-moz-user-select:none; -webkit-user-select:none; -khtml-user-select:none; -ms-user-select:none; user-select:none;

Monday, October 27, 2014

ਵਰਦੀ ਦੇ ਦਾਗ਼



ਹਰਨਾਮ ਸਿੰਘ

ਰੰਗਪੁਰ ਵਿਚਲੀ ਦਿਲਾਵਰ ਖਾਨ ਦੀ ਵੱਡੀ ਹਵੇਲੀ ਵਿਕਦੀ-ਵਿਕਦੀ ਗੁਰਬਖਸ਼ ਸਿੰਘ ਠੇਕੇਦਾਰ ਹੱਥ ਲੱਗ ਚੁੱਕੀ ਸੀ। ਇਹ 1947 ਦੇ ਹਲਚਲੇ ਵੇਲੇ ਹਿੰਦੂ-ਸਿੱਖਾਂ ਲਈ ਵੱਡਾ ਆਸਰਾ ਬਣ ਗਈ। ਫ਼ਸਾਦੀਆਂ ਤੋਂ ਬਚਣ ਲਈ ਠੇਕੇਦਾਰ ਦੇ ਭਰਾ ਪਿਆਰਾ ਸਿੰਘ ਨਿਹੰਗ ਨੇ ਆਸਪਾਸ ਦੇ ਹਿੰਦੂ-ਸਿੱਖਾਂ ਨੂੰ ਉੱਥੇ ਇਕੱਠੇ ਕਰ ਲਿਆ। ਰੰਗਪੁਰ ਦੇ ਥਾਣੇਦਾਰ ਅਲਾਹ ਬਖ਼ਸ਼ ਅਤੇ ਗੁਰਬਖ਼ਸ਼ ਸਿੰਘ ਦੀ ਸਾਂਠ-ਗਾਂਠ ਵੀ ਚਲਦੀ ਰਹੀ ਅਤੇ ਹਰਨੋਲੀ ਦੇ ਹਥਿਆਰਾਂ ਦੇ ਕਾਰੀਗਰਾਂ ਤਕ ਵੀ ਰਸਾਈ ਹੋ ਗਈ ਹੋਈ ਸੀ। ਬੇਲਾਇਸੰਸੇ ਹਥਿਆਰ ਹਵੇਲੀ ਅੰਦਰ ਜਮਾ ਕਰ ਲਏ ਗਏ ਸਨ। ਇਸ ਦੀ ਭਿਣਕ ਪਾ ਕੇ ਫ਼ਸਾਦੀਆਂ ਇਕ ਦਿਨ ਹਵੇਲੀ ਆਣ ਘੇਰੀ। ਦੋ-ਤਿੰਨ ਪਿੰਡਾ ਵਿਚ ਲੁੱਟ-ਮਾਰ ਕਰਕੇ ਆਏ ਲਾਚੇ ਬਲਵਈ ਲਲਕਾਰਨ ਲੱਗੇ
ਨਿਕਲੋ ਓਏ ਕਾਫ਼ਰੋ ਬਾਹਰ। ਸਾਡੇ ਖਾਨ ਸਾਹਬ ਦੀ ਹਵੇਲੀ ਛੱਡੋ।
ਅੰਦਰੋਂ ‘ਜੋ ਬੋਲੇ ਸੋ ਨਿਹਾਲ ਦਾ ਜੈਕਾਰਾ ਗੂੰਜਿਆ ਤੇ ਜਵਾਬ ਮਿਲਿਆ, ਓਏ ਤੁਰਕੋ, ਭੱਜ ਵੰਝੋ, ਨਹੀਂ ਤਾਂ ਫੂਕ ਦਿਆਂਗੇ, ਫੂਕ।
ਤਣਾਉ ਦੀ ਖ਼ਬਰ ਪਾ ਕੇ, ਅਲਾਹ ਬਖ਼ਸ਼ ਸਿਪਾਹੀਆਂ ਸਣੇ ਆ ਢੁੱਕਾ। ਉਸ ਨੇ ਘੇਰਾ ਘੱਤੀ ਹੂਮ ਅੱਗੇ ਲੱਗੇ ਆਪਣੇ ਬੰਦੇ ਪਛਾਣ ਲਏ। ਉਸ ਦੀਆਂ ਵਾਛਾਂ ਖਿ ਗਈਆਂ। ਉਸਨੇ ਹਵੇਲੀ ਅੰਦਰਲੇ ਬੰਦਿਆਂ ਨੂੰ ਤਾਦਿਆਂ ਆਖਿਆ, ਸਰਕਾਰ ਦੇ ਸਖ਼ਤ ਹੁਕਮ ਹਨ। ਅਮਨ-ਚੈਨ ਬਣਾਈ ਰੱਖਣੈ। ਤੁਸੀਂ ਸਾਰੇ ਹਥਿਆਰ ਜਮਾਂ ਕਰਵਾ ਦਿਉ। ਤੁਹਾਨੂੰ ਕੋਈ ਕੁਝ ਨਹੀਂ ਆਖੇਗਾ।
ਅੰਦਰ ਸਲਾਹਾਂ ਹੋਈਆਂ। ਗੁਰਬਖ਼ਸ਼ ਸਿੰਘ ਰਾਹੀਂ ਜਵਾਬ ਮਿਲਿਆ, ਥਾਣੇਦਾਰ ਸਾਹਬ! ਪਹਿਲਾਂ ਘੇਰਾ ਚੁਕਾਉ।
“ਪਹਿਲਾਂ ਹਥਿਆਰ ਸੁੱਟੋ।”
ਗੱਲ ਫਸ ਗਈ। ਥਾਣੇਦਾਰ ਦੀ ਚਿੰਤਾ ਸੀ ਕਿ ਜੇ ਗੱਲ ਮਿਲਟਰੀ ਤਕ ਚਲੀ ਗਈ ਤਾਂ ਉਸ ਦੀ ਸਾਰੀ ਸਕੀਮ ਧਰੀ ਰਹਿ ਜਾਵੇਗੀ। ਉਸ ਨੇ ਗੁਰਬਖ਼ਸ਼ ਨੂੰ ਦੋਸਤੀ ਦਾ ਵਾਸਤਾ ਪਾਇਆ, ਕੁਰਾਨ ਦੀ ਸਹੁੰ ਖਾਧੀ, ਸਾਰਿਆਂ ਦੀ ਰਾਖੀ ਦੀ ਜ਼ਾਮਨੀ ਲਈ, ਪਰ ਅੰਦਰ ਘਿਰਿਆਂ ਨੂੰ ਯਕੀਨ ਨਾ ਬੱਝਾ।
ਥਾਣੇਦਾਰ ਫਿਰ ਗਰਜਿਆ, “ਆਖ਼ਰੀ ਵਾਰ ਕਹਿੰਨੈਂ, ਨਹੀਂ ਤਾਂ ਫ਼ੌਜ ਬੁਲਾਕੇ ਸਾਰੀ ਹਵੇਲੀ ਉਡਾ ਦੂੰ।”
ਅੰਦਰੋਂ ਠੇਕੇਦਾਰ ਦਾ ਜਵਾਬ ਸੀ, “ਮਿਲਟਰੀ ਤਾਂ ਅਸੀਂ ਆਪ ਸਰਗੋਧਿਉਂ ਸੱਦੀ ਹੋਈ ਹੈ।”
ਅਲਾਹਬਖ਼ਸ਼ ਢਿੱਲਾ ਪੈ ਗਿਆ। ਤਦੇ ਇਕ ਸਿਪਾਹੀ ਨੇ ਉਸ ਨੂੰ ਕੰਨ ਵਿੱਚ ਕਿਹਾ, “ਬਖਸ਼ੇ ਨੇ ਡਾਲੀ ਭੇਜਣੋਂ ਵੀ ਨਾਹ ਕਰ ਦਿੱਤੀ ਹੈ ਜਨਾਬਕਹਿੰਦਾ—ਕਿਹੜੀਆਂ ਡਾਲੀਆਂ, ਸਾਨੂੰ ਤਾਂ ਜਾਨਾਂ ਦੀ ਪਈ ਏ।”
“ਅੱਛਾ, ਇਹ ਗੱਲ ਏ। ਹੁਣ ਦੇਖ ਕਿਵੇਂ ਭੰਗ ਦੇ ਭਾੜੇ ਜਾਂਦੈ।” ਉਸ ਦਾਅ ਖੇਡਿਆ। ਗੱਲਬਾਤ ਲਈ ਗੁਰਬਖ਼ਸ਼ ਸਿੰਘ ਨੂੰ ਬਾਹਰ ਆਉਣ ਲਈ ਕਿਹਾ। ਸਲਾਹ-ਮਸ਼ਵਰੇ ਬਾਅਦ ਠੇਕੇਦਾਰ ਗੱਲਬਾਤ ਲਈ ਬਾਹਰ ਆ ਗਿਆ। ਹਰਖੇ ਠਾਣੇਦਾਰ ਨੇ ਉਸ ਨੂੰ ਟਿੱਬੇ ਓਹਲੇ ਲਿਜਾ ਕੇ ਭੁੱਨ ਦਿੱਤਾ
                                       -0-


Monday, October 20, 2014

ਭੈੜਾ ਬੰਦਾ



ਪਰੇਮ ਗੋਰਖੀ

ਲਾੇ ਵਾਲੀ ਜਾਂਦੀ ਕਾਰ ਦੇ ਮੂਹਰਲੀ ਵੈਨ ਅਚਾਨਕ ਰੁਕ ਗਈ। ਅੱਖ ਦੇ ਫੋਰ ਵਿਚ ਵੈਨ ਵਿੱਚੋਂ ਇਕ ਵਿੰਗਾ ਜਿਹਾ ਆਦਮੀ ਨਿਕਲਿਆ ਤੇ ਅੱਖਾਂ ਮਲਦਾ ਹੋਇਆ ਸੜਕੇ ਸੜਕ ਹੋ ਤੁਰਿਆ। ਤਿੰਨ ਚਾਰ ਮੁੰਡੇ ਉਹਦੇ ਮਗਰ ਆਏ ਤੇ ਉਹਨੂੰ ਬਾਹੋਂ ਫੜ ਕੇ ਰੋਕਣ ਲੱਗੇ।
ਹੈਂ, ਉਹ ਤਾਂ ਰੋ ਰਿਹਾ ਸੀ। ਟੇਢਾ ਜਿਹਾ ਮੂੰਹ, ਇਕ ਅੱਖ ਵਿੰਗੀ, ਵਿੰਗੇ ਪੇਚ ਮਾਰ ਕੇ ਬੰਨ੍ਹੀ ਪੱਗ। “ਇਹੋ ਜਿਹੇ ਬਿਨਾ ਬਰਾਤ ਸਜਦੀ ਨਹੀ?” ਵਿੱਚੋਂ ਕਿਸੇ ਆਖਿਆ। ਪਤਾ ਲੱਗਾ ਕਿ ਉਸਨੂੰ ਕਿਸੇ ਦੂਸਰੇ ਨੇ ਮਜ਼ਾਕ ਕਰ ਦਿੱਤਾ ਸੀ ਤੇ ਉਹ ਬੁਰਾ ਮੰਨ ਗਿਆ ਸੀ। ਅੱਧਾ ਘੰਟਾ ਅੜੀ ਕਰਨ ਤੇ ਖਿੱਚ ਧੂਹ ਮਗਰੋਂ ਮਸੀਂ ਉਹ ਵੈਨ ਵਿਚ ਚੜ੍ਹਿਆ।
“ਇਹ ਹੈ ਕੌਣ ਮੀਣਾ ਜਿਹਾ?”
“ਉਹੋ ਜਿਹਾ ਮੂੰਹ ਤੇ ਫਿਰ ਉਹੋ ਜਿਹੇ ਕਪੜੇ।”
“ਬਰਾਤ ਵਿਚ ਤਾਂ ਚੰਗੀ ਸ਼ਕਲ ਸੂਰਤ ਵਾਲੇ ਲੋਕ ਹੋਣੇ ਚਾਹੀਦੇ ਨੇ।”
“ਚੁੱਪ ਵੀ ਕਰੋ ਯਾਰ, ਇਹ ਲਾੜੇ ਦਾ ਭਾਣਜਾ ਹੈ।”
ਸਾਰੇ ਚੁੱਪ ਕਰ ਗਏ।
ਬਹੁਤ ਗਰਮੀ ਸੀ। ਸਾਹ ਲੈਣ ਲਈ ਬਰਾਤ ਵੱਡੀ ਨਹਿਰ ’ਤੇ ਰੁਕ ਗਈ।
ਕੁਝ ਲੋਕ ਇਧਰ ਉਧਰ ਖਿਸਕ ਗਏ। ਤੀਵੀਆਂ ਪਾਣੀ ਪੀਣ ਲੱਗੀਆਂ ਤੇ ਫਿਰ ਨਹਿਰ ਕੰਢੇ ਜਾ ਕੇ ਪਾਣੀ ਨਾਲ ਅਠਖੇਲੀਆਂ ਕਰਨ ਲੱਗੀਆਂ।
ਅਚਾਨਕ ਹਾਲ ਪਾਹਰਿਆਂ ਉੱਚੀ ਹੋਈ। ਬਰਾਤ ਨਾਲ ਆਈ ਲਾੜੇ ਦੀ ਵਲੈਤਣ ਮਾਸੀ ਦਾ ਅੱਠ ਤੋਲੇ ਦਾ ਹੀਰਿਆਂ ਜੜਿਆ ਹਾਰ ਨਹਿਰ ’ਚ ਜਾ ਡਿੱਗਿਆ ਸੀ। ਸਾਰੇ ਪ੍ਰੇਸ਼ਾਨ ਹੋ ਗਏ। ਹੁਣ ਕੀ ਹੋਵੇ। ਵੀਹ ਪੱਚੀ ਬੰਦੇ ਖੜੇ ਇਕ ਦੂਜੇ ਦਾ ਮੂੰਹ ਦੇਖ ਰਹੇ ਸਨ। ਵਲੈਤਣ ਮਾਸੀ ਬੁੱਕ ਬੁੱਕ ਹੰਝੂ ਕੇਰ ਰਹੀ ਸੀ। “ਪੂਰਾ ਪੰਜਾਹ ਹਜ਼ਾਰ ਦਾ ਹਾਰ ਐ…” ਉਹ ਦੁਹਾਈ ਪਾ ਰਹੀ ਸੀ।
ਅਚਾਨਕ ਵੈਨ ਦਾ ਦਰਵਾਜ਼ਾ ਖੁਲ੍ਹਿਆ ਤੇ ਉਹ ‘ਭੈੜਾ ਬੰਦਾ’ ਵਲੈਤਣ ਮਾਸੀ ਕੋਲ ਰੁਕਿਆ ਤੇ ਫਿਰ ਸਣੇ ਕਪੜਿਆਂ ਉਹਨੇ ਨਹਿਰ ਵਿਚ ਛਾਲ ਕੱਢ ਮਾਰੀ
ਇਕ ਚੁੱਭੀ, ਦੂਜੀ ਚੁੱਭੀ। ਤੇ ਉਹ ਬੰਦਾ ਗੁੰਮ-ਗੁਆਚ ਗਿਆ। ਨਹਿਰ ਡੂੰਘੀ ਵੀ ਕਿੰਨੀ ਸੀ ਤੇ ਫਿਰ ਪਾਣੀ ਦਾ ਵਹਾਅ।
“ਸਾਲਾ ਪਾਗਲ, ਸ਼ੁਦਾਈ। ਬੇਵਕੂਫ ਨੇ ਨਾ ਪੁੱਛਿਆ, ਨਾ ਦੱਸਿਆ, ਛਾਲ ਆ ਮਾਰੀ।”
“ਬਸ ਡੁੱਬ ਗਿਆ ਹੁਣ, ਗਲੀ ਲਾਸ਼ ਵੀ ਕਿਤੇ ਦੂਰ…
ਪਰ ਅਚਾਨਕ ਉਹਦਾ ਸਿਰ ਦਿਸਿਆ। ਕੇਸ ਖੁੱਲ੍ਹੇ ਹੋਏ। ਲੋਕ ਕੰਢੇ ਵੱਲ ਨੂੰ ਦੌੜੇ। ਉਹਨੇ ਪਾਣੀ ’ਚੋਂ ਆਪਣਾ ਹੱਥ ਉੱਚਾ ਕੀਤਾ, ਜਿਹਦੇ ਵਿਚ ਹਾਰ ਫੜਿਆ ਹੋਇਆ ਸੀ। ਤੇ ਫਿਰ ਉਹ ਪਾਣੀ ’ਚ ਹੀ ਵਹਿ ਗਿਆ, ਬੁਲਬੁਲੇ ਛੱਡਦਾ ਹੋਇਆ।
                                        -0-

Monday, October 13, 2014

ਮੋਹ ਦੀ ਮੌਤ



ਜਸਪਾਲ ਮਾਨਖੇ

ਲੈ ਕਰਨੈਲ ਸਿਆਂ, ਬੋਲ ਵਾਖਰੂ। ਨੈਬ ਨੇ ਦੇਸੀ ਸ਼ਰਾਬ ਦੀ ਬੋਤਲ ਆਪਣੇ ਭਣੋਈਏ ਕਰਨੈਲ ਦੇ ਅੱਗੇ ਲਿਆ ਧਰੀ। ਕਰਨੈਲ ਘੁੱਗੀਆਂ ਵਾਲੀ ਚਿੱਟੀ ਚਾਦਰ ਤੇ ਸੂਤ ਹੋ ਕੇ ਬਹਿ ਗਿਆ।
ਆਪਣੇ ਸਹੁਰੇ ਦੇ ਭੋਗ’ ਤੋਂ ਬਾਅਦ ਕਰਨੈਲ ਅੱਜ ਪਹਿਲੀਵਾਰ ਸਹੁਰੇ ਪਿੰਡ ਆਇਆ ਸੀ। ਨੈਬ ਦੇ ਕਈ ਸੁਨੇਹੇ ਮਿਲਣ ’ਤੇ ਵੀ ਉਹ ਨਹੀਂ ਬਹੁੜਿਆ ਸੀ।
ਅੱਜ ਵੀ ਨੈਬ ਭੈਣ ਭਣੋਈਏ ਨੂੰ ਸਾਰਾ ਦਿਨ ਤਹਿਸੀਲ ਵਿਚ ਉਡੀਕਦਾ ਰਿਹਾ ਸੀ ਤਾਂ ਜੋ ਭੈਣ ਦੇ ਬਿਆਨ ਦਿਵਾਏ ਜਾ ਸਕਣ। ਪਰ ਗੇਲੋ ਦੀ ਗ਼ੈਰਹਾਜ਼ਰੀ ਕਾਰਨ ਜ਼ਮੀਨ ਦਾ ਇੰਤਕਾਲ ਦੋਵਾਂ ਭੈਣ ਭਰਾਵਾਂ—ਨੈਬ ਤੇ ਗੇਲੋ ਦੇ ਨਾਮ ਚੜ੍ਹ ਗਿਆ ਸੀ। ਜਿਸਦਾ ਨੈਬ ਨੂੰ ਬਾਪ ਦੀ ਮੌਤ ਤੋਂ ਵੀ ਵੱਧ ਦੁੱਖ ਸੀ। ਨੈਬ ਦੇ ਘਰ ਪਹੁੰਚਣ ਤੋਂ ਪਹਿਲਾਂ ਭੈਣ ਭਣੋਈਆ ਘਰ ਆਏ ਬੈਠੇ ਸਨ।
ਉਨ੍ਹਾਂ ਦੋਵਾਂ ਨੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ। ਸਟੂਲ ’ਤੇ ਰੱਖੇ ਟੇਬਲ-ਫੈਨ ਨੇ ਆਪਣਾ ਰਾਗ ਛੇੜਿਆ ਹੋਇਆ ਸੀ। ਉਹ ਦੋਵੇਂ ਆਪੋ-ਆਪਣੀ ਸੋਚ ’ਚ ਡੁੱਬੇ ਹੋਏ ਸਨ। ਗਲਾਸ ਭਰ ਭਰ ਪੀਣ ਨਾਲ ਵੀ ਉਨ੍ਹਾਂ ਨੂੰ ਨਸ਼ਾ ਨਹੀਂ ਆ ਰਿਹਾ ਸੀ।
“ਦੇਖ ਨੈਬਿਆ, ਇਹ ਰਿਸ਼ਤੇਦਾਰੀਆਂ ਵਰਤਣ ਲਈ ਹੁੰਦੀਆਂ ਨੇ…ਨਿੱਕੀ ਗੱਲ ’ਤੇ ਟੁੱਟਣੀ ਨਹੀ ਚਾਹੀਦੀ।” ਕਾਫੀ ਚਿਰ ਪਿੱਛੋਂ ਕਰਨੈਲ ਨੇ ਚੁੱਪ ਤੋੜੀ।
“ਆਹੋ…ਤੇਰੀ ਗੱਲ ਠੀਕ ਐ ਸਰਦਾਰਾ…” ਨੈਬ ਨੇ ਹੁੰਗਾਰਾ ਭਰਿਆ। ਉਸਦਾ ਦਿਲ ਧੜਕੀ ਜਾ ਰਿਹਾ ਸੀ।
“ਨੈਬ, ਮੈਂ ਤਾਂ ਗੱਲ ਕਰਦਾ ਹੁੰਨਾ ਖਰੀ…ਜੇ ਮੈਂ ਬੈਅ, ਗਹਿਣੇ ਵੀ ਦੇਣੀ ਹੋਈ ਤਾਂ ਪਹਿਲ ਤੇਰੀ…ਓਨਾ ਚਿਰ ਤੂੰ ਮੈਨੂੰ ਠੇਕਾ ਦੇਈ ਚੱਲ…”
ਝਰਨਾਟ ਨੈਬ ਦੇ ਪੈਰਾਂ ਤੋਂ ਸਿਰ ਨੂੰ ਚ੍ਹ ਤੁਰੀਉਸ ਆਪਣੀ ਭੈਣ ਦਾ ਬਦਲਿਆ ਰੰਗ ਵੀ ਦੇਖ ਲਿਆ ਸੀ। ਜਦੋਂ ਦੀ ਕੁੀ ਵਿਆਹੀ ਸੀ, ਤਦ ਦਾ ਸਾਰਾ ਟੱਬਰ ਉਹਨਾਂ ਦੀ ਸੇਵਾ ਵਿਚ ਲਿਫ਼ ਲਿਫ਼ ਜਾਂਦਾ ਸੀ। ਕਰਨੈਲ ਨੂੰ ਕਾਕਾ-ਕਾਕਾ ਕਹਿੰਦਿਆਂ ਦਾ ਮੂੰਹ ਨਹੀਂ ਥੱਕਦਾ ਸੀ। ਪਰ ਫਿਰ ਵੀ ਲਾਲਚ ਮੋਹ ਦਾ ਕਤਲ ਕਰ ਗਿਆ।
ਚੰਗਾ ਸਰਦਾਰਾ, ਜਿਵੇਂ ਸਰਕਾਰ ਨੇ ਕਰਤੀਮੈਨੂੰ ਤਾਂ ਮਨੂਰ ਕਰਨੀ ਪੈਣੀ ਐ। ਕਹਿੰਦੇ ਨੈਬ ਦਾ ਹਾਉਕਾ ਨਿਕਲ ਗਿਆ।
ਰੋਟੀ ਖਾ ਉਨ੍ਹਾਂ ਮੰਜੇ ਮੱਲ ਲਏ। ਨੈਬ ਦੀ ਨੀਂਦ ਖੰਭ ਲਾ ਕੇ ਉੱਡ ਗਈ ਸੀ। ਉਹ ਕਾਫੀ ਚਿਰ ਪਿਆ ਸੋਚਦਾ ਰਿਹਾ। ਇਕ ਗੱਲ ਵਾਰ-ਵਾਰ ਉਸਦੇ ਦਿਮਾਗ ਚ ਆ ਰਹੀ ਸੀ। ਉਸ ਪਾਸਾ ਬਦਲਿਆ ਤੇ ਆਪਣੀ ਘਰ ਵਾਲੀ ਨੂੰ ਕਹਿਣ ਲੱਗਾ, ਲੈ ਭਾਗਵਾਨੇ, ਬੁ੍ਹਾ ਸੋਡਾ ਵੀ ਮਰਨ ਆਲੈਕੀ ਕਰੀਏ, ਇਹ ਘਾਟਾ ਤਾਂ ਪੂਰਾ ਕਰਨਾ ਈ ਪਊ।
                                      -0-

Monday, October 6, 2014

ਸਰਦਾਰ ਨਿਵਾਸ



ਗੁਰਪ੍ਰੀਤ ਸਿੰਘ ਸੋਂਦ

ਪਿੰਡੋਂ ਬਾਹਰ ਬਣੀ ਕੋਠੀ ਦੇ ਗੋਟ ਉੱਤੇ ਮੋਟੇ-ਮੋਟੇ ਅੱਖਰਾਂ ਵਿੱਚ ਲਿਖਿਆ ਸਰਦਾਰ ਨਿਵਾਸ੍ਹ ਕੇ ਮਰਦਮ ਸ਼ੁਮਾਰੀ ਕਰਨ ਆਏ ਦੋ ਸ਼ਹਿਰੀ ਬਾਬੂਆਂ ਨੇ ਡੋਰ-ਬੈੱਲ ਦਿੱਤੀ ਤਾਂ ਅੰਦਰੋਂ  ਇਕ ਭਈਆ ਆਇਆ। ਜਿਸ ਪੁੱਛਿਆ
ਜੀ ਬਾਊ ਜੀ?”
ਘਰ ਕੇ ਮਾਲਕ ਸਰਦਾਰ ਸਾਹਿਬ ਨੂੰ ਬੁਲਾਓ। ਇਕ ਬਾਬੂ ਬੋਲਿਆ।
ਸਰਦਾਰ ਸਾਹਿਬ ਤਾਂ ਇੱਥੇ ਨਹੀਂ ਹਨ। ਉਹ ਜਰਮਨੀ ਰਹਿੰਦੇ ਹਨ।
ਉਹਨਾਂ ਦੀ ਧਰਮਪਤਨੀ, ਧੀ, ਪੁੱਤਰ ਜਾਂ ਫਿਰ ਘਰ ਦੇ ਕਿਸੇ ਹੋਰ ਮੈਂਬਰ ਨੂੰ ਬੁਲਾਉ।
ਘਰੇ ਤਾਂ ਕੋਈ ਨਹੀਂ ਹੈ ਜੀ।
ਫਿਰ ਕਿੱਥੇ ਨੇ ਸਾਰੇ? ਚੱਲ ਤੂੰ ਹੀ ਲਿਖਾ ਦੇ।”
“ਦੋ ਲੜਕੇ ਤੇ ਇਕ ਲੜਕੀ ਹੈ ਉਨ੍ਹਾਂ ਦੀ। ਲੜਕੀ ਆਸਟ੍ਰੇਲੀਆ ਵਿਆਹੀ ਹੋਈ ਹੈ। ਵੱਡਾ ਮੁੰਡਾ ਵਲੈਤ ਵਿੱਚ ਪੱਕਾ ਹੈ। ਛੋਟਾ ਅਮਰੀਕਾ ਵਿੱਚ। ਸਰਦਾਰਨੀ ਜੀ ਪਿਛਲੇ ਸਾਲ ਸੰਸਾਰ ਨੂੰ ਵਿਛੋੜਾ ਪਾ ਗਏ। ਫਿਲਹਾਲ ਘਰ ਮੇਂ ਇਕੱਲਾ ਹੀ ਹੂੰ। ਪਰ ਕੱਲ੍ਹ ਨੂੰ ਮੇਰੀ ਪਤਨੀ ਤੇ ਮੇਰਾ ਮੁੰਡਾ ਬਿਹਾਰ ਤੋਂ ਆ ਜਾਣਗੇ।” ਭਈਆ ਇੱਕੋ ਸਾਹ ਵਿੱਚ ਕਹਿ ਗਿਆ।
ਬਾਬੂਆਂ ਕੁਝ ਸੋਚਿਆ। ਭਈਏ ਦਾ ਨਾਮ ਲਿਖਿਆ ਤੇ ਪਿੰਡ ਦੇ ਬਾਕੀ ਘਰਾਂ ਵੱਲ ਤੁਰ ਪਏ।
                                       -0-