ਡਾ. ਹਰਨੇਕ ਸਿੰਘ ਕੈਲੇ
ਕਈ ਦਿਨ ਲਗਾਤਾਰ ਮੀਂਹ ਪੈਣ ਕਰਕੇ ਪਹਿਲਾਂ ਤੋਂ ਹੀ
ਅੱਧਾ ਕਿਲੋਮੀਟਰ ਤੋਂ ਵੱਧ ਟੁੱਟੀ ਸੜਕ ਉੱਤੇ ਗੋਡੇ-ਗੋਡੇ ਪਾਣੀ ਖੜ੍ਹ ਗਿਆ। ਸਕੂਟਰ, ਕਾਰਾਂ
ਲੰਘਣੀਆਂ ਔਖੀਆਂ ਹੋ ਗਈਆਂ।
ਕਾਲਾ ਅਤੇ ਘੀਚਰ ਪਾਣੀ ਵਿੱਚੋਂ ਸਕੂਟਰ ਪਾਰ ਕਰਾਉਣ ਦੇ
ਪੰਜ ਰੁਪਏ ਅਤੇ ਕਾਰ ਦੇ ਦਸ ਰੁਪਏ ਲੈ ਲੈਂਦੇ। ਅੱਠ-ਦਸ ਦਿਨ ਉਨ੍ਹਾਂ ਨੇ ਚੰਗੀ ਕਮਾਈ ਕੀਤੀ ਅਤੇ
ਰੱਜਵੀਂ ਰੋਟੀ ਖਾਧੀ।
ਹੁਣ ਪਾਣੀ ਘਟ ਗਿਆ ਸੀ ਤੇ ਸਕੂਟਰ, ਕਾਰਾਂ ਵਾਲਿਆਂ ਨੂੰ
ਉਨ੍ਹਾਂ ਦੀ ਮਦਦ ਦੀ ਲੋੜ ਪਹਿਲਾਂ ਜਿੰਨੀ ਨਹੀਂ ਸੀ। ਇਸੇ ਕਾਰਨ ਕਰਕੇ ਉਹ ਸੋਚਾਂ ਵਿਚ ਡੁੱਬੇ ਹੋਏ
ਸਨ।
“ਘੀਚਰਾ, ਹੁਣ ਆਪਣਾ ਕੀ ਬਣੂੰ? ਮੀਂਹ ਦਾ ਪਾਣੀ ਤਾਂ ਸੁਕਦਾ ਜਾ ਰਿਹੈ।” ਕਾਲੇ ਦੇ ਬੋਲਾਂ ਵਿਚ ਉਦਾਸੀ ਸੀ।
“ਬਣਨਾ ਕੀ ਆ। ਅੱਗੇ ਆਂਗੂ ਭੁੱਖੇ ਮਰਾਂਗੇ।” ਘੀਚਰ ਨੇ ਨਹੁੰਆਂ ਨਾਲ ਮਿੱਟੀ ਖੁਰਚਦਿਆਂ ਆਖਿਆ।
ਅਚਾਨਕ ਹੀ ਆਸਮਾਨ ਵਿਚ ਬਿਜਲੀ ਚਮਕੀ ਅਤੇ ਉਹ ਇਕ ਦੂਜੇ
ਵੱਲ ਵੇਖ ਕੇ ਮੁਸਕਰਾ ਪਏ।
-0-
No comments:
Post a Comment