ਰਘਬੀਰ ਸਿੰਘ ਮਹਿਮੀ
“ਗੁਲਜ਼ਾਰ! ਪੁੱਤ ਤੂੰ ਤਿਆਰ ਹੋ ਕੇ ਕਿੱਥੇ ਜਾ ਰਿਹੈਂ? ਰਾਤੀਂ ਮੈਂ ਬਹੁਤ ਤੰਗ ਰਿਹਾ, ਪਹਿਲਾਂ ਮੈਨੂੰ ਹਸਪਤਾਲ ਦਿਖਾ ਕੇ ਆ, ਫੇਰ ਕਿਤੇ ਜਾਵੀਂ।”
“ਬਾਪੂ! ਤੇਰੀ ਇਹ ਆਦਤ ਨਾ ਗਈ ਟੋਕਣ ਦੀ। ਲਾਡੀ ਦੀ ਇੰਟਰਵਿਊ ਸੀ ਅੱਜ, ਪਰ ਲੱਗਦਾ ਹੁਣ ਕੰਮ ਨ੍ਹੀ
ਬਣਨਾ।”
‘ਅੱਜ-ਕੱਲ੍ਹ ਦੇ ਜੁਆਕ ਮਾਂ-ਬਾਪ ਨਾਲੋਂ ਸਾਲੀ ਨੂੰ
ਕਿੰਨੀ ਅਹਿਮੀਅਤ ਦਿੰਦੇ ਨੇ।’ ਮੈਂ ਮਨ ਹੀ ਮਨ ਸੋਚਿਆ।
“ਪੁੱਤ! ਕਿਹੋ ਜਿਹੀ ਰਹੀ ਇੰਟਰਵਿਊ?” ਮੈਂ ਆਪਣੇ ਦਰਦ ਨੂੰ ਛੁਪਾਉਂਦਿਆਂ, ਉਸ ਦੇ ਵਾਪਿਸ ਆਏ ਤੋਂ ਪੁੱਛਿਆ।
“ਏ-ਵਨ!” ਪੁੱਤਰ ਨੇ ਗੜ੍ਹਕੇ ਨਾਲ ਕਿਹਾ।
ਕਾਹਲੀ ਕਾਹਲੀ ਜਦੋਂ ਉਹ ਕਪੜੇ ਬਦਲ ਰਿਹਾ ਸੀ ਤਾਂ ਉਸ
ਦੀ ਪੈਂਟ ਦੀ ਜੇਬ੍ਹ ’ਚੋਂ ਕਾਗਜ਼-ਪੱਤਰ ਡਿੱਗ ਪਏ। ਉਨ੍ਹਾਂ ਕਾਗਜ਼-ਪੱਤਰਾਂ ਵਿਚ ਅੱਜ ਦੀ ਤਰੀਕ
ਦੀਆਂ ਸਿਨਮੇ ਦੀਆਂ ਦੋ ਟਿਕਟਾਂ ਵੀ ਸਾਫ ਨਜ਼ਰ ਆ ਰਹੀਆਂ ਸਨ।
-0-
No comments:
Post a Comment