-moz-user-select:none; -webkit-user-select:none; -khtml-user-select:none; -ms-user-select:none; user-select:none;

Friday, May 2, 2014

ਸਰਮਾਇਆ



ਕੁਲਵਿੰਦਰ ਕੌਸ਼ਲ

ਅੱਜ ਉਹ ਕਾੀ ਸਾਲਾਂ ਬਾਅਦ ਪਿੰਡ ਆਇਆ ਸੀ। ਸ਼ਾਮ ਨੂੰ ਪਿੰਡ ਵਿੱਚ ਘੁੰਮਦਾ-ਘੁੰਮਾਉਂਦਾ ਉਹ ਸੱਥ ਵਿੱਚ ਚਲਾ ਗਿਆ, ਪਿੰਡ ਦੀ ਸੱਥ ਵਿੱਚ ਜਿੱਥੇ ਕਦੇ ਉਸ ਨੇ ਬੜੇ ਹੀ ਉੱਦਮ ਨਾਲ ਪਿੰਡ ਦੇ ਨੌਜਵਾਨ ਸ਼ਹੀਦ ਦਾ ਬੁੱਤ ਲਗਵਾਇਆ ਸੀ ਤੇ ਉਸ ਦੇ ਆਲੇ-ਦੁਆਲੇ ਚਾਰ ਦੀਵਾਰੀ ਕਰਵਾਕੇ ਫੁੱਲ-ਬੂਟੇ ਲਗਵਾਏ ਸੀ। ਪਰੰਤੂ ਉਸ ਨੂੰ ਇਹ ਦੇਖ ਕੇ ਬੜਾ ਧੱਕਾ ਲੱਗਾ ਕਿ ਸ਼ਹੀਦ ਦੇ ਬੁੱਤ ਉੱਤੇ ਜਾਨਵਰਾਂ ਨੇ ਬਿੱਠਾਂ ਹੀ ਬਿੱਠਾਂ ਕੀਤੀਆਂ ਹੋਈਆਂ ਸਨ। ਚਾਰਦੀਵਾਰੀ ਅੰਦਰ ਲੰਬਾ-ਲੰਬਾ ਘਾਹ ਉੱਗਿਆ ਹੋਇਆ ਸੀ। ਬਾਹਰ ਕੁਝ ਬੁਰਗ ਬੈਠੇ ਤਾਸ਼ ਖੇਡ ਰਹੇ ਸਨ।
ਸਤਿ ਸ੍ਰੀ ਅਕਾਲ ਬੁਰਗੋ!” ਉਸਨੇ ਕੋਲ ਆ ਕੇ ਕਿਹਾ।
ਸਤਿ ਸ੍ਰੀ ਅਕਾਲ ਪੁੱਤਰਾ, ਕਦੋਂ ਆਉਣੇ ਹੋਏ
ਸਵੇਰੇ ਹੀ ਆਇਆਂ ਜੀ। ਆਹ ਆਪਣੇ ਨੌਜਵਾਨ ਸ਼ਹੀਦ ਦੀ ਯਾਦਗਾਰ ਦੀ ਬੜੀ ਬੇਅਦਬੀ ਹੋਈ ਪਈ ਹੈ
ਤੈਨੂੰ ਪਤਾ ਹੀ ਹੈ ਪੁੱਤਰਾ, ਸਰਕਾਰਾਂ ਕਿੱਥੇ ਸੂਰਬੀਰ ਦੇਸ਼ ਭਗਤਾਂ ਦੀ ਕਦਰ ਕਰਦੀਆਂ ਨੇ। ਕੋਈ ਗਰਾਂਟ-ਗਰੂੰਟ ਆਵੇ ਤਾਂ ਇਹਨੂੰ ਬੈਠਣ ਯੋਗ ਕਰੀਏ। ਇੱਕ ਬੁਰਗ ਨੇ ਗੱਲ ਕੱਟਦੇ ਹੋਏ ਕਿਹਾ।
ਤਾਇਆ, ਅਸੀਂ ਏਨੇ ਗਏ ਗੁਜ਼ਰੇ ਹਾਂ ਕਿ ਆਪਣੇ ਸ਼ਹੀਦਾਂ ਦੀਆਂ ਯਾਦਗਾਰਾਂ ਸੰਭਾਲਣ ਲਈ ਸਰਕਾਰਾਂ ਦਾ ਮੂੰਹ ਦੇਖੀਏ ਅਸੀਂ ਲੋਕ ਆਏ ਸਾਲ ਯੱਗ ਕਰਵਾਉਣ ਲਈ ਲੱਖਾਂ ਰੁਪਏ ਖਰਚ ਦਿੰਦੇ ਹਾਂ ਤੇ ਇਸ ਸਾਡੇ ਸਰਮਾਏ ਦੀ ਦੇਖਭਾਲ ਲਈ ਕੁਝ ਸਮਾਂ ਨਹੀਂ ਦੇ ਸਕਦੇ। ਸ਼ਰਮ ਆਉਣੀ ਚਾਹੀਦੀ ਹੈ। ਕਹਿੰਦਾ ਹੋਇਆ ਉਹ ਅਗਾਂਹ ਚਲਿਆ ਗਿਆ। ਸਾਰੀ ਰਾਤ ਉਸਨੂੰ ਨੀਂਦ ਨਹੀਂ ਆਈ। ਸਵੇਰ ਹੋਣ ਸਾਰ ਹੀ ਉਹ ਕਹੀ ਚੁੱਕ ਕੇ ਸੱਥ ਵੱਲ ਨੂੰ ਤੁਰ ਪਿਆ। ਪਰ ਜਦੋਂ ਉਹ ਉੱਥੇ ਪਹੁੰਚਿਆ, ਉਸਨੇ ਦੇਖਿਆ ਕਿ ਉਸ ਤੋਂ ਪਹਿਲਾਂ ਹੀ ਕਈ ਬੁਰਗ ਪਹਿਲਾਂ ਟੱਕ ਲਾ ਚੁੱਕੇ ਸਨ।
                                      -0-


No comments: