ਕੁਲਵਿੰਦਰ
ਕੌਸ਼ਲ
ਪਿਛਲੇ ਤਿੰਨ-ਚਾਰ ਦਿਨ ਤੋਂ ਪੈ ਰਹੀ ਠੰਡ ਕਾਰਨ ਭੀਖੂ ਤੋਂ ਦਿਹਾੜੀ ਤੇ ਨਹੀਂ ਜਾਇਆ ਗਿਆ।
ਕੱਲ੍ਹ ਸ਼ਾਮ ਨੂੰ ਉਸ ਦੀ ਘਰਵਾਲੀ ਨੇ ਆਟੇ ਵਾਲਾ ਖਾਲੀ ਪੀਪਾ ਉਸਨੂੰ ਦਿਖਾ ਦਿੱਤਾ ਸੀ। ਅੱਜ ਸਵੇਰ
ਦਾ ਉਹ ਕੰਮ ਲੱਭਣ ਲਈ ਬਾਹਰ ਜਾਣ ਦੀ ਜਕੋ ਤਕੀ ਵਿੱਚ ਬੈਠਾ ਸੀ। ਪਰ ਏਨੀ ਠੰਡ ਵਿੱਚ ਨਾ ਤਾਂ ਉਸ
ਵਿੱਚ ਬਾਹਰ ਕੰਮ ਤੇ ਜਾਣ ਦੀ ਹਿੰਮਤ ਸੀ ਤੇ ਨਾ ਹੀ ਕੰਮ ਲੱਭਣ ਦੀ ਕੋਈ ਆਸ।
ਪਿੰਡ ਵਿੱਚ ਗਰੀਬਾਂ ਨੂੰ ਕੰਬਲ ਵੰਡਣ ਲਈ ਸ਼ਹਿਰੋਂ ਉੱਚ ਅਧਿਕਾਰੀ ਆਏ ਹੋਏ ਸਨ। ਭੀਖੂ ਆਪਣਾ
ਫਟਿਆ ਜਿਹਾ ਕੰਬਲ ਉੱਪਰ ਲੈ ਕੇ ਉੱਧਰ ਨੂੰ ਤੁਰ ਪਿਆ, ਜਿਥੇ ਵਾਰੋ-ਵਾਰੀ ਸਭ ਨੂੰ ਕੰਬਲ ਵੰਡੇ ਜਾ
ਰਹੇ ਸਨ। ਪਿੰਡ ਦੇ ਸਰਪੰਚ ਨੇ ਜਿਉਂ ਹੀ ਭੀਖੂ ਦਾ ਫਟਿਆ ਕੰਬਲ ਲਾਹ ਕੇ ਉਸ ਉੱਪਰ ਨਵਾਂ ਕੰਬਲ
ਦੇਣਾ ਚਾਹਿਆ, ਉਹ ਇੱਕ ਦਮ ਪਿੱਛੇ ਹਟ ਗਿਆ ਤੇ ਆਪਣੇ ਪੁਰਾਣੇ ਕੰਬਲ ਨੂੰ ਸੰਭਾਲਣ ਲੱਗਾ। ਉਸ ਦੀ
ਇਸ ਹਰਕਤ ਤੇ ਸਾਰੇ ਹੱਸਣ ਲੱਗੇ।
ਭੀਖੂ ਨੇ ਆਪਣਾ ਕੰਬਲ ਫੜਿਆ ਤੇ ਚੁੱਪ-ਚਾਪ ਆਟੇ ਦੀ ਚੱਕੀ ਵੱਲ ਤੁਰ ਪਿਆ। ਇਸ ਆਸ ਨਾਲ ਕਿ
ਚੱਕੀ ਵਾਲੇ ਦੀ ਮਿੰਨਤ ਤਰਲਾ ਕਰਕੇ ਕੰਬਲ ਬਦਲੇ ਕੁਝ ਆਟਾ ਲੈ ਲਵੇਗਾ।
-0-
No comments:
Post a Comment