ਬਲਬੀਰ ਪਰਵਾਨਾ
ਮਿੱਟੀ ਨਾਲ ਲਿਬੜੇ ਹੱਥਾਂ ਨੂੰ, ਉਸ ਸਿਰ ਦੇ ਸਾਫੇ ਨਾਲ ਪੂੰਝਿਆ ਤੇ ਰੋਟੀਆਂ ਫੜ ਲਈਆਂ। ਸੁੱਕੀਆਂ ਦੋ ਰੋਟੀਆਂ ’ਤੇ ਲੂਣ ਧੂੜਿਆ ਹੋਇਆ ਸੀ। ਔਖਾ ਜਿਹਾ ਹੋ ਉਹ
ਰੋਟੀ ਖਾਣ ਲੱਗ ਪਿਆ।
“ਤੈਥੋਂ ਅਜੇ ਰੋਟੀ ਨਈਂ ਖਾ ਹੋਈ?”– ਅੰਦਰੋਂ ਨਿਕਲਦਾ ਮਾਲਕ ਸੇਠ ਉਸ ਨੂੰ ਰੋਟੀ ਖਾਂਦੇ ਨੂੰ ਦੇਖ ਕੇ ਕੜਕਿਆ। ਅੱਧੀ ਰੋਟੀ ਖਾਣ ਵਾਲੀ ਅਜੇ
ਉਹਦੇ ਹੱਥਾਂ ’ਚ ਬਾਕੀ ਸੀ।
“ਰੋਟੀ ਹੈਥੇ ਰੱਖ ਕੇ ਜਾਹ ਪਹਿਲਾਂ
ਅੰਦਰੋਂ ਮੀਟ ਲਿਆ। ਕੁੱਤਾ ਸਵੇਰ ਦਾ ਭੁੱਖਾ ਏ।”
ਰੋਟੀ ਜ਼ਮੀਨ ’ਤੇ ਰੱਖ ਉਹ ਉੱਠ ਪਿਆ।
ਮੀਟ ਵਾਲਾ ਬਾਟਾ
ਉਸ ਕੁੱਤੇ ਅੱਗੇ ਲਿਆ ਰੱਖਿਆ। ਕੁੱਤਾ ਮੀਟ ਖਾਣ ਲੱਗ ਪਿਆ।
ਉਸ ਨੇ ਵੀ ਰੋਟੀ
ਜ਼ਮੀਨ ਤੋਂ ਚੁੱਕੀ ਤੇ ਮਿੱਟੀ ਝਾੜ ਕੇ ਚੱਕ ਮਾਰਨ ਲੱਗ ਪਿਆ।
-0-
No comments:
Post a Comment