ਸਤਵੰਤ ਕੈਂਥ
ਪਿੰਡ ਵਿੱਚ ਇਹ ਪਰਚਲਿੱਤ ਸੀ ਕਿ ਪਿੰਡ ਵਿੱਚ ਜਦ ਵੀ ਕੋਈ
ਮਰਦਾ ਹੈ ਤਾਂ ਭਗਤੇ ਦੀ ਮਾਂ ਸਭ ਤੋਂ ਪਹਿਲਾਂ ਮਰਗਤ ਵਾਲੇ ਘਰ ਪੁੱਜਦੀ ਹੈ ਤੇ ਮੁਰਦੇ ਦੇ ਕੰਨ
ਵਿੱਚ ਕੁਝ ਆਖ ਕੇ ਉੱਚੀ ਉੱਚੀ ਰੋਣ ਲੱਗ ਪੈਂਦੀ ਹੈ। ਉਸ ਬੁੱਢੀ ਦੇ ਦੋ ਪੁੱਤਰ ਸਨ– ਭਗਤਾ ਤੇ ਜਗਤਾ। ਨਿੱਕਾ ਜਗਤਾ, ਭਗਤੇ ਤੋਂ ਪਹਿਲਾਂ ਮਰ ਗਿਆ ਸੀ ਤੇ ਵੱਡੇ ਪੁੱਤਰ ਭਗਤੇ ਨਾਲ ਉਸਦਾ ਬੜਾ ਮੋਹ ਸੀ। ਮੁਰਦੇ ਦੇ ਕੰਨ ਵਿੱਚ
ਕੁਝ ਕਹਿਣ ਵਾਲਾ ਕਿੱਤਾ ਉਸ ਭਗਤੇ ਦੀ ਮੌਤ ਤੋਂ ਬਾਅਦ ਸ਼ੁਰੂ ਕੀਤਾ ਸੀ।
ਇੱਕ ਦਿਨ ਉਹ ਬੁੱਢੀ ਮਰ ਗਈ। ਪਿੰਡ ਦਾ ਹਰ ਜੀਅ ਉਸ ਨੂੰ
ਸਮਸ਼ਾਨ ਤੱਕ ਛੱਡਣ ਗਿਆ। ਦਾਗ਼ ਲਾਉਣ ਪਿੱਛੋਂ ਇੱਕ ਬੁੱਢੇ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਰਾਜ਼
ਦੀ ਗੱਲ ਦੱਸੀ, “ਬੰਤੇ ਦੇ ਸੁੰਦਰ ਦੇ ਮਰਨ ਬਾਅਦ ਮੈਂ
ਭਗਤੇ ਦੀ ਮਾਂ ਨੂੰ ਸੁੰਦਰ ਦੇ ਕੰਨ ਵਿੱਚ ਇਹ ਕਹਿੰਦੇ ਸੁਣਿਆ ਸੀ– ‘ਮੇਰੇ ਭਗਤੇ ਨੂੰ ਕਹਿ ਦੀਂ, ਮੈਨੂੰ ਵੀ ਬੁਲਾ ਲਵੇ।”
-0-
No comments:
Post a Comment