-moz-user-select:none; -webkit-user-select:none; -khtml-user-select:none; -ms-user-select:none; user-select:none;

Sunday, March 2, 2014

ਭੁੱਖ



ਜਗਦੀਸ਼ ਰਾਏ ਕੁਲਰੀਆਂ

ਪਿੰਡ ਦੇ ਮੋਹਰੀ ਕਲੱਬ ਵੱਲੋਂ ਇੱਕ ਸੈਮੀਨਾਰ ਕਰਾਉਣ ਦਾ ਫੈਸਲਾ ਲਿਆ ਗਿਆ। ਇਸਦੇ ਲਈ ਕਲੱਬ ਦਾ ਪ੍ਰਧਾਨ ਤੇ ਕੁਝ ਹੋਰ ਮੈਂਬਰ ਸ਼ਹਿਰ ਦੇ ਪੱਤਰਕਾਰਾਂ, ਸਮਾਜ ਸੇਵੀ ਆਗੂਆਂ ਤੇ ਰਾਜਨੀਤਿਕ ਲੀਡਰਾਂ ਨੂੰ ਸੱਦਾ ਦੇਣ ਲਈ ਸ਼ਹਿਰ ਗਏ। ਜਦੋਂ ਉਹ ਇੱਕ ਪਤਰਕਾਰ ਦੀ ਦੁਕਾਨ ਤੇ ਪੁੱਜੇ ਤਾਂ ਕਲੱਬ ਦੇ ਪ੍ਰਧਾਨ ਨੇ ਬੇਨਤੀ ਕੀਤੀ, ਮਿਸ਼ਰਾ ਜੀ, ਅਸੀਂ ਕਲੱਬ ਵੱਲੋਂ ਇੱਕ ਸੈਮੀਨਾਰ ਕਰਵਾ ਰਹੇ ਹਾਂ। ਉਸ ਦੀ ਕਵਰੇਜ ਲਈ ਤੁਸੀਂ ਜ਼ਰੂਰ ਪਹੁੰਚਣਾ ਹੈ।
“ਕਿਸ ਦਿਨ ਐ?”
“ਉੱਨੀਂ ਤਰੀਕ ਦਾ ਰੱਖਿਆ ਐ ਜੀ…
“ਨਾ ਜੀ, ਉਸ ਦਿਨ ਤਾਂ ਕੋਈ ਵਿਹਲ ਨਹੀਂ। ਮੰਤਰੀ ਜੀ ਦਾ ਦੌਰਾ ਹੈ ਤੇ…
“ਸਾਨੂੰ ਪਤਾ ਹੈ ਜੀ, ਉਹ ਤਾਂ ਸਵੇਰੇ ਆ ਰਹੇ ਨੇ। ਅਸੀਂ ਪ੍ਰੋਗਰਾਮ ਸ਼ਾਮ ਦਾ ਰੱਖਿਆ ਹੈ।” ਪ੍ਰਧਾਨ ਜੀ ਫੇਰ ਬੋਲੇ।
“ਉਹ ਤਾਂ ਵੀ, ਮੰਤਰੀ ਜੀ ਦੀ ਕਵਰੇਜ ਤੋਂ ਬਾਅਦ, ਹੋਰ ਕਈ ਕੁਝ ਚਲਦਾ ਰਹਿੰਦੈ, ਸਮਾਂ ਨਹੀਂ ਮਿਲਣਾ।”
“ਅਸੀੰ ਵੀ ਪ੍ਰੋਗਰਾਮ ਤੋਂ ਬਾਅਦ ਕਈ ਕੁਝ ਰੱਖਿਐ, ਜਨਾਬ!”
“ਪ੍ਰਧਾਨ ਜੀ, ਤੁਸੀਂ ਸਾਫ ਸਾਫ ਕਿਉਂ ਨਹੀਂ ਦੱਸਦੇ, ਲੁਕੋਈ ਕਿਉਂ ਜਾਂਦੇ ਹੋ।” ਕਲੱਬ ਦੇ ਇੱਕ ਹੋਰ ਸਾਥੀ ਨੇ ਕਿਹਾ।
“ਦਰਅਸਲ ਅਸੀਂ ਉਸ ਦਿਨ ਤੁਹਾਡਾ ਸਨਮਾਨ ਵੀ ਕਰਨਾ ਹੈ।”
“ਹੈ ਤਾਂ ਮੁਸ਼ਕਲ…ਚਲੋ ਫੇਰ ਵੀ ਕੱਢ ਲਵਾਂਗੇ ਸਮਾਂ।” ਪੱਤਰਕਾਰ ਅਵਾਜ਼ ਨੂੰ ਬਦਲਦਾ ਹੋਇਆ ਬੋਲਿਆ।
“ਇਹ ਤਾਂ ਤੁਹਾਨੂੰ ਪਤਾ ਹੀ ਹੋਣੈ, ਸਨਮਾਨ ਵਿੱਚ ਗਿਆਰਾਂ ਸੌ ਰੁਪਏ, ਸ਼ਾਲ ਤੇ ਮੋਮੈਂਟੋ ਹੋਵੇਗਾ।” ਇੱਕ ਹੋਰ ਸਾਥੀ ਨੇ ਨਾਲ ਲਗਦਿਆਂ ਕਿਹਾ।
“ਉਹ ਜੀ ਕੋਈ ਨਾ, ਮੈਖਾਂ…ਤੁਸੀਂ ਫਿਕਰ ਨਾ ਕਰੋ, ਮੇਰੇ ਹੋਰ ਸਾਥੀ ਪੱਤਰਕਾਰ ਵੀ ਆਉਣਗੇ। ਮੈਂ ਕਹਿ ਦਿਆਂਗਾ, ਪੂਰੀ ਕਵਰੇਜ ਹੋਵੇਗੀ…ਮੈਖਾਂ ਬਹਿ ਜਾ ਬਹਿ ਜਾ ਕਰਵਾ ਦਿਆਂਗੇ।”
ਦਫਤਰ ਉੱਚੀ ਆਵਾਜ਼ ਦੇ ਠਹਾਕਿਆਂ ਨਾਲ ਗੂੰਜ ਪਿਆ।
                                      -0-


No comments: