ਜਗਰੂਪ ਸਿੰਘ
ਕਿਵੀ
ਜਦੋਂ ਨਮਰਤਾ ਦੇਵੀ ਨੇ ਫਿਰ ਦੂਜੀ ਵਾਰ ਲੜਕੀ ਨੂੰ ਜਨਮ
ਦਿੱਤਾ ਤਾਂ ਸਾਰਾ ਪਰਿਵਾਰ ਮੁਰਝਾ ਗਿਆ।
“ਇਸ ਨੂੰ ਗਲ ’ਚ ’ਗੂਠਾ ਦੇ ਕੇ ਮਾਰ ਦਿਓ।” ਕਿਸੇ ਨੇ ਸੁਝਾਅ ਦਿੱਤਾ।
“ਨਹੀਂ ਇਹ ਪਾਪਾ ਹੋਵੇਗਾ।”
“ਕਿਸੇ ਨੂੰ ਸੌਂਪ ਦਿਓ।”
“ਕੋਈ ਕੁੜੀ ਕਿਉਂ ਪਾਲੇਗਾ?”
“ਅਨਾਥ ਆਸ਼ਰਮ ਵਿਚ ਦਾਨ ਕਰ ਦਿਓ।”
“ਉੱਥੇ ਕਈ ਸਵਾਲ ਪੁੱਛਦੇ ਹਨ।”
“ਇਸ ਨੂੰ ਦੇਵਦਾਸੀ ਬਣਾ ਕੇ ਮੰਦਰ ਵਿਚ ਚੜ੍ਹਾ ਦਿਓ।” ਇਸ ਸੁਝਾਅ ਤੇ ਕੋਈ ਕਿੰਤੂ ਨਹੀਂ ਕਰ ਸਕਿਆ।
-0-
No comments:
Post a Comment