-moz-user-select:none; -webkit-user-select:none; -khtml-user-select:none; -ms-user-select:none; user-select:none;

Sunday, May 26, 2013

ਮਕਾਨ ਵਿਕਾਊ ਹੈ



ਡਾ. ਹਰਨੇਕ ਸਿੰਘ ਕੈਲੇ

ਰਾਤ ਦਾ ਖਾਣਾ ਖਾਣ ਮਗਰੋਂ ਸੈਰ ਕਰਦਾ ਜਦ ਮੈਂ ਉਸ ਦੇ ਘਰ ਕੋਲ ਦੀ ਲੰਘਣ ਲੱਗਿਆ ਤਾਂ ਬਾਹਰਲੀ ਕੰਧ ’ਤੇ ਵੱਡੇ ਅੱਖਰਾਂ ਵਿਚ ਲਿਖਿਆ, ‘ਮਕਾਨ ਵਿਕਾਊ ਹੈ’ ਪੜ੍ਹ ਕੇ ਹੈਰਾਨ ਰਹਿ ਗਿਆ। ਅਜੇ ਤਾਂ ਉਸ ਦੇ ਮਕਾਨ ਬਣੇ ਨੂੰ ਸਾਲ ਵੀ ਨਹੀਂ ਸੀ ਹੋਇਆ ਤੇ ਉਸ ਨੇ ਇਸ ਨੂੰ ਵਿਕਾਊ ਕਰ ਦਿੱਤਾ ਸੀ।
ਮੈਂ ਘੰਟੀ ਵਜਾਈ। ਉਸ ਨੇ ਦਰਵਾਜ਼ਾ ਖੋਲ੍ਹਿਆ। ਉਸਦੇ ਚਿਹਰੇ ਤੋਂ ਉਦਾਸੀ ਦੀ ਝਲਕ ਸਪਸ਼ਟ ਦਿਸਦੀ ਸੀ।
ਕੀ ਗੱਲ ਐ, ਮਕਾਨ ਵੇਚਣ ਲੱਗਿਐਂ?ਮੈਂ ਸੋਫੇ ’ਤੇ ਬੈਠਣ ਸਾਰ ਪੁੱਛਿਆ।
ਕੁਝ ਨਾ ਪੁੱਛ ਯਾਰ। ਬੜੀਆਂ ਰੀਝਾਂ ਨਾਲ ਮਕਾਨ ਬਣਾਇਆ ਸੀ। ਭੈੜੀ ਕਿਸਮਤ ਨੂੰ, ਮੈਂ ਸਾਹਮਣੇ ਵਾਲੀ ਲਾਈਨ ਵਿਚ ਆਪਣੇ ਸਾਹਬ ਨੂੰ ਪਲਾਟ ਦਵਾ ’ਤਾ। ਹੁਣ ਉਹ ਕੋਠੀ ਬਣਾ ਰਿਹੈ। ਮੈਨੂੰ ਕੋਈ ਨਾ ਕੋਈ ਵਗਾਰ ਪਾਈ ਈ ਰੱਖਦੈ। ਘਰ ਤਾਂ ਸੌਣ ਵਾਸਤੇ ਈ ਆ ਹੁੰਦੈ। ਜਵਾਬ ਦੇਣਾ ਵੀ ਔਖੈ। ਮੌਕੇ ਦਾ ਅਫ਼ਸਰ ਜੋ ਹੋਇਆ। ਮੈਂ ਦੁਖੀ ਹੋ ਕੇ ਮਕਾਨ ਈ ਵੇਚਣ ਦਾ ਫ਼ੈਸਲਾ ਕਰ ਲਿਐ। ਦੂਰ ਕਿਤੇ ਕਿਰਾਏ ’ਤੇ ਰਹਿ ਲਾਂਗੇ।
ਗੱਲ ਕਰਦਾ ਕਰਦਾ ਉਹ ਰੋਣ ਹਾਕਾ ਹੋ ਗਿਆ।
                                        -0-

Monday, May 20, 2013

ਏ-ਵਨ



ਰਘਬੀਰ ਸਿੰਘ ਮਹਿਮੀ

ਗੁਲਜ਼ਾਰ! ਪੁੱਤ ਤੂੰ ਤਿਆਰ ਹੋ ਕੇ ਕਿੱਥੇ ਜਾ ਰਿਹੈਂ? ਰਾਤੀਂ ਮੈਂ ਬਹੁਤ ਤੰਗ ਰਿਹਾ, ਪਹਿਲਾਂ ਮੈਨੂੰ ਹਸਪਤਾਲ ਦਿਖਾ ਕੇ ਆ, ਫੇਰ ਕਿਤੇ ਜਾਵੀਂ।
ਬਾਪੂ! ਤੇਰੀ ਇਹ ਆਦਤ ਨਾ ਗਈ ਟੋਕਣ ਦੀ। ਲਾਡੀ ਦੀ ਇੰਟਰਵਿਊ ਸੀ ਅੱਜ, ਪਰ ਲੱਗਦਾ ਹੁਣ ਕੰਮ ਨ੍ਹੀ ਬਣਨਾ।
‘ਅੱਜ-ਕੱਲ੍ਹ ਦੇ ਜੁਆਕ ਮਾਂ-ਬਾਪ ਨਾਲੋਂ ਸਾਲੀ ਨੂੰ ਕਿੰਨੀ ਅਹਿਮੀਅਤ ਦਿੰਦੇ ਨੇ।ਮੈਂ ਮਨ ਹੀ ਮਨ ਸੋਚਿਆ।
ਪੁੱਤ! ਕਿਹੋ ਜਿਹੀ ਰਹੀ ਇੰਟਰਵਿਊ?ਮੈਂ ਆਪਣੇ ਦਰਦ ਨੂੰ ਛੁਪਾਉਂਦਿਆਂ, ਉਸ ਦੇ ਵਾਪਿਸ ਆਏ ਤੋਂ ਪੁੱਛਿਆ।
ਏ-ਵਨ!ਪੁੱਤਰ ਨੇ ਗੜ੍ਹਕੇ ਨਾਲ ਕਿਹਾ।
ਕਾਹਲੀ ਕਾਹਲੀ ਜਦੋਂ ਉਹ ਕਪੜੇ ਬਦਲ ਰਿਹਾ ਸੀ ਤਾਂ ਉਸ ਦੀ ਪੈਂਟ ਦੀ ਜੇਬ੍ਹ ’ਚੋਂ ਕਾਗਜ਼-ਪੱਤਰ ਡਿੱਗ ਪਏ। ਉਨ੍ਹਾਂ ਕਾਗਜ਼-ਪੱਤਰਾਂ ਵਿਚ ਅੱਜ ਦੀ ਤਰੀਕ ਦੀਆਂ ਸਿਨਮੇ ਦੀਆਂ ਦੋ ਟਿਕਟਾਂ ਵੀ ਸਾਫ ਨਜ਼ਰ ਆ ਰਹੀਆਂ ਸਨ।
                                  -0-


Tuesday, May 14, 2013

ਆਰਾਮ ਦੀ ਰੋਟੀ



ਜਸਵੀਰ ਰਾਣਾ

ਲੱਗਦੈ ਤਿੰਨ ਕੁ ਤਾਂ ਵੱਜਣ ਆਲੇ ਹੋਣੇ ਨੇ!…ਸੂਰਜ ਵੀ ਢਲ ਕੇ ਔਹ ਚਲਾ ਗਿਆ…ਪਰ ਸਰਦਾਰ ਅਜੇ ਤਾਈਂ ਰੋਟੀ ਲੈ ਕੇ…!” ਔਲੂ ਦੀ ਮੌਣ ਉੱਤੇ ਬੈਠੇ ਜੀਲੂ ਨੇ ਸੂਰਜ ਵੱਲ ਨੂੰ ਝਾਤੀ ਮਾਰੀ।
ਇੱਕ ਪਲ ਲਈ ਉਸ ਦੇ ਭੁੱਖ ਨਾਲ ਝੁਲਸੇ ਪਏ ਚਿਹਰੇ ਉੱਤੇ ਅਫਸੋਸ ਜਿਹਾ ਪਸਰ ਗਿਆ। ਪਰ ਅਗਲੇ ਹੀ ਪਲ ਉਸ ਨੂੰ ਬੀਮਾਰੀ ਕਾਰਨ ਮੰਜੇ ਨਾਲ ਮੰਜਾ ਹੋਏ ਪਏ ਆਪਣੇ ਬੀਮਾਰ ਬਾਪੂ ਦੇ ਬੋਲ ਯਾਦ ਆ ਗਏ, “…ਜੀਲੂ ਪੁੱਤਰਾ!…ਬੱਸ ਅੱਜ ਕੰਮ ਸਾਰਿਆਜੇ ਨਾ ਗਏ ਤਾਂ ਸਰਦਾਰ ਦਿਹਾੀ ਕੱਟ ਲੂ ਪੁੱਤਰਾ!…ਓਏ ਨਾਲੇ ਅੱਜ ਦਾ ਦਿਨ ਆਰਾਮ ਦੀ ਰੋਟੀ ਤਾਂ ਖਾ ਲੇਂਗਾ!…ਘਰੇ ਤਾਂ ਤੈਨੂੰ ਪਤਾ ਈ ਐ ਜਿਹੇ ਪੂੇ ਖਾਨੇ ਆਂ ਰੋਜ਼
ਬਾਪੂ ਦੇ ਆਖੇ ਲੱਗ ਕੇ ਉਹ ਸਵੇਰੇ ਹੀ ਸਰਦਾਰ ਦੇ ਖੇਤਾਂ ਵਿੱਚ ਆ ਗਿਆ ਸੀ। ਆਉਂਦੇ-ਸਾਰ ਹੀ ਉਸਨੇ ਦੱਸੇ ਮੁਤਾਬਿਕ ਕਿਆਰਿਆਂ ਨੂੰ ਪਾਣੀ ਛੱਡ ਲਿਆ। ਨੱਕੇ ਮੋਦਾ-ਮੋਦਾ ਉਹ ਹਾਲੋਂ ਬੇ-ਹਾਲ ਹੋ ਗਿਆ। ਭੁੱਖ ਨਾਲ ਉਸ ਦੇ ਢਿੱਡ ਵਿੱਚ ਕਤੂਰੇ ਨੱਚਣ ਲੱਗ ਪਏ। ਤਿੰਨ ਵੱਜਣ ਨੂੰ ਆਏ ਸਨ। ਮਗਰ ਅਜੇ ਤੱਕ ਨਾ ਸਵੇਰ ਦੀ, ਨਾ ਦੁਪਹਿਰ ਦੀ ਰੋਟੀ ਆਈ ਸੀ।
ਆਹ ਫ ਓਏ ਜੀਲੂ ਰੋਟੀ।
ਔਲੂ ਦੀ ਮੌਣ ਉੱਤੇ ਭੁੱਖ ਦਾ ਮਰਸੀਆ ਪ੍ਹਦੇ ਹੋਏ ਜੀਲੂ ਨੇ ਸਿਰ ਭੁਆਂ ਕੇ ਪਿਛਾਂਹ ਨੂੰ ਵੇਖਿਆ, ਸਰਦਾਰ ਰੋਟੀ ਲਈ ਖ੍ਹਾ ਸੀ।
ਇਸ ਤੋਂ ਪਹਿਲਾਂ ਕਿ ਉਹ ਬੋਲਦਾ, ਪੈਂਦੀ ਸੱਟੇ ਪੋਣੇ ਵਿੱਚੋਂ ਦੋ-ਤਿੰਨ ਰੋਟੀਆਂ ਉੱਤੇ ਅਚਾਰ ਰੱਖ ਕੇ ਉਸ ਦੇ ਹੱਥਾਂ ਉੱਤੇ ਪਟਕਦੇ ਹੋਏ ਸਰਦਾਰ ਨੇ ਫ਼ਰਮਾਨ ਜਾਰੀ ਕੀਤਾ, ਆਹ ਚੱਕ ਓਏ ਰੋਟੀ…ਤੇ ਕਹੀ ਚੱਕ ਕੇ ਕਿਆਰਿਆਂ ਦੁਆਲੇ ਗੇਾ ਮਾਰ ਕੇ ਆਬੈਠਣਾ ਨੀ ਨਾਲੇਰੋਟੀ ਵੱਟ ’ਤੇ ਤੁਰਿਆ ਜਾਂਦਾ-ਜਾਂਦਾ ਈ ਖਾ ਲੀਂ
                                       -0-

Sunday, May 5, 2013

ਕੁੱਤਾ ਤੇ ਆਦਮੀ



ਬਲਬੀਰ ਪਰਵਾਨਾ

ਮਿੱਟੀ ਨਾਲ ਲਿਬੇ ਹੱਥਾਂ ਨੂੰ, ਉਸ ਸਿਰ ਦੇ ਸਾਫੇ ਨਾਲ ਪੂੰਝਿਆ ਤੇ ਰੋਟੀਆਂ ਫ ਲਈਆਂ। ਸੁੱਕੀਆਂ ਦੋ ਰੋਟੀਆਂ ਤੇ ਲੂਣ ਧੂਿਆ ਹੋਇਆ ਸੀ। ਔਖਾ ਜਿਹਾ ਹੋ ਉਹ ਰੋਟੀ ਖਾਣ ਲੱਗ ਪਿਆ।
ਤੈਥੋਂ ਅਜੇ ਰੋਟੀ ਨਈਂ ਖਾ ਹੋਈ?” ਅੰਦਰੋਂ ਨਿਕਲਦਾ ਮਾਲਕ ਸੇਠ ਉਸ ਨੂੰ ਰੋਟੀ ਖਾਂਦੇ ਨੂੰ ਦੇਖ ਕੇ ਕਕਿਆ। ਅੱਧੀ ਰੋਟੀ ਖਾਣ ਵਾਲੀ ਅਜੇ ਉਹਦੇ ਹੱਥਾਂ ਚ ਬਾਕੀ ਸੀ।
ਰੋਟੀ ਹੈਥੇ ਰੱਖ ਕੇ ਜਾਹ ਪਹਿਲਾਂ ਅੰਦਰੋਂ ਮੀਟ ਲਿਆ। ਕੁੱਤਾ ਸਵੇਰ ਦਾ ਭੁੱਖਾ ਏ।
ਰੋਟੀ ਜ਼ਮੀਨ ਤੇ ਰੱਖ ਉਹ ਉੱਠ ਪਿਆ।
ਮੀਟ ਵਾਲਾ ਬਾਟਾ ਉਸ ਕੁੱਤੇ ਅੱਗੇ ਲਿਆ ਰੱਖਿਆ। ਕੁੱਤਾ ਮੀਟ ਖਾਣ ਲੱਗ ਪਿਆ।
ਉਸ ਨੇ ਵੀ ਰੋਟੀ ਜ਼ਮੀਨ ਤੋਂ ਚੁੱਕੀ ਤੇ ਮਿੱਟੀ ਝਾੜ ਕੇ ਚੱਕ ਮਾਰਨ ਲੱਗ ਪਿਆ।
                                       -0-