-moz-user-select:none; -webkit-user-select:none; -khtml-user-select:none; -ms-user-select:none; user-select:none;

Friday, April 25, 2014

ਖ਼ਤਰਾ



ਡਾ. ਹਰਨੇਕ ਸਿੰਘ ਕੈਲੇ

ਐੱਮ.ਐੱਡ. ਦੇ ਵਿਦਿਆਰਥੀਆਂ ਦੇ ਖੋਜ-ਨਿਬੰਧਾਂ ਦੀ ਮੌਖਿਕ ਪ੍ਰੀਖਿਆ ਲੈਂਦਿਆਂ ਮੈਂ ਇਕ ਵਿਦਿਆਰਥੀ ਨੂੰ ਸਰਸਰੀ ਪੁੱਛਿਆ, ਤੂੰ ਐੱਮ.ਐੱਡ. ਕਰਨ ਬਾਰੇ ਕਿਉਂ ਸੋਚਿਆ?
ਉਹ ਤਾਂ ਜਿਵੇਂ ਆਪ ਹੀ ਇਸ ਪ੍ਰਸ਼ਨ ਦਾ ਉੱਤਰ ਦੇਣ ਲਈ ਉਤਾਵਲਾ ਸੀ, ਆਖਣ ਲੱਗਿਆ, ਸਰ, ਮੈਂ ਸਾਲ ਪਹਿਲਾਂ ਇਕ ਜੋਤਸ਼ੀ ਨੂੰ ਪੁੱਛਿਆ ਕਿ ਮੈਂ ਨੌਕਰੀ ਕਰਾਂ ਜਾਂ ਪੜ੍ਹਾਈ। ਉਸ ਨੇ ਹਿਸਾਬ-ਕਿਤਾਬ ਲਾ ਕੇ ਦੱਸਿਆ, ‘ਚਾਹੇ ਨੌਕਰੀ ਕਰ, ਚਾਹੇ ਪੜ੍ਹਾਈ। ਤੇਰੇ ’ਤੇ ਸ਼ਨੀ ਦੀ ਕਰੋਪੀ ਐ। ਇਕ ਸਾਲ ਤੇਰੇ ਲਈ ਖ਼ਤਰਾ ਈ ਖ਼ਤਰਾ।’ ਮੈਂ ਸੋਚਿਆ ਬਈ ਪੜ੍ਹਾਈ ’ਚ ਨੌਕਰੀ ਨਾਲੋਂ ਘੱਟ ਖ਼ਤਰੈ ਤੇ ਮੈਂ ਐੱਮ.ਐੱਡ. ਜੁਆਇਨ ਕਰ ਲਈ।
ਕੋਈ ਮੁਸ਼ਕਲਾਂ ਵੀ ਆਈਆਂ ਐੱਮ.ਐੱਡ. ਕਰਨ ਦੌਰਾਨ?ਮੈਂ ਗੱਲ ਦੀ ਤਹਿ ਤਕ ਜਾਣਾ ਚਾਹੁੰਦਾ ਸੀ।
ਸਰ, ਮੁਸ਼ਕਲ ਤਾਂ ਕੋਈ ਨ੍ਹੀ ਆਈ, ਪਰ ਜੋਤਸ਼ੀ ਦੇ ਕਹੇ ਕਰਕੇ ਡਰ ਜਿਹਾ ਲਗਦਾ ਰਿਹਾ।
ਉਸ ਦਾ ਜਵਾਬ ਸੁਣ ਕੇ ਮੇਰਾ ਹਾਸਾ ਨਿਕਲ ਗਿਆ ਅਤੇ ਉਹ ਮੇਰੇ ਮੂੰਹ ਵੱਲ ਬਿਟ ਬਿਟ ਵੇਖਣ ਲੱਗਿਆ।
                                         -0-

Wednesday, April 16, 2014

ਵੀਰ



ਸਰਵਨ ਸਿੰਘ ‘ਪਤੰਗ’

ਕੈਪਟਨ ਹਰਜੀਤ ਸਿੰਘ ਦੀ ਪਿਛਲੇ ਦਿਨੀਂ ਐਕਸੀਡੈਂਟ ਵਿਚ ਮੌਤ ਹੋ ਗਈ ਸੀ। ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਪਾਠ ਦੇ ਭੋਗ ਤੋਂ ਬਾਦ ਪਰਿਵਾਰ, ਰਿਸ਼ਤੇਦਾਰ ਤੇ ਪਿੰਡ ਦੇ ਪਤਵੰਤੇ ਲੋਕ ਇੱਕਠੇ ਹੋਏ। ਬੈਂਕ ਵਿਚ ਫੀਲਡ ਅਫਸਰ ਲੱਗੀ, ਕੈਪਟਨ ਦੀ ਵਿਧਵਾ ਪਤਨੀ ਮਨਜੀਤ ਸਫੈਦ ਕੱਪੇ ਪਾਈ ਗੁੰਮਸੁੰਮ ਬੈਠੀ ਸੀ। ਉਸਨੂੰ ਪਤਾ ਸੀ ਕਿ ਇਹ ਇੱਕਠ ਕਿਸ ਲਈ ਹੋਇਆ ਹੈ। ਉਹ ਚਾਹੁੰਦੀ ਤਾਂ ਆਪਣੇ ਭਵਿੱਖ ਸਬੰਧੀ ਫੈਸਲਾ ਆਪ ਕਰ ਸਕਦੀ ਸੀ। ਪਰ ਹਰਜੀਤ ਦੇ ਪਰਿਵਾਰ ਨੇ ਉਸ ਨੂੰ ਬਹੁਤ ਸਤਿਕਾਰ ਦਿੱਤਾ ਸੀ। ਉਸ ਨੂੰ ਧਿਆਨ ਵਿਚ ਰੱਖਕੇ ਉਸਨੇ ਫੈਸਲਾ ਪਰਿਵਾਰ ਉੱਤੇ ਛੱਡ ਦਿੱਤਾ ਸੀ।
ਮਨਜੀਤ ਦੀਆਂ ਨਨਾਣਾਂ ਕਈ ਦਿਨਾਂ ਤੋਂ ਉਸ ਨੂੰ ਆਪਣੇ ਵੱਡੇ ਵੀਰ ਗੁਰਨਾਮ ਸਿੰਘ ਦੇ ਘਰ ਬਹਿ ਜਾਣ ਲਈ ਜ਼ੋਰ ਪਾ ਰਹੀਆਂ ਸਨ। ਗੁਰਨਾਮ ਸਿੰਘ ਸਕੂਲ ਵਿਚ ਅਧਿਆਪਕ ਸੀ ਤੇ ਸ਼ਾਦੀਸ਼ੁਦਾ ਸੀ। ਗੁਰਨਾਮ ਦੀ ਪਤਨੀ ਦੀ ਰਜ਼ਾਮੰਦੀ ਤੋਂ ਬਾਦ ਫੈਸਲਾ ਹੋਇਆ  ਕਿ ਮਨਜੀਤ  ਆਪਣੇ ਜੇਠ ਗੁਰਨਾਮ ਸਿੰਘ ਦੇ ਘਰ ਬੈਠ ਜਾਵੇ।
ਪਰ ਗੁਰਨਾਮ ਫੈਸਲੇ ਨਾਲ ਸਹਿਮਤ ਨਹੀਂ ਸੀ। ਉਹ ਬੋਲਿਆ, ਜਿਹੀ ਮਨਜੀਤ ਪਿਛਲੇ ਪੰਜ ਵਰ੍ਹਿਆਂ ਤੋਂ ਮੈਨੂੰ ‘ਵੀਰ ਜੀ-ਵੀਰ ਜੀ’ ਕਹਿੰਦੀ ਆ ਰਹੀ ਐ, ਉਹ ਤਾਂ ਮੇਰੇ ਲਈ ਭੈਣਾਂ ਵਰਗੀ ਐ…ਮੈਂ ਕਿਸ ਤਰ੍ਹਾਂ ਅੱਜ ਉਹਨੂ ਆਪਣੀ ਪਤਨੀ ਮੰਨ ਲਵਾਂ?
ਉਸਦੀ ਗੱਲ ਸੁਣ ਸਭ ਹੈਰਾਨ ਸਨ। ਉਹਨਾਂ ਨੂੰ ਕੋਈ ਜਵਾਬ ਨਹੀਂ ਸੀ ਸੁੱਝ ਰਿਹਾ।
ਤਦ ਗੁਰਨਾਮ ਫਿਰ ਬੋਲਿਆ, ਹਰਜੀਤ ਦੇ ਮਿੱਤਰ ਕੈਪਟਨ ਗੁਰਜੀਤ ਸਿੰਘ ਨੂੰ ਅਸੀਂ ਸਭ ਚੰਗੀ ਤਰ੍ਹਾਂ ਜਾਣਦੇ ਆਂ। ਉਹ ਅਜੇ ਕੁਆਰੇ ਹਨ। ਜੇਕਰ ਮਨਜੀਤ ਨੂੰ ਮਨਜ਼ੂਰ ਹੋਵੇ ਤਾਂ ਉਹ ਇਸ ਨਾਲ ਵਿਆਹ ਕਰਾਉਣ ਲਈ ਤਿਆਰ ਹਨ।
ਗੁਰਨਾਮ ਨੇ ਆਪਣੀ ਭੈਣ ਦੀ ਤਰ੍ਹਾਂ ਮਨਜੀਤ ਨੂੰ ਗੁਰਜੀਤ ਸਿੰਘ ਦੇ ਲ ਲਾ ਦਿੱਤਾ।
                                         -0-

Thursday, April 10, 2014

ਅਖੰਡ ਪਾਠ



                                      
 ਹਰਪ੍ਰੀਤ ਸਿੰਘ ਰਾਣਾ

ਡੀ.ਐਸ.ਪੀ. ਉਜਾਗਰ ਸਿੰਘ ਖੋਸਲਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਖੰਡ ਪਾਠ ਰਖਵਾਇਆ ਗਿਆ ਤੇ ਭੋਗ ਉਪਰੰਤ ਸੈਂਕਿਆਂ ਦੀ ਗਿਣਤੀ ਵਿੱਚ ਸੰਗਤਾਂ ਨੂੰ ਵੱਡੇ ਸਾਰੇ ਪੰਡਾਲ ਵਿੱਚ ਲੰਗਰ ਛਕਾਇਆ ਗਿਆ। ਲੰਗਰ ਵਿੱਚ ਭਾਂਤ-ਭਾਂਤ ਦੇ ਸੁਆਦੀ ਪਦਾਰਥ ਛੱਕਦੇ ਹੋਏ ਲੋਕੀ ਡੀ.ਐਸ.ਪੀ. ਦੀ ਸ਼ਰਧਾ ਭਾਵਨਾ ਦੀ ਪ੍ਰਸ਼ੰਸਾ ਕਰ ਰਹੇ ਸਨ।
ਤਰਕਾਲਾਂ ਵੇਲੇ ਡੀ.ਐਸ.ਪੀ. ਖੋਸਲਾ ਆਪਣੇ ਖਾਸ ਰਿਸ਼ਤੇਦਾਰਾਂ ਨਾਲ ਉਸੀ ਬੈਠਕ ਵਿੱਚ ਬੈਠ ਕੇ ਵਿਸਕੀ ਅਤੇ ਤੰਦੂਰੀ ਮੁਰਗੇ ਦਾ ਅਨੰਦ ਮਾਣ ਰਿਹਾ ਸੀ ਜਿੱਥੇ ਅਖੰਡ ਪਾਠ ਦਾ ਭੋਗ ਪਾਇਆ ਗਿਆ ਸੀ। ਉਸ ਨਾਲ ਬੈਠਾ ਵਿਸਕੀ ਦੇ ਦੋ ਕੁ ਪੈੱਗ ਪੀ ਚੁੱਕਿਆ ਉਸ ਦਾ ਸਾਂਢੂ ਮਾਸਟਰ ਅਵਤਾਰ ਸਿੰਘ ਬੋਲਿਆ, ਭਾ ਜੀ, ਤੁਸੀਂ ਧੰਨ ਹੋਜੋ ਹਰ ਸਾਲ ਅਖੰਡ ਪਾਠ ਰਖਵਾ ਕੇ ਲੋਕਾਂ ਨੂੰ ਲੰਗਰ ਛਕਾਉਂਦੇ ਹੋਏ ਪੁੰਨ ਖੱਟਦੇ ਹੋਾ ਖਰਚਾ ਕਰਦੇ ਹੋ
“ਬੱਸ…ਰੱਬ ਦੀ ਮੇਹਰ ਹੈ…” ਖੋਸਲਾ ਮਾਣ ਨਾਲ ਮੁੱਛਾਂ ਨੂੰ ਵੱਟ ਦਿੰਦਿਆਂ ਬੋਲਿਆ ਤੇ ਵਿਸਕੀ ਦਾ ਇੱਕ ਮੋਟਾ ਪੈੱਗ ਇੱਕੋ ਸਾਹੀ ਪੀ ਗਿਆ।
“ਸੱਚੀ ਗੱਲ ਦੱਸਾਂ ਭਾ ਜੀ…ਮੇਰਾ ਵੀ ਬੜਾ ਮਨ ਕਰਦੈ…ਘਰ ਅਖੰਡ ਪਾਠ ਰਖਵਾਈਏ…ਪਰ ਇਸ ਮਹਿੰਗਾਈ ਦੇ ਜ਼ਮਾਨੇ ਵਿੱਚ ’ਕੱਲੀ ਤਨਖਾਹ ਨਾਲ ਨਿੱਤ ਦੇ ਖਰਚੇ ਹੀ ਮਸਾਂ ਪੂਰੇ ਹੁੰਦੇ ਨੇ…” ਮਾਸਟਰ ਅਵਤਾਰ ਸਿੰਘ ਨੇ ਆਪਣੀ ਬੇਬਸੀ ਜਾਹਰ ਕਰਦਿਆਂ ਅੰਦਰਲੀ ਗੱਲ ਦੱਸ ਦਿੱਤੀ।
“ਓ…ਹੋ…ਅਵਤਾਰ ਸਿਹਾਂ…ਮੇਰੀ ਵੀ ਤਾਂ ’ਕੱਲ਼ੀ ਤਨਖਾਹ ਈ ਹੈਗੀ…ਇਕ ਭੇਤ ਦੀ ਗੱਲ ਦੱਸਾਂ…?” ਨਸ਼ੇ ਦੇ ਲੋਰ ਵਿੱਚ ਖੋਸਲਾ ਬੋਲਿਆ।
“ਦੱਸੋ ਜੀ…” ਮਾਸਟਰ ਅਵਤਾਰ ਸਿੰਘ ਸਮੇਤ ਹੋਰ ਰਿਸ਼ਤੇਦਾਰ ਵੀ ਉਤਸੁਕਤਾ ਜਿਹੀ ਨਾਲ ਬੋਲ ਪਏ।
“ਆਪਣੇ ਅਧੀਨ ਥਾਣਿਆਂ ਦੇ ਮੁਖੀਆਂ ਦੀ ਡਿਊਟੀ ਲਾ ਦੇਈਦੀ…ਭਾਵੇਂ ਉਹ ਖੁਦ ਕਰਨ ਜਾਂ ਅੱਗੋਂ ਵੰਗਾਰ ਵਿੱਚ ਕਰਵਾਉਣ…ਸਾਰਾ ਇੰਤਜ਼ਾਮ ਉਹੀ ਕਰਦੇ ਨੇ।”
ਨਸ਼ੇ ਵਿੱਚ ਗੜੁੱਚ ਖੋਸਲਾ ਦੇ ਮੂੰਹੋਂ ਸੱਚਾਈ ਦੱਸੀ ਗਈ।
                                       -0-

Thursday, April 3, 2014

ਕੰਡੋਲੰਸ



ਹਰਿੰਦਰ ਸਿੰਘ ਗੋਗਨਾ

ਯਾਰ ਸੁਣਿਐ ਅਕਾਊਂਟਸ ਵਾਲੇ ਮਨੋਹਰ ਜੀ ਦੀ ਡੈੱਥ ਹੋ ਗਈ
ਸੁਣਿਆ ਤਾਂ ਹੈਆਦਮੀ ਚੰਗਾ ਸੀ
ਹਾਂ ਯਾਰ, ਸਭ ਦੇ ਦੁਖ ਸੁਖ ਵਿੱਚ ਕੰਮ ਆਉਂਦਾ ਸੀ…”
ਅਜਿਹੇ ਲੋਕਾਂ ਦੀ ਰੱਬ ਨੂੰ ਵੀ ਲੋੜ ਹੁੰਦੀ ਐ, ਤਦੇ ਤਾਂ ਜਲਦੀ ਬੁਲਾ ਲੈੰਦੈ…”
ਮਨੋਹਰ ਦੀ ਕੰਡੋਲੰਸ ਤਾਂ ਅੱਜ ਹੋਵੇਗਾ ਨਾ…?
ਹਾਂ ਓਹੀ ਟਾਈਮਚਾਰ ਵਜੇ
ਚਲੋ ਕੰਡੋਲੰਸ ਦੇ ਬਹਾਨੇ ਘੰਟਾ ਪਹਿਲਾਂ ਜਾਨ ਛੁਟੇਗੀਮੈਂ ਵਾਈਫ ਨੂੰ ਬਾਾਰ ਲੈ ਕੇ ਜਾਣਾ ਸੀ।ਸਾਲ ਦਾ ਆਖਰੀ ਮਹੀਨਾ ਹੈ ਤੇ ਛੁੱਟੀ ਵੀ ਇੱਕ ਨਹੀਂ ਬਚੀ ਸੀਨੀਅਰ ਸਹਾਇਕ ਨੇ ਕਲਰਕ ਨੂੰ ਕਿਹਾ।
ਚਲੋ ਮੈਂ ਵੀ ਘਰ ਜਾ ਕੇ ਕ੍ਰਿਕਟ ਦੇ ਆਖਰੀ ਓਵਰ ਦੇਖ ਲਵਾਂਗਾ ਕਲਰਕ ਨੇ ਛਿਛੋਰੀ ਮੁਸਕਰਾਹਟ ਬਿਖੇਰਦਿਆਂ ਕਿਹਾ।
                                        -0-