-moz-user-select:none; -webkit-user-select:none; -khtml-user-select:none; -ms-user-select:none; user-select:none;

Friday, April 26, 2013

ਦਾਅ



ਵਿਵੇਕ

      ਆ ਬਈ ਧਰਮਿਆਂ ਬਹਿ ਜਾਹ ਵਿਹੜੇ ਵਾਲਾ ਧਰਮਾ ਜੋ ਦਿਹਾੜੀ ਦੱਪਾ ਕਰਦਾ ਸੀ ਤੇ ਸਰਪੰਚ ਦਾ ਨੇੜੂ ਵੀ ਸੀ, ਨੂੰ ਬੈਠਕ ਵਿੱਚ ਵੜਦਿਆਂ ਵੇਖ ਸਰਪੰਚ ਮੁੱਖਾ ਸਿੰਘ ਨੇ ਜ਼ਰਾ ਕਾਹਲ ਜਿਹੀ ਵਿੱ ਕਿਹਾ।
      ਕੀ ਗੱਲ ਸਰਪੰਚ ਸਾਬ੍ਹ, ਕਿਵੇਂ ਅੱਜ ਚਿੰਤਾ ਚ ਡੁੱਬੇ ਲੱਗਦੇ ਹੋ?” ਵਾਕਿਆ ਹੀ ਸਰਪੰਚ ਦੇ ਚਿਹਰੇ ਤੇ ਉਲਝਣ ਸਪਸ਼ਟ ਵਿਖਾਈ ਦੇ ਰਹੀ ਸੀ, ਜਿਸ ਨੂੰ ਧਰਮੇ ਨੇ ਅੰਦਰ ਵੜਦੇ ਹੀ ਪੜ੍ਹ ਲਿਆ ਸੀ।
     ਯਾਰ ਮਸਲਾ ਇਹ ਹੈ ਕਿ, ਸਰਪੰਚ ਨੇ ਢੂਈ ਨੂੰ ਜ਼ਰਾ ਸਿੱਧੀ ਕਰਦਿਆਂ ਕਿਹਾ, ਆਪਣਾ ਪਿੰਡ ਰਿਜ਼ਰਵ ਚ ਆ ਗਿਐ, ਨਾਲੇ ਹੈ ਵੀ ਜਨਾਨੀ-ਰਿਜ਼ਰਵ, ਤੁਹਾਡੇ ਕੋਟੇ ਚੋਮੇਰੀ ਸਕੀਮ ਇਹ ਹੈ ਕਿ, ਏਨਾ ਕਹਿ ਸਰਪੰਚ ਰੁਕ ਗਿਆ ਤੇ ਧਰਮੇ ਦੇ ਚਿਹਰੇ ਵੱਲ ਗਹੁ ਨਾਲ ਤੱਕਣ ਲੱਗਾ।
     ਹਾਂ ਇਹ ਤਾਂ ਮੈਂ ਵੀ ਸਕੂਲ ਕੋਲ ਖੜੀ ਗੱਲਾਂ ਕਰਦੀ ਇੱਕ ਢਾਣੀ ਕੋਲੋ ਸੁਣਿਆ ਸੀ। ਹੁਣ ਤੁਸਾਂ ਵੀ ਇਹੋ ਖਬਰ ਸੁਣਾ ਤੀਇਸ ਵਾਰ ਫੇਰ ਨਈਂ ਬਣਦਾ ਦੀਹਦਾ ਆਪਣਾ ਕੰਮ ਧਰਮਾ ਹਮਦਰਦੀ ਵਰਗੇ ਲਹਿਜ਼ੇ ਵਿੱਚ ਬੋਲਿਆ। 
ਆਹੋ ਧਰਮਿਆ, ਇਹ ਸਰਕਾਰ ਪਤਾ ਨਈਂ ਕਿਹੜੇ ਕਿਹੜੇ ਕਾਨੰਨ ਪਾਸ ਕਰੀ ਜਾਂਦੀ ਐ ਆਹ ਭਲਾ ਜਨਾਨੀਆ ਦਾ ਕੀ ਕੰਮ ਪਚੈਤੀ ਕੰਮਾਂ ਇਹ ਘਰ ਦੇ ਕੰਮ ਹੀ ਸੰਭਾਲ ਲੈਣ ਬਥੇਰਾ, ਆਪਣੀ ਕੁਰਸੀ ਜਾਂਦੀ ਵੇਖ ਸਰਪੰਚ ਮੁੱਖਾਂ ਸਿੰਘ ਦੇ ਚਿਹਰੇ ਤੇ ਕਈ ਰੰਗ ਬਦਲ ਰਹੇ ਸਨ। ਮੈਂ ਇਹ ਕਹਿਣਾ ਚਾਹੁਨਾ ਵਾਂ ਕਿ ਵਿਹੜੇ ਚੋ ਅਜਿਹੀ ਜਨਾਨੀ ਵੇਖ ਜੋ ਸਰਪੰਚੀ ਦੀ ਚੋਣ ਲਈ ਖੜ ਜਾਵੇ। ਸਾਰਾ ਖਰਚਾ-ਪਾਣੀ ਆਪਾ ਕਰਾਂਗੇ ਬੱਸ ਉਹਨੂੰ ਚੱਲਣਾ ਮੇਰੇ ਇਸ਼ਾਰਿਆ ਤੇ ਪਵੇਗਾ। ਮੁੱਖਾ ਸਿੰਘ ਨੇ ਅਵਾਜ਼ ਨੂੰ ਬਹੁਤ ਹੀ ਭੇਦ ਭਰੀ ਬਣਾ ਕੇ ਹੱਥਾਂ ਦੀਆਂ ਮੁੱਠੀਆਂ ਮੀਚਦਿਆਂ ਕਿਹਾ।
    ਠੀਕ ਐ ਸਰਪੰਚ ਸਾਬ੍ਹ, ਮੈ ਵੇਖਦਾਂ ਵਿਹੜੇ ਚੋਂ ਕੋਈਲਾਉਂਦਾ ਹਾਂ ਜੁਗਾੜ, ਹੁਣ ਮੈਂਨੂੰ ਜਾਜਤ ਦਿਓ ਧਰਮੇ ਨੇ ਸਾਰੀ ਗੱਲ ਆਪਣੇ ਦਿਮਾਗ ਵਿੱਚ ਕੈਦ ਕਰ ਲਈ।
         ਧਰਮਾ ਤਾਂ ਉਠ ਕੇ ਚਲਾ ਗਿਆ, ਪਰ ਸਰਪੰਚ ਉਸੇ ਤਰ੍ਹਾਂ ਬੈਠਾ ਕਾਨੂੰਨੀ ਮਾਰ ਹੇਠ ਆਈ ਆਪਣੀ ਕੁਰਸੀ ਨੂੰ  ਬਚਾਉਣ ਵਾਸਤੇ ਹੋਰ ਦਾਅ ਪੇਚ ਸੋਚਣ ਲੱਗਾ।
                                              -0-

No comments: