-moz-user-select:none; -webkit-user-select:none; -khtml-user-select:none; -ms-user-select:none; user-select:none;

Tuesday, February 5, 2013

ਟੇਢੀ ਉਂਗਲ



ਦਰਸ਼ਨ ਸਿੰਘ ਬਰੇਟਾ

ਸੰਦੀਪ ਨੂੰ ਵਿਆਹੀ ਆਈ ਨੂੰ ਅੱਜ ਤਿੰਨ ਵਰ੍ਹੇ ਬੀਤ ਚੁੱਕੇ ਸਨ ਸਵੇਰੇ ਉੱਠਣ ਸਾਰ ਸੱਸ-ਸਹੁਰੇ ਤੇ ਹੋਰ ਵੱਡਿਆਂ ਦੇ ਪੈਰੀਂ ਹੱਥ ਲਾ ਕੇ ਦਿਨ ਦਾ  ਕੰਮ ਕਾਰ ਸੁਰੂ ਕਰਨਾ ਜਿਵੇਂ ਉਸਦਾ ਨਿੱਤ ਨੇਮ ਸੀ ਅਪਣੀ ਲਿਆਕਤ ਤੇ ਆਧੁਨਿਕ ਵਿਚਾਰਾਂ ਦੀ ਬਦੌਲਤ ਸਹੁਰੇ ਘਰ ਦੀਆਂ ਪ੍ਰਚੱਲਤ ਕਈ ਬੇਲੋੜੀਆਂ ਰੀਤਾਂ ਉਸਨੇ ਬੰਦ ਕਰਵਾ ਦਿੱਤੀਆਂ ਸਨ
 ਬੇਟਾ ਕੱਲ ਤੇਰੇ ਦਾਦਾ ਜੀ ਦਾ ਸਰਾਧ ਹੈ ਪੰਡਤ ਨੂੰ ਭੋਗ ਲਵਾ ਕੇ  ਰੋਟੀ ਬਾਕੀ ਟੱਬਰ ਨੂੰ ਫੇਰ ਦੇਈਂ ਕਿਤੇ ਵੱਡੇ-ਵਡੇਰੇ ਨਰਾਜ਼ ਨਾ ਹੋ ਜਾਣ ਘਰ 'ਚ ਸਭ ਉਨਾਂ ਦੀ ਖੁਸ਼ੀ ਦੀਆਂ ਬਰਕਤਾਂ ਨੇਸੰਦੀਪ ਦੀ ਸੱਸ ਨੇ ਹਰ ਵਾਰ ਦੀ ਤਰ੍ਹਾਂ ਸਮਝਾਉਦਿਆਂ  ਅਪਣੀ ਗੱਲ ਪੂਰੀ ਕੀਤੀ
ਠੀਕ ਹੈ, ਮਾਂ ਜੀ ਚਿੰਤਾ ਨਾਂ ਕਰੋ ਸਭ ਠੀਕ ਹੋ ਜਾਵੇਗਾ
ਪੰਡਤ ਨੂੰ ਖਵਾਈ ਰੋਟੀ ਸਵਰਗਵਾਸੀ ਦਾਦਾ ਜੀ ਤੱਕ ਪਹੁੰਚ ਨਹੀਂ ਸਕਦੀਂ ਇਹ ਸਬ ਟੰਡ-ਕਮੰਡ ਆਡੰਬਰ ਨੇ ਸਮੇਂ ਦੀ ਬਰਬਾਦੀ ਸੰਦੀਪ ਨੂੰ ਨੀਂਦ ਨਹੀਂ ਸੀ ਆ ਰਹੀ ਉਸਲ ਵੱਟੇ ਲੈਂਦਿਆਂ ਸੋਚ ਘੁੰਮਾਈ ਕੋਈ ਅਜਿਹੀ ਤਿਕੜਮ ਲਾਈ ਜਾਵੇ ਕਿ ਸੱਪ ਵੀ ਮਰਜੇ ਤੇ ਸੋਟੀ ਵੀ ਬਚਜੇ ਅਚਾਨਕ ਉਸਨੂੰ ਤਰਕੀਬ ਸੁੱਝੀ ਤਾਂ ਜਾ ਕੇ ਉਸਨੂੰ ਨੀਂਦ ਆਈ ਰੋਜ ਦੀ ਤਰਾਂ ਉਸਨੇ ਅਪਣੇ ਸੱਸ ਸਹੁਰੇ ਦੇ ਪੈਰੀਂ ਹੱਥ ਲਾਏ ਗੜਵੀ ਵਿਚੋਂ ਗਲਾਸ ਵਿੱਚ ਚਾਹ ਪਾਉਂਦਿਆ ਸੰਦੀਪ ਨੇ ਅਪਣੀ ਤਰਕੀਬ ਦੇ ਪੱਤੇ ਖੋਲਣੇ ਸੁਰੂ ਕੀਤੇ
ਮਾਤਾ ਜੀ, ਸਮਝ ਨੀ ਆਉਂਦੀ ਕਿ ਤੁਹਾਨੂੰ ਕਿਵੇਂ ਦੱਸਾਂ?” ਕਹਿ ਸੰਦੀਪ ਜਾਣਕੇ ਰਸੋਈ ਵਿੱਚੋਂ ਕੌਲੀ ਚੁੱਕਣ ਚਲੀ ਗਈ
 “ਕੀ ਗੱਲ ਆ ਬੇਟਾ,ਦੱਸੋ-ਦੱਸੋ?” ਸੱਸ-ਸਹੁਰੇ ਦੀ ਉਤਸੁਕਤਾ ਹੋਰ ਵਧ ਗਈ
ਬਾਪੂ ਜੀ,ਰਾਤ ਸੁਪਨੇ 'ਚ ਦਾਦਾ ਜੀ ਆਏ ਮੇਰਾ ਸਿਰ ਪਲੋਸਿਆ ਕੋਲ ਬਿਠਾ ਕੇ ਪਿਆਰ ਨਾਲ ਕਹਿੰਦੇ,ਬੇਟਾ ਅੱਜ ਤੋਂ ਮੇਰੀ ਗਤੀ ਹੋ ਗਈ ਮੇਰਾ ਸ਼ਰਾਧ ਬੰਦ ਕਰ ਦਿਓ ਜੇ  ਖ਼ੁਸ਼ੀ ਚਾਹੁੰਦੇ ਹੋ ਤਾਂਮੇਰੇ ਬੋਲਣ ਤੋਂ ਪਹਿਲਾਂ ਹੀ ਉਹ ਅਲੋਪ ਹੋ ਗਏਕਹਿੰਦਿਆ ਸੱਸ ਸਹੁਰੇ ਦੇ ਹਾਵ ਭਾਵ ਤੋਂ ਸੰਦੀਪ ਨੂੰ ਲੱਗਿਆ ਕਿ ਕਾਮਯਾਬੀ ਨੇੜੇ ਹੀ ਹੈ
ਕੁੱਝ ਚਿਰ ਚੁੱਪ ਪਸਰੀ ਰਹੀ ਨੂੰਹ ਦੇ ਤਰਕ ਸਾਹਮਣੇ ਕਿਸੇ ਨੂੰ ਕੁਝ ਨਹੀਂ ਸੁੱਝ ਰਿਹਾ ਸੀ
ਮੈਨੂੰ ਸਮਝ ਨੀ ਆਉਦੀਂ ਹੁਣ ਕੀ ਕਰੀਏਕਹਿੰਦਿਆਂ ਸੰਦੀਪ ਨੇ ਚੁੱਪ ਤੋੜਨੀ ਚਾਹੀ
ਠੀਕ ਆ, ਬੇਟਾ ਜਿਵੇਂ ਵੱਡ-ਵਡੇਰੇ ਚਾਹੁੰਦੇ ਆ ਆਪਾਂ ਤਾਂ ਉਹਨਾਂ ਵਾਸਤੇ ਈ ਕਰਦੇ ਸੀ ਜੇ  ਉਹੀ ਨਹੀਂ ਚਾਹੁੰਦੇ ਤਾਂ ਛੱਡੋ ਪੰਡਤ ਨੂੰ ਰੋਟੀ ਖੁਆਉਣੀ
ਹਾਂ ਸੰਦੀਪ ਪੁੱਤ ,ਆਪਾਂ ਨੂੰ ਤਾਂ ਘਰਦੀ ਖ਼ੁਸ਼ੀ ਚਾਹੀਦੀ ਆ ਜੇ ਉਹ ਐਂ ਖ਼ੁਸ਼ ਨੇ ਤਾਂ ਆਪਾਂ ਤਾਂ ਪਹਿਲਾ ਹੀ ਖ਼ੁਸ਼ ਆਂਕਹਿੰਦਿਆ ਸੱਸ-ਸਹੁਰੇ ਨੇ ਆਪੋ ਆਪਣੀ ਗੱਲ ਰੱਖੀ
ਠੀਕ ਹੈ ਫੇਰ,ਬਾਪੂ ਜੀ ਜਿਵੇਂ ਸੋਡੀ ਮਰਜੀ ਕਹਿ ਸੰਦੀਪ ਜਿੱਤੇ ਪਹਿਲਵਾਨ ਵਾਂਗ ਉਠੀ ਤੇ ਰਸੋਈ ਵਿੱਚ ਅਪਣੇ ਰੋਜ ਮਰਾ ਦੇ ਕੰਮ ਤੇ ਲੱਗ ਗਈ
                           -0-
                                                                    
      

No comments: