-moz-user-select:none; -webkit-user-select:none; -khtml-user-select:none; -ms-user-select:none; user-select:none;

Wednesday, September 4, 2013

ਸਵਾਦ



 ਰਘਬੀਰ ਸਿੰਘ ਮਹਿਮੀ

ਮੈਂ ਦਫ਼ਤਰ ਦੀਆਂ ਕੁਝ ਜ਼ਰੂਰੀ ਫਾਈਲਾਂ ਕੱਢਣ ਵਿਚ ਵਿਅਸਤ ਸਾਂ ਕਿ ਅਚਾਣਕ ਤਾਇਆ ਜੀ ਆ ਧਮਕੇ। ਸੇਵਾਦਾਰ ਨੇ ਝੱਟ ਆਏ ਮਹਿਮਾਨ ਨੂੰ ਪਾਣੀ ਦਾ ਗਿਲਾਸ ਫੜਾਇਆ।
ਗੁਲਜ਼ਾਰ! ਇਹ ਬੂਟ ਬੜੇ ਵਧੀਆ ਨੇ, ਕਿੰਨੇ ਦੇ ਲਏ ਐ?ਉਨ੍ਹਾਂ ਦਾ ਧਿਆਨ ਪਹਿਲਾਂ ਮੇਰੇ ਬੂਟਾਂ ਵੱਲ ਗਿਆ।
ਤਾਇਆ ਜੀ, ਬਾਰਾਂ ਕੁ ਸੌ ਲੱਗ ਗਏ।
ਚਾਰ ਜੁਆਕਾਂ ਦਾ ਬਾਪ ਤੇ ਬੂਟ ਬਾਰਾਂ ਸੌ ਦੇ, ਸ਼ਰਮ ਨ੍ਹੀ ਆਉਂਦੀ?ਸਟਾਫ ਦੇ ਸਾਹਮਣੇ ਪਈ ਝਾੜ ਨੇ ਮੈਨੂੰ ਸ਼ਰਮਿੰਦਾ ਕਰ ਦਿੱਤਾ।
ਮੈਂ ਤਾਇਆ ਜੀ ਨੂੰ ਚਾਹ ਪਿਲਾਉਣ ਲਈ ਕੰਟੀਨ ਵੱਲ ਲੈ ਕੇ ਜਾਣ ਲੱਗਿਆ। ਬਾਹਰ ਖੜ੍ਹੀ ਇਕ ਔਰਤ ਵੀ ਤਾਇਆ ਜੀ ਦੇ ਨਾਲ-ਨਾਲ ਚੱਲ ਪਈ।
ਚਾਹ ਪੀਣ ਕੰਟੀਨ ’ਚ ਬੈਠੇ ਤਾਂ ਉਹ ਵੀ ਤਾਇਆ ਜੀ ਦੇ ਨੇੜੇ ਹੋ ਕੇ ਬੈਠੀ।
ਤਾਇਆ ਜੀ! ਇਹ ਲੇਡੀ ਕੌਣ ਹੈ?ਮੈਂ ਆਪਣੀ ਸ਼ੰਕਾ ਨਵਿਰਤ ਕਰਨੀ ਚਾਹੀ।
ਓਏ, ਇਹ ਲੇਡੀ ਨਹੀਂ, ਤੇਰੀ ਤਾਈ ਹੈ। ਪੈਰੀਂ ਹੱਥ ਲਾ ਇਹਦੇ।ਉਨ੍ਹਾਂ ਨੇ ਫੌਜੀਆਂ ਵਾਲਾ ਰੋਅਬ ਝਾੜਿਆ।
ਤਾਈ ਤਾਂ ਉਹ ਹੈ, ਜਿਸ ਨਾਲ ਤਾਇਆ ਜੀ ਨੇ ਲਾਵਾਂ ਲਈਆਂ ਸਨ, ਇਹ ਨਵੀਂ ਤਾਈ ਕਿੱਥੋਂ ਜੰਮ ਪਈ?ਮੈਂ ਮਨ ਹੀ ਮਨ ਕੁੜ੍ਹਿਆ, ਪਰ ਡਰ ਦੇ ਮਾਰੇ ਚੁੱਪ ਰਿਹਾ।
ਤਾਇਆ ਜੀ! ਵਧੀਆ ਕਿਸਮ ਦੇ ਬੂਟ ਖਰੀਦਣ ਲਈ ਤਾਂ ਸ਼ਰਮ ਚਾਹੀਦੀ ਹੈ, ਪਰ ਪਹਿਲੀ ਪਤਨੀ ਦੇ ਹੁੰਦਿਆਂ ਦੂਜੀ ਪਤਨੀ ਬਣਾਉਣ ਵਿਚ ਸ਼ਰਮ ਦੀ ਕੋਈ ਲੋੜ ਨਹੀਂ?ਪਤਾ ਨਹੀਂ ਸੱਚਾਈ ਕਿਵੇਂ ਮੱਲ੍ਹੋ-ਮੱਲ੍ਹੀ ਮੇਰੇ ਮੂੰਹੋਂ ਨਿਕਲ ਗਈ।
ਤਾੜ ਦੇ ਕੇ ਫੌਲਾਦੀ ਹੱਥ ਦੀ ਇੱਕੋ ਚਪੇੜ ਨੇ ਮੇਰੀ ਗੱਲ੍ਹ ਸੇਕ ਕੇ ਰੱਖ ਦਿੱਤੀ, ਕੁੱਤਿਆ! ਤੈਨੂੰ ਕਿਸੇ ਨੇ ਸਿਖਾਇਆ ਨਹੀਂ ਕਿ ਵੱਡਿਆਂ ਸਾਹਮਣੇ ਕਿਵੇਂ ਬੋਲੀਦੈ?
ਚੱਲ ਨ੍ਹੀ ਪੰਮੀ, ਕਿਤੇ ਹੋਰ ਜਾ ਕੇ ਚਾਹ ਪੀਈਏ, ਇਸ ਮੁੰਡੇ ਨੇ ਤਾਂ ਸਾਰਾ ਸਵਾਦ ਹੀ ਕਿਰਕਰਾ ਕਰ ’ਤਾ
                                      -0-

No comments: