ਡਾ. ਹਰਦੀਪ ਕੌਰ ਸੰਧੂ
ਹਨ੍ਹੇਰਾ ਹੋ ਗਿਆ ਸੀ। ਇੱਕ ਅੰਨ੍ਹਾ ਆਦਮੀ ਆਪਣੇ
ਦੋਸਤ ਦੇ ਘਰੋਂ ਵਿਦਾ ਹੋ ਰਿਹਾ ਸੀ। ਦੋਸਤ ਨੇ ਕਿਹਾ, "ਇਹ ਲਾਲਟੈਨ ਆਪਣੇ
ਨਾਲ਼ ਲੈ ਜਾ।"
"ਮੈਨੂੰ ਇਸ ਦੀ ਜ਼ਰੂਰਤ
ਨਹੀਂ ਹੈ। ਮੇਰੇ ਲਈ ਚਾਨਣ ਤੇ
ਹਨ੍ਹੇਰਾ ਬਰਾਬਰ ਹਨ," ਅੰਨ੍ਹਾ ਆਦਮੀ ਬੋਲਿਆ।
"ਮੈਨੁੰ ਪਤਾ ਹੈ, ਪਰ ਜੇ ਇਹ ਤੇਰੇ ਕੋਲ਼ ਨਹੀਂ ਹੋਵੇਗੀ ਤਾਂ ਕੋਈ ਹੋਰ ਤੇਰੇ ਨਾਲ਼ ਟਕਰਾ
ਜਾਵੇਗਾ," ਦੋਸਤ ਨੇ ਕਿਹਾ।
ਅੰਨ੍ਹਾ ਆਦਮੀ ਲਾਲਟੈਨ ਲੈ ਕੇ ਘਰੋਂ ਚੱਲ ਪਿਆ।
ਅਜੇ ਕੁਝ ਦੂਰ ਹੀ ਗਿਆ ਹੋਵੇਗਾ ਕਿ ਕੋਈ ਬੜੀ ਜ਼ੋਰ ਦੀ
ਉਸ ਨਾਲ਼ ਟਕਰਾ ਗਿਆ। ਅੰਨ੍ਹੇ ਆਦਮੀ ਨੇ ਗੁੱਸੇ ਵਿੱਚ ਭੜਕਦਿਆਂ ਕਿਹਾ, " ਵੇਖ ਕੇ ਚੱਲ, ਕੀ ਤੈਨੂੰ ਮੇਰੀ ਲਾਲਟੈਨ ਵਿਖਾਈ ਨਹੀਂ ਦਿੰਦੀ।"
"ਤੇਰੀ ਲਾਲਟੈਨ ਬੁੱਝ ਚੁੱਕੀ ਹੈ," ਟਕਰਾਉਣ ਵਾਲ਼ੇ ਨੇ ਕਿਹਾ।
-0-
1 comment:
प्रेरणादायी कथा पेश करने के लिए हरदीप जी को बधाई !
Post a Comment