ਪ੍ਰੋ.
ਹਮਦਰਦਵੀਰ ਨੌਸ਼ਹਿਰਵੀ
ਮੰਤਰੀ ਜੀ ਨੇ ਆਪਣੇ ਹਲਕੇ ਦੇ ਇੱਕ ਵੱਡੇ ਪਿੰਡ ਵਿੱਚ ਖ਼ੂਨਦਾਨ ਕੈਂਪ ਦਾ ਪ੍ਰਬੰਧ ਕੀਤਾ ਸੀ। ਇਲਾਕੇ ਦੇ ਬਹੁਤ
ਸਾਰੇ ਪਤਵੰਤੇ ਸੱਜਣ, ਵੱਡੇ ਅਫ਼ਸਰ ਪਹੁੰਚ ਚੁੱਕੇ ਸਨ। ਕੇਂਦਰੀ ਮੰਤਰੀ ਨੇ ਖ਼ੂਨਦਾਨ ਕੈਂਪ ਦਾ ਉਦਘਾਟਨ ਕਰਨਾ ਸੀ।
ਕੇਂਦਰੀ ਮੰਤਰੀ ਵੀ ਪਹੁੰਚ ਚੁੱਕੇ ਸਨ। ਪਰ ਖੂਨਦਾਨ ਕਰਨ ਵਾਲਾ ਕੋਈ ਵਿਅਕਤੀ ਹਾਲੇ ਨਹੀਂ ਸੀ
ਪੁੱਜਿਆ।
ਮੰਤਰੀ ਜੀ ਨੇ ਸ਼ਹਿਰ ਵਾਲੇ ਆਪਣੇ ਕਾਰਖਾਨੇ ਵਿੱਚੋਂ 20-25 ਮਜ਼ਦੂਰ ਮੰਗਵਾਏ।
ਖ਼ੂਨਦਾਨ ਕਰਨ ਬਦਲੇ ਮਜ਼ਦੂਰ ਪੂਰੀ ਤਨਖਾਹ ਦੇ ਨਾਲ ਨਾਲ ਹਫ਼ਤੇ ਦੀ ਛੁੱਟੀ ਵੀ ਮੰਗ ਰਹੇ ਸਨ।
ਸੌਦਾ ਮਹਿੰਗਾ ਸੀ।
ਪ੍ਰਾਂਤਕ ਮੰਤਰੀ ਜੀ ਨੇ ਆਪਣੇ ਭਤੀਜੇ ਦੇ ਅੰਗਰੇਜੀ ਮਾਧਿਅਮ ਵਾਲੇ ਸਕੂਲ ਵਿੱਚੋਂ ਦੋ ਬੱਸਾਂ
ਭਰ ਕੇ ਬੱਚੇ ਮੰਗਵਾਏ।
ਕੁਝ ਸਿਹਤਮੰਦ ਬੱਚਿਆਂ ਨੂੰ ਬੈਂਚਾਂ ਉੱਤੇ ਲਿਟਾਇਆ ਗਿਆ।
ਸਰਿੰਜਾਂ ਵੇਖ ਕੇ ਬੱਚੇ ਰੋਣ ਲੱਗ ਪਏ।
“ਬੱਚਿਓ, ਅੱਜ ਗਾਂਧੀ ਜੀ ਦਾ ਜਨਮ ਦਿਨ ਹੈ। ਖ਼ੂਨਦਾਨ ਕਰਨਾ ਹੈ। ਖ਼ੂਨਦਾਨ ਮਹਾਂਦਾਨ ਹੁੰਦਾ ਹੈ।”
-0-
No comments:
Post a Comment