-moz-user-select:none; -webkit-user-select:none; -khtml-user-select:none; -ms-user-select:none; user-select:none;

Monday, August 24, 2015

ਰਿਸ਼ਤਾ



 ਬਲਬੀਰ ਪਰਵਾਨਾ

ਪੇਕੇ ਪਿੰਡ ਦੀ ਗਲੀ ਚ ਸ਼ੀਲੋ ਨੇ ਪੈਰ ਰੱਖਿਆ ਹੀ ਸੀ ਕਿ ਸਾਹਮਣਿਉਂ ਆਉਂਦੇ ਹਰਪਾਲ ਨੂੰ ਦੇਖ ਇਕ ਪਲ ਠਿਠਕੀ। ਅਣਸਵਾਰੀ ਦਾਹੜੀ, ਸਿਰ ਤੇ ਉਗ-ਦੁਗੀ ਵਲ੍ਹੇਟੀ ਹੋਈ ਪੱਗ, ਅਧੋਰਾਣੇ ਜਿਹੇ ਕਪੇ। ਹੱਥ ਚ ਫੀ ਹੋਈ ਦਾਤਰੀ ਤੇ ਮੋਢੇ ਤੇ ਤੱਪਉਹ ਸ਼ਾਇਦ ਪੱਠਿਆਂ ਨੂੰ ਜਾ ਰਿਹਾ ਸੀ।
ਕੀ ਹਾਲ ਬਣਾਇਆ ਹੋਇਆ?” ਇਕ ਸਾਂਝ ਉਹਦੀਆਂ ਅੱਖਾਂ ਚ ਲਿਸ਼ਕ ਉੱਠੀ। ਚ੍ਹਦੀ ਜਵਾਨੀ ਦੇ ਛੇ ਸੱਤ ਵਰ੍ਹੇ ਉਹਦੀ ਹਰਪਾਲ ਨਾਲ ਆੀ ਰਹੀ ਸੀ। ਸਰੀਰਕ ਸਾਂਝ। ਵੇਲੇ ਕੁਵੇਲੇ ਮੌਕਾ ਮਿਲਦਿਆਂ ਹੀ ਉਹ ਉਹਦੀਆਂ ਬਾਹਾਂ ਚ ਭੱਜ ਜਾਂਦੀ ਸੀ।
ਤੂੰ ਆਪਣਾ ਵੀ ਤਾਂ ਦੇਖ…” ਇਕ ਪਲ ਉਹ ਵੀ ਹੱਸਿਆ।
ਪਿਛਲੇ ਅੱਠ ਦਸ ਵਰ੍ਹਿਆਂ ਚ ਜਿਉਂ ਸ਼ੀਲੋ ਦਾ ਵਿਆਹ ਹੋਇਆ ਸੀ, ਉਹ ਕਦੇ ਕਦਾਈਂ ਬਸ ਇੰਜ ਅਚਾਨਕ ਹੀ ਕਿਤੇ ਰਾਹ ਗਲੀ ਮਿਲੇ ਸਨ। ਫਿਰ ਰਸਮੀ ਸੁਖ-ਸਾਂਦ ਤੇ ਬਸ
ਗਲੀ-ਗਲੀ ਤੁਰੀ ਆਉਂਦੀ ਇਕ ਤੀਵੀਂ ਨੂੰ ਤੱਕ ਉਸ ਆਪਣੇ ਨਾਲ ਖ੍ਹੀ ਆਪਣੀ ਪੰਜ ਕੁ ਵਰ੍ਹਿਆਂ ਦੀ ਧੀ ਨੂੰ ਕਿਹਾ, ਕਹਿ ਨੀ ਮਾਮੇ ਨੂੰ ਸਤਿ ਸ੍ਰੀ ਅਕਾਲ।” ਹਰਪਾਲ ਨੇ ਵੀ ਬੱਚੀ ਨੂੰ ਪਿਆਰ ਦਿੱਤਾ।
ਤੇ ਫਿਰ ਦੋਵੇਂ ਆਪਣੇ-ਆਪਣੇ ਰਾਹ ਲੰਘ ਗਏ।
                                      -0-



No comments: