ਜੋ ਬਾਊ ਜੀ।
ਕੰਡਕਟਰ ਨੇ ਉਸ ਕੁੀ ਤੋਂ, ਉਸੇ ਕੁੀ ਵਰਗੀ ਪਤਲੀ, ਮੁਲਾਇਮ ਅਤੇ ਸਾਫ ਜਿਹੀ ਦਾਤਣ ਫ ਲਈ। ਫਿਰ ਕੰਡਕਟਰ ਨੇ ਅੰਤਲਾ ਹੋਕਾ ਦਿੱਤਾ—“ਪਟਿਆਲਾ-ਪਾਤਾਂ-ਚੰਡੀਗ੍ਹ ਭਾ
ਉਸ ਕੁੀ ਨੇ ਕੰਡਕਟਰ ਦਾ ਹੋਕਾ ਕੱਟਦਿਆਂ ਕਿਹਾ, ਪੈਸੇ ਬਾਊ ਜੀ।
ਕੀ ਕਰਨੇ ਨੇ ਪੈਸੇ ਤੂੰ? ਆ ਜਾ ਝੂਟਾ ਦੇਊਂਗਾ। ਕੰਡਕਟਰ ਨੇ ਆਲਾ ਦੁਆਲਾ ਦੇਖਦਿਆਂ ਸੋਨੇ ਦਾ ਦੰਦ ਲਿਸ਼ਕਾਉਂਦਿਆਂ ਕੁੀ ਵੱਲ ਸ਼ਰਾਰਤੀ ਨਜ਼ਰਾਂ ਨਾਲ ਦੇਖਦਿਆਂ ਕਿਹਾ।
ਕਿਹਾ ਝੂਟਾ?” ਉਸ ਕੁੀ ਨੇ ਚੁੰਨੀ ਠੀਕ ਕਰ ਕੇ ਸਿਰ ਤੇ ਲੈਂਦਿਆਂ ਪੁੱਛਿਆ।
ਜਿਹਾ ਮਰੀ ਲੈ ਲੀਂ। ਕੰਡਕਟਰ ਦਾ ਹੱਥ ਉੱਠਿਆ ਤਾਂ ਉਸ ਦਾ ਸੋਨੇ ਦਾ ਕਾ ਅਤੇ ਮੁੰਦਰੀ ਡੁੱਬਦੇ ਸੂਰਜ ਦੀ ਲੋਅ ਨਾਲ ਹੋਰ ਵੀ ਚਮਕ ਉੱਠੇ। ਉਸ ਨੂੰ ਹੁਣ ਵੀ ਕੋਈ ਨਹੀਂ ਸੀ ਦੇਖ ਸੁਣ ਰਿਹਾ। ਉਸ ਦੀਆਂ ਅੱਖਾਂ ਵਿਚ ਫਿਰ ਪਹਿਲਾਂ ਵਾਲੀ ਹੀ ਸ਼ਰਾਰਤ ਸੀ।
ਝੂਟੇ ਦੇਈਂ ਆਪਣੀ ਮਾਂ-ਭੈਣ ਨੂੰ। ਕਹਿ ਕੇ ਉਹ ਕੁੀ ਕੰਡਕਟਰ ਹੱਥੋਂ ਦਾਤਣ ਖੋਹ ਕੇ ਅਗਲੀ ਬੱਸ ਦੇ ਕੰਡਕਟਰ ਦੀ ਬਾਰੀ ਨਾਲ ਜਾ ਲੱਗੀ।
                                        -0-