ਰਘਬੀਰ ਸਿੰਘ ਮਹਿਮੀ
“ਪਾਪਾ! ਬੂ ਜੀ ਵਾਸਤੇ ਰੇਹੜੀ ਤੋਂ ਕੁਝ ਲੈ ਲਓ।” ਮੇਰੇ ਬੇਟੇ ਨੇ ਫ਼ਲਾਂ ਦੀ ਰੇਹੜੀ ਵੇਖ ਕੇ ਮੈਨੂੰ ਆਖਿਆ।
ਵਧੀਆ-ਵਧੀਆ ਦੋ ਕਿਲੋ ਸੇਬ ਛਾਂਟ ਕੇ ਮੈਂ ਰੇਹੜੀ ਵਾਲੇ
ਤੋਂ ਤੁਲਵਾ ਲਏ ਤੇ ਬਣਦੇ ਪੈਸੇ ਦੇ ਦਿੱਤੇ।
“ਪਾਪਾ! ਘਰ ਵਾਸਤੇ ਵੀ ਸੇਬ ਲੈ ਚੱਲੋ।” ਵਾਪਸੀ ’ਤੇ ਉਸੇ ਰੇਹੜੀ ਨੂੰ ਦੇਖਦਿਆਂ, ਬੇਟੇ ਨੇ ਆਖਿਆ।
ਮੈਂ ਦੋ ਕਿਲੋ ਅਮਰੂਦ ਤੁਲਵਾ ਲਏ।
“ਪਾਪਾ! ਇਹ ਕੀ, ਮੈਂ ਤਾਂ ਤੁਹਾਨੂੰ ਸੇਬਾਂ ਨੂੰ ਕਿਹਾ ਸੀ?” ਬੇਟੇ ਨੇ ਨਾਰਾਜ਼ਗੀ ਪ੍ਰਗਟ ਕਰਦਿਆਂ ਪੁੱਛਿਆ।
“ਬੇਟਾ ਜੀ, ਸੇਬ ਪਤਾ ਕਿੰਨੇ ਮਹਿੰਗੇ ਨੇ? ਅੱਸੀ ਰੁਪਏ ਕਿੱਲੋ ਨੇ।” ਮੈਂ ਚਿੰਤਤ ਹੋ ਕੇ ਆਖਿਆ।
“ਬੂ ਜੀ ਵਾਸਤੇ ਵੀ ਤਾਂ ਲਏ ਸੀ, ਕੀ ਆਪਣੇ ਘਰ ਲਈ
ਮਹਿੰਗੇ ਹੋ ਗਏ?” ਬੇਟੇ ਨੇ ਮੁੜ ਸਵਾਲ ਕੀਤਾ।
“ਬੇਟਾ, ਤੂੰ ਅਜੇ ਨਿਆਣਾ ਏਂ, ਬੜਾ ਹੋ ਕੇ ਆਪੇ ਸਮਝ
ਜਾਏਂਗਾ।”
-0-
No comments:
Post a Comment