ਡਾ. ਹਰਨੇਕ
ਸਿੰਘ ਕੈਲੇ
ਰਾਤ ਦਾ ਖਾਣਾ ਖਾਣ ਮਗਰੋਂ ਸੈਰ ਕਰਦਾ ਜਦ ਮੈਂ ਉਸ ਦੇ
ਘਰ ਕੋਲ ਦੀ ਲੰਘਣ ਲੱਗਿਆ ਤਾਂ ਬਾਹਰਲੀ ਕੰਧ ’ਤੇ ਵੱਡੇ ਅੱਖਰਾਂ ਵਿਚ ਲਿਖਿਆ, ‘ਮਕਾਨ ਵਿਕਾਊ ਹੈ’
ਪੜ੍ਹ ਕੇ ਹੈਰਾਨ ਰਹਿ ਗਿਆ। ਅਜੇ ਤਾਂ ਉਸ ਦੇ ਮਕਾਨ ਬਣੇ ਨੂੰ ਸਾਲ ਵੀ ਨਹੀਂ ਸੀ ਹੋਇਆ ਤੇ ਉਸ ਨੇ
ਇਸ ਨੂੰ ਵਿਕਾਊ ਕਰ ਦਿੱਤਾ ਸੀ।
ਮੈਂ ਘੰਟੀ ਵਜਾਈ। ਉਸ ਨੇ ਦਰਵਾਜ਼ਾ ਖੋਲ੍ਹਿਆ। ਉਸਦੇ
ਚਿਹਰੇ ਤੋਂ ਉਦਾਸੀ ਦੀ ਝਲਕ ਸਪਸ਼ਟ ਦਿਸਦੀ ਸੀ।
“ਕੀ ਗੱਲ ਐ, ਮਕਾਨ ਵੇਚਣ ਲੱਗਿਐਂ?” ਮੈਂ ਸੋਫੇ ’ਤੇ ਬੈਠਣ ਸਾਰ ਪੁੱਛਿਆ।
“ਕੁਝ ਨਾ ਪੁੱਛ ਯਾਰ। ਬੜੀਆਂ ਰੀਝਾਂ ਨਾਲ ਮਕਾਨ ਬਣਾਇਆ
ਸੀ। ਭੈੜੀ ਕਿਸਮਤ ਨੂੰ, ਮੈਂ ਸਾਹਮਣੇ ਵਾਲੀ ਲਾਈਨ ਵਿਚ ਆਪਣੇ ਸਾਹਬ ਨੂੰ ਪਲਾਟ ਦਵਾ ’ਤਾ। ਹੁਣ ਉਹ
ਕੋਠੀ ਬਣਾ ਰਿਹੈ। ਮੈਨੂੰ ਕੋਈ ਨਾ ਕੋਈ ਵਗਾਰ ਪਾਈ ਈ ਰੱਖਦੈ। ਘਰ ਤਾਂ ਸੌਣ ਵਾਸਤੇ ਈ ਆ ਹੁੰਦੈ।
ਜਵਾਬ ਦੇਣਾ ਵੀ ਔਖੈ। ਮੌਕੇ ਦਾ ਅਫ਼ਸਰ ਜੋ ਹੋਇਆ। ਮੈਂ ਦੁਖੀ ਹੋ ਕੇ ਮਕਾਨ ਈ ਵੇਚਣ ਦਾ ਫ਼ੈਸਲਾ ਕਰ
ਲਿਐ। ਦੂਰ ਕਿਤੇ ਕਿਰਾਏ ’ਤੇ ਰਹਿ ਲਾਂਗੇ।”
ਗੱਲ ਕਰਦਾ ਕਰਦਾ ਉਹ ਰੋਣ ਹਾਕਾ ਹੋ ਗਿਆ।
-0-
No comments:
Post a Comment