ਡਾ. ਹਰਨੇਕ
ਸਿੰਘ ਕੈਲੇ
ਪਰਚਿਆਂ ਦੇ ਮੁਲਾਂਕਣ ਦਾ ਕੰਮ ਅਜੇ ਇਕ ਦਿਨ ਦਾ ਰਹਿੰਦਾ
ਸੀ ਕਿ ਮੁਲਾਂਕਣ ਕੇਂਦਰ ਦੇ ਇੰਚਾਰਜ ਨੇ ਪ੍ਰੀਖਿਅਕਾਂ ਨੂੰ ਟੀ.ਏ./ਡੀ.ਏ. ਫਾਰਮ ਦਿੰਦਿਆਂ ਤਾਕੀਦ
ਕੀਤੀ, “ਫਾਰਮ ਅੱਜ ਈ ਭਰ ਕੇ ਦੇ ਦਿਉ।”
“ਮੈਂ ਤਾਂ ਕੱਲ੍ਹ ਨੂੰ ਭਰ ਕੇ ਦਊਂਗਾ।” ਆਖਰੀ ਸੀਟ ’ਤੇ ਬੈਠਾ ਪ੍ਰੀਖਿਅਕ ਬੋਲਿਆ।
“ਕੋਈ ਖਾਸ ਗੱਲ ਐ?” ਇੰਚਾਰਜ ਨੇ ਜਾਣਨਾ ਚਾਹਿਆ।
“ਅੱਜ ਮੈਂ ਐਨਕਾਂ ਨ੍ਹੀ ਲਿਆਂਦੀਆਂ। ਐਨਕਾਂ ਬਿਨਾਂ ਚੰਗੂ
ਦਿਸਦਾ ਨ੍ਹੀ।” ਪ੍ਰੀਖਿਅਕ ਦਾ ਜਵਾਬ ਸੀ।
“ਪਰ ਤੁਸੀਂ ਪਰਚਿਆਂ ਦਾ ਮੁਲਾਂਕਣ ਤਾਂ ਐਨਕਾਂ ਬਿਨਾਂ ਈ
ਕਰਦੇ ਓ।” ਇੰਚਾਰਜ ਦੇ ਚਿਹਰੇ ’ਤੇ ਹੈਰਾਨੀ ਦੇ ਹਾਵ-ਭਾਵ ਸਨ।
“ਉਹ ਗੱਲ ਹੋਰ ਐ।” ਇਹ ਕਹਿੰਦਿਆਂ ਪ੍ਰੀਖਿਅਕ ਕਾਹਲੀ ਕਾਹਲੀ ਉੱਤਰ ਕਾਪੀ ਦੇ
ਪੰਨੇ ਉਲੱਦਣ ਲੱਗਾ।
-0-
No comments:
Post a Comment