ਕੁਲਵਿੰਦਰ
ਕੌਸ਼ਲ
“ਗੱਲ ਸੁਣ ਤੇਜ ਕੁਰੇ…” ਬੰਤੇ ਨੇ ਮੰਜੇ ਤੇ ਬਹਿੰਦਿਆਂ ਆਵਾਜ਼ ਦਿੱਤੀ।
ਤੇਜ ਕੌਰ ਨੇ ਹੱਥ ਪੂੰਝਦਿਆਂ ਪੁੱਛਿਆ, “ਕੀ ਗੱਲ ਏ ਬੜਾ ਉਦਾਸ ਲਗਦੈਂॽ”
ਬੰਤਾ ਗੰਭੀਰ ਹੁੰਦਾ ਬੋਲਿਆ, “ਮਾਸਟਰ ਮਿਲਿਆ ਸੀ, ਕਹਿੰਦਾ ਸੀ ਕਿ ਥੋਡੀ ਕੁੜੀ ’ਚ ਪੀਰ-ਪੂਰ ਨੀ ਆਉਂਦਾ, ਇਹ
ਤਾਂ ਉਸ ਨੂੰ ਮਾਨਸਿਕ ਬੀਮਾਰੀ ਏ।”
ਤੇਜ ਕੌਰ ਹੈਰਾਨੀ ਤੇ ਤਲਖ ਲਹਿਜ਼ੇ ਵਿੱਚ ਬੋਲੀ, “ਹੈਂ ਭਲਾ! ਉਸ ਮਾਸਟਰ ਨੂੰ ਕੀ ਪਤਾ, ਅਖੇ ਮਾਨਸਿਕ ਬਿਮਾਰੀ ਏ।
ਅਸੀਂ ਇਲਾਜ ਕਰਵਾ ਕੇ ਆਪਣੀ ਰੋਜ਼ੀ ਰੋਟੀ ਨੂੰ ਲੱਤ ਥੋੜਾ ਮਾਰਨੀ ਐ। ਜਿਹੜੇ ਲੋਕ ਵੀਰਵਾਰ ਨੂੰ ਚੌਂਕੀਆਂ
ਭਰਨ ਸਾਡੇ ਘਰ ਆਉਂਦੇ ਨੇ, ਜੇ ਉਨ੍ਹਾਂ ਨੂੰ ਪਤਾ ਲੱਗ ਗਿਆ ਤਾਂ ਸਾਡੇ ਘਰ ਕੌਣ ਵੜੂ…ॽ”
-0-
No comments:
Post a Comment