-moz-user-select:none; -webkit-user-select:none; -khtml-user-select:none; -ms-user-select:none; user-select:none;

Saturday, March 15, 2014

ਸਜ਼ਾ



ਸ਼ਿਆਮ ਸੁੰਦਰ ਅਗਰਵਾਲ

ਬਲਾਤਕਾਰ ਦੀ ਸ਼ਿਕਾਰ ਅੱਠ ਸਾਲਾ ਸੁਨੀਤਾ ਨੂੰ ਇੱਕ ਮਹੀਨਾ ਬਾਅਦ ਹਸਪਤਾਲ ਤੋਂ ਛੁੱਟੀ ਮਿਲੀ। ਤਦ ਉਸਦਾ ਪਿਤਾ ਸੁਰਿੰਦਰ ਉਸ ਨੂੰ ਪਿੰਡ ਦੇ ਸਰਕਾਰੀ ਸਕੂਲ ਵਿੱਚ ਛੱਡਣ ਲਈ ਖੁਦ ਗਿਆ। ਉਸਨੇ ਮੁਖ ਅਧਿਆਪਕ ਨੂੰ ਬੇਨਤੀ ਕੀਤੀ, ਸਾਹਬ! ਸੁਨੀਤਾ ਬਹੁਤ ਡਰੀ ਹੋਈ ਐ। ਤੁਸੀਂ ਜਾਣਦੇ ਈ ਓ ਉਸ ਨਾਲ ਕਿੰਨੀ ਵੱਡੀ ਿਆਦਤੀ ਹੋਈ ਐ। ਕੋਈ ਉਹਨੂੰ ਤੰਗ ਨਾ ਕਰੇ, ਉਸ ਦਾ ਜਰਾ ਖਾਸ ਧਿਆਨ ਰੱਖਣਾ।
ਸੁਰਿੰਦਰ ਜੀ, ਮੈਨੂੰ ਅਫਸੋਸ ਐ ਕਿ ਹੁਣ ਸੁਨੀਤਾ ਨੂੰ ਇਸ ਸਕੂਲ ’ਚ ਦਾਖਲਾ ਦੇਣਾ ਮੇਰੇ ਲਈ ਸੰਭਵ ਨਹੀਂ ਹੈ। ਸਰਪੰਚ ਜੀ ਨੇ ਸੁਨੀਤਾ ਨੂੰ ਸਕੂਲ ਚ ਨਾ ਰੱਖਣ ਲਈ ਕਿਹਾ ਹੈ। ਉਹਨਾ ਦਾ ਕਹਿਣਾ ਹੈ, ਸੁਨੀਤਾ ਕਰਕੇ ਸਕੂਲ ਦਾ ਮਾਹੌਲ ਖਰਾਬ ਹੋਵੇਗਾ; ਉਨ੍ਹਾਂ ਦੇ ਬੱਚਿਆਂ ਤੇ ਬੁਰਾ ਪ੍ਰਭਾਵ ਪਵੇਗਾ।
ਤਦ ਤੱਕ ਸਰਪੰਚ ਵੀ ਕੁਝ ਪਿੰਡ ਵਾਲਿਆਂ ਨਾਲ ਸਕੂਲ ਵਿੱਚ ਪਹੁੰਚ ਗਿਆ ਸੀ। ਸੁਰਿੰਦਰ ਨੇ ਸਵਾਲੀਆ ਨਿਗਾਹ ਨਾਲ ਸਰਪੰਚ ਵੱਲ ਦੇਖਿਆ ਤਾ ਉਹ ਬੋਲਿਆ, ਠੀਕ ਕਹਿੰਦੇ ਨੇ ਹੈੱਡਮਾਸਟਰ ਸਾਹਬ! ਸਾਡੇ ਬੱਚੇ ਤੇਰੀ ਕੁੜੀ ਤੋਂ ਪਤਾ ਨਹੀਂ ਕੀ-ਕੀ ਗੱਲਾਂ ਪੁੱਛਣਗੇ। ਫਿਰ ਉਹ ਜੋ ਦੱਸੇਗੀ ਉਸਦਾ ਬੱਚਿਆਂ ਤੇ ਕਿੰਨਾ ਭੈੜਾ ਅਸਰ ਪਵੇਗਾ, ਸੋਚਿਐ ਕਦੇ
ਤਾਂ ਫਿਰ ਆਪਣੇ ਬੱਚਿਆਂ ਨੂੰ ਸਮਝਾਓ ਨਾ ਕਿ ਉਹ ਮੇਰੀ ਧੀ ਤੋਂ ਕੋਈ ਗੱਲ ਨਾ ਪੁੱਛਣ। ਤੁਹਾਡੇ ਬੱਚਿਆਂ ਦੀ ਨਾਸਮਝੀ ਦੀ ਸਾ ਮੇਰੀ ਧੀ ਕਿਉਂ ਭੁਗਤੇ
ਤੂੰ ਕੁਝ ਵੀ ਕਹਿ, ਹੁਣ ਤੇਰੀ ਧੀ ਨੂੰ ਇਸ ਸਕੂਲ ਵਿੱਚ ਦਾਖਲਾ ਨਹੀਂ ਮਿਲਣਾ। ਸਰਪੰਚ ਨੇ ੈਸਲਾ ਸੁਣਾ ਦਿੱਤਾ।
ਇੱਕ ਅੰਦੋਲਨ  ਦੋਸ਼ੀਆਂ ਨੂੰ ਫੜਨ ਲਈ ਹੋਇਆ ਸੀ। ਇੱਕ ਅੰਦੋਲਨ ਹੋਰ ਹੋਇਆ, ਤਦ ਕਿਤੇ ਸੁਨੀਤਾ ਸਕੂਲ ਦਾ ਦਰਵਾਜਾ ਲੰਘ ਸਕੀ।
                                          -0-

No comments: