-moz-user-select:none; -webkit-user-select:none; -khtml-user-select:none; -ms-user-select:none; user-select:none;

Friday, April 25, 2014

ਖ਼ਤਰਾ



ਡਾ. ਹਰਨੇਕ ਸਿੰਘ ਕੈਲੇ

ਐੱਮ.ਐੱਡ. ਦੇ ਵਿਦਿਆਰਥੀਆਂ ਦੇ ਖੋਜ-ਨਿਬੰਧਾਂ ਦੀ ਮੌਖਿਕ ਪ੍ਰੀਖਿਆ ਲੈਂਦਿਆਂ ਮੈਂ ਇਕ ਵਿਦਿਆਰਥੀ ਨੂੰ ਸਰਸਰੀ ਪੁੱਛਿਆ, ਤੂੰ ਐੱਮ.ਐੱਡ. ਕਰਨ ਬਾਰੇ ਕਿਉਂ ਸੋਚਿਆ?
ਉਹ ਤਾਂ ਜਿਵੇਂ ਆਪ ਹੀ ਇਸ ਪ੍ਰਸ਼ਨ ਦਾ ਉੱਤਰ ਦੇਣ ਲਈ ਉਤਾਵਲਾ ਸੀ, ਆਖਣ ਲੱਗਿਆ, ਸਰ, ਮੈਂ ਸਾਲ ਪਹਿਲਾਂ ਇਕ ਜੋਤਸ਼ੀ ਨੂੰ ਪੁੱਛਿਆ ਕਿ ਮੈਂ ਨੌਕਰੀ ਕਰਾਂ ਜਾਂ ਪੜ੍ਹਾਈ। ਉਸ ਨੇ ਹਿਸਾਬ-ਕਿਤਾਬ ਲਾ ਕੇ ਦੱਸਿਆ, ‘ਚਾਹੇ ਨੌਕਰੀ ਕਰ, ਚਾਹੇ ਪੜ੍ਹਾਈ। ਤੇਰੇ ’ਤੇ ਸ਼ਨੀ ਦੀ ਕਰੋਪੀ ਐ। ਇਕ ਸਾਲ ਤੇਰੇ ਲਈ ਖ਼ਤਰਾ ਈ ਖ਼ਤਰਾ।’ ਮੈਂ ਸੋਚਿਆ ਬਈ ਪੜ੍ਹਾਈ ’ਚ ਨੌਕਰੀ ਨਾਲੋਂ ਘੱਟ ਖ਼ਤਰੈ ਤੇ ਮੈਂ ਐੱਮ.ਐੱਡ. ਜੁਆਇਨ ਕਰ ਲਈ।
ਕੋਈ ਮੁਸ਼ਕਲਾਂ ਵੀ ਆਈਆਂ ਐੱਮ.ਐੱਡ. ਕਰਨ ਦੌਰਾਨ?ਮੈਂ ਗੱਲ ਦੀ ਤਹਿ ਤਕ ਜਾਣਾ ਚਾਹੁੰਦਾ ਸੀ।
ਸਰ, ਮੁਸ਼ਕਲ ਤਾਂ ਕੋਈ ਨ੍ਹੀ ਆਈ, ਪਰ ਜੋਤਸ਼ੀ ਦੇ ਕਹੇ ਕਰਕੇ ਡਰ ਜਿਹਾ ਲਗਦਾ ਰਿਹਾ।
ਉਸ ਦਾ ਜਵਾਬ ਸੁਣ ਕੇ ਮੇਰਾ ਹਾਸਾ ਨਿਕਲ ਗਿਆ ਅਤੇ ਉਹ ਮੇਰੇ ਮੂੰਹ ਵੱਲ ਬਿਟ ਬਿਟ ਵੇਖਣ ਲੱਗਿਆ।
                                         -0-

No comments: