ਗੁਰਮੇਲ ਮਡਾਹੜ
ਇਕ ਕੱਛੂ ਵਾਹੋਦਾਹੀ ਭੱਜਿਆ ਜਾ ਰਿਹਾ ਸੀ। ਸਾਹ ਚੜ੍ਹ ਚੁੱਕਿਆ ਸੀ। ਲੱਤਾਂ ਥਕ ਕੇ
ਕੇ ਜਵਾਬ ਦੇ ਗਈਆਂ ਸਨ। ਉਹਨੂੰ ਆਪਣੀ ਹਾਰ ਅੱਖਾਂ ਸਾਹਮਣੇ ਭੂਤਨੀ ਵਾਂਗ ਨੱਚਦੀ ਵਿਖਾਈ ਦੇ ਰਹੀ
ਸੀ।
ਅਚਾਨਕ ਉਸਨੂੰ ਆਪਣੇ ਉੱਪਰ ਦੀ ਇਕ ਘੁੱਗੀ ਲੰਘੀ ਜਾਂਦੀ ਦਿਖਾਈ
ਦਿੱਤੀ। ਉਸਨੇ ਘੁੱਗੀ ਨੂੰ ਅਵਾਜ਼ ਮਾਰ ਦਿੱਤੀ। ਕੱਛੂ ਦੀ ਅਵਾਜ਼ ਸੁਣ ਕੇ ਘੁੱਗੀ ਝਟ ਹੇਠਾਂ ਉੱਤਰ
ਆਈ। “ਕੀ ਘੁੱਗੀਏ, ਤੂੰ ਅਮਨ ਦੀ ਦੇਵੀ ਹੈਂ ਨਾ, ਦੇਖ ਖਰਗੋਸ਼ ਨੇ ਮੇਰੀ ਕਮਜੋਰੀ ਨੂੰ, ਮੇਰੀ ਧੀਮੀ ਚਾਲ ਨੂੰ ਵੰਗਾਰਿਆ ਹੈ। ਤੇ ਮੈਂ ਉਸਦੀ ਚੁਨੌਤੀ ਮਨਜੂਰ ਕਰ
ਲਈ ਹੈ। ਇਸ ਲਈ ਮਿਹਰਬਾਨੀ ਕਰਕੇ ਮੇਰੀ ਮਦਦ ਕਰ। ਮੈਂ ਤੇਰਾ ਰਿਣੀ ਹੋਵਾਂਗਾ।”
“ਮੈਂ ਤੇਰੀ ਕੀ ਮਦਦ ਕਰ ਸਕਦੀ ਹਾਂ?” ਘੁੱਗੀ ਨੇ ਕੱਛੂ ਦੀਆਂ ਕੀਤੀਆਂ ਮਿੰਨਤਾਂ ਤੇ ਪਸੀਜਦਿਆਂ ਕਿਹਾ।
“ਤੂੰ ਮੈਨੂੰ ਆਪਣੀ ਪਿੱਠ ਤੇ ਬੈਠਾ
ਕੇ ਖਰਗੋਸ ਤੋਂ ਅੱਗੇ ਲੈ ਚੱਲ।”
ਘੁੱਗੀ ਨੇ ਉਸਨੂੰ ਆਪਣੀ ਪਿੱਠ ਤੇ ਬੈਠਾ ਕੇ ਉੱਡਣਾ ਸ਼ੁਰੂ ਕਰ
ਦਿੱਤਾ। ਕੱਛੂ ਦੇ ਭਾਰ ਨਾਲ ਤੇ ਖਰਗੋਸ਼ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕਰਕੇ ਘੁੱਗੀ ਦੇ ਪਰ ਥਕ ਗਏ
ਸੀ। ਸਾਹ ਚੜ੍ਹ ਗਿਆ ਸੀ। ਪਰ ਉਹ ਹਵਾ ਨੂੰ ਚੀਰਦੀ ਹੋਈ ਤੇਜ਼ ਹੋਰ ਤੇਜ਼ ਉੱਡ ਰਹੀ
ਸੀ। ਤੇ ਇਕ ਥਾਂ ਤੇ ਜਾ ਕੇ ਉਹ ਖਰਗੋਸ਼ ਨੂੰ ਪਿੱਛੇ ਛੱਡ ਗਈ। ਖਰਗੋਸ਼ ਦੇ ਪਿੱਛੇ ਰਹਿ ਜਾਣ ਤੇ
ਕੱਛੂ ਨੂੰ ਸੁੱਖ ਦਾ ਸਾਹ ਆਇਆ। ਘੁੱਗੀ ਵੀ ਖੁਸ਼ ਸੀ ਕਿ ਉਹ ਕਿਸੇ ਕਮਜ਼ੋਰ ਜੀਵ ਦੀ ਮਦਦ ਕਰ ਰਹੀ ਹੈ।
ਪਹੁੰਚ ਸਥਾਨ ਤੇ ਪਹੁੰਚ ਕੇ ਕੱਛੂ ਨੇ ਘੁੱਗੀ ਨੂੰ ਰੁਕਣ ਲਈ
ਕਿਹਾ। ਘੁੱਗੀ ਰੁਕ ਗਈ। ਪਰ ਅਚਾਨਕ ਕੱਛੂ ਨੂੰ ਕਿਸੇ ਗੱਲ ਦਾ ਖਿਆਲ ਆਇਆ ਤਾਂ ਉਸਦੀ ਖੁਸ਼ੀ ਕਫੂਰ
ਬਣ ਕੇ ਉੱਡ ਗਈ। ਪਰ ਜਦ ਘੁੱਗੀ ਉਸਨੂੰ ਆਪਣੀ ਪਿੱਠ ਤੋਂ ਲਾਹ ਕੇ ਉੱਡਣ ਹੀ ਲੱਗੀ ਸੀ ਤਾਂ ਕੱਛੂ
ਨੇ ਪਿੱਛੋਂ ਦਾਤੀ ਕੱਢ ਕੇ ਉਸਦੀ ਗਰਦਨ ਤੇ ਚਲਾ ਦਿੱਤੀ। ਘੁੱਗੀ ਤੜਫ਼ ਕੇ ਰਹਿ ਗਈ। ਕੋਲ ਖੜੇ ਕੱਛੂ ਨੇ ਪੂਰੇ ਜ਼ੋਰ ਦੀ ਠਹਾਕਾ ਮਾਰ ਕੇ ਕਿਹਾ– “ਹੁਣ ਮੇਰੀ ਜਿੱਤ ਦਾ ਰਾਜ਼ ਦੱਸਣ
ਵਾਲਾ ਕੋਈ ਨਹੀਂ।”
-0-
No comments:
Post a Comment