ਹਰਿੰਦਰ ਸਿੰਘ ਗੋਗਨਾ
“ਯਾਰ ਸੁਣਿਐ ਅਕਾਊਂਟਸ ਵਾਲੇ ਮਨੋਹਰ ਜੀ ਦੀ ਡੈੱਥ ਹੋ ਗਈ…।”
“ਸੁਣਿਆ ਤਾਂ ਹੈ…ਆਦਮੀ ਚੰਗਾ ਸੀ…।”
“ਹਾਂ ਯਾਰ, ਸਭ ਦੇ ਦੁਖ ਸੁਖ ਵਿੱਚ ਕੰਮ ਆਉਂਦਾ ਸੀ…”
“ਅਜਿਹੇ ਲੋਕਾਂ ਦੀ ਰੱਬ ਨੂੰ ਵੀ ਲੋੜ ਹੁੰਦੀ ਐ, ਤਦੇ ਤਾਂ ਜਲਦੀ ਬੁਲਾ ਲੈੰਦੈ…”
“ਮਨੋਹਰ ਦੀ ਕੰਡੋਲੰਸ ਤਾਂ ਅੱਜ ਹੋਵੇਗਾ ਨਾ…?
“ਹਾਂ ਓਹੀ ਟਾਈਮ…ਚਾਰ ਵਜੇ…।”
“ਚਲੋ ਕੰਡੋਲੰਸ ਦੇ ਬਹਾਨੇ ਘੰਟਾ ਪਹਿਲਾਂ ਜਾਨ ਛੁਟੇਗੀ…ਮੈਂ ਵਾਈਫ ਨੂੰ ਬਾਜ਼ਾਰ ਲੈ ਕੇ ਜਾਣਾ ਸੀ।…ਸਾਲ ਦਾ ਆਖਰੀ ਮਹੀਨਾ ਹੈ ਤੇ ਛੁੱਟੀ ਵੀ ਇੱਕ ਨਹੀਂ ਬਚੀ…।” ਸੀਨੀਅਰ ਸਹਾਇਕ ਨੇ ਕਲਰਕ ਨੂੰ ਕਿਹਾ।
“ਚਲੋ ਮੈਂ ਵੀ ਘਰ ਜਾ ਕੇ ਕ੍ਰਿਕਟ ਦੇ ਆਖਰੀ ਓਵਰ ਦੇਖ ਲਵਾਂਗਾ…।” ਕਲਰਕ ਨੇ ਛਿਛੋਰੀ ਮੁਸਕਰਾਹਟ ਬਿਖੇਰਦਿਆਂ ਕਿਹਾ।
-0-
No comments:
Post a Comment