-moz-user-select:none; -webkit-user-select:none; -khtml-user-select:none; -ms-user-select:none; user-select:none;

Monday, January 21, 2013

ਉਡੀਕ



 ਮਨਪ੍ਰੀਤ ਕੌਰ ਭਾਟੀਆ

ਬਸ ਤੇਜ਼ੀ ਨਾਲ ਸੜਕ ਉੱਤੇ ਦੌੜੀ ਜਾ ਰਹੀ ਸੀ। ਪਰ ਅਰਚਨਾ ਨੂੰ ਲੱਗ ਰਿਹਾ ਸੀ , ਬਸ ਹੌਲੀ ਤੇ ਹੋਰ ਹੌਲੀ ਹੋਈ ਜਾ ਰਹੀ ਹੈ। ਚਾਹੇ ਉਸਦਾ ਅੱਜ ਆਖਰੀ ਪੇਪਰ ਵੀ ਚੰਗਾ ਨਹੀਂ ਸੀ ਹੋਇਆ, ਪਰ ਰਾਕੇਸ਼ ਨੂੰ ਨੀਯਤ ਥਾਂ ਤੇ ਮਿਲਣ ਦੀ ਖੁਸ਼ੀ ਵਿੱਚ ਉਹ ਬਾਵਰੀ ਹੋਈ ਪਈ ਸੀ। ਅੱਜ ਤੋਂ ਤਾਂ ਉਸਨੇ ਸਦਾ ਲਈ ਰਾਕੇਸ਼ ਦੀ ਹੋ ਜਾਣਾ ਸੀ, ਆਪਣਾ ਪਿਆਰ ਪ੍ਰਾਪਤ ਕਰਨ ਲਈ ਘਰ-ਬਾਹਰ ਜੁ ਛੱਡ ਆਈ ਸੀ ਉਹ। ਕਿਉਂਕਿ ਉਸਦੇ ਘਰ ਦੇ ਸ਼ਾਇਦ ਉਹਨਾਂ ਨੂੰ ਕਦੇ ਮਿਲਣ ਨਾ ਦਿੰਦੇ।
ਤਦੇ ਇਕਦਮ ਬਸ ਰੁਕ ਗਈ। ਪਤਾ ਲੱਗਾ ਕਿ ਕਿਸੇ ਦਾ ਐਕਸੀਡੈਂਟ ਹੋ ਗਿਆ ਹੈ। ਅਰਚਨਾ ਨੇ ਖਿੜਕੀ ਤੋਂ ਬਾਹਰ ਝਾਤੀ ਮਾਰੀ। ਇੱਕ ਔਰਤ ਲਹੂ-ਲੁਹਾਣ ਹੋਈ ਪਈ ਸੀ। ਤੇ ਆਪਣੇ ਮੁੰਡੇ ਦੀ ਲਾਸ਼ ਨਾਲ ਚਿੰਬੜੀ ਉੱਚੀ-ਉੱਚੀ ਰੋ ਰਹੀ ਸੀ। ਇਸ ਦ੍ਰਿਸ਼ ਨੇ ਅਰਚਨਾ ਦੇ ਦਿਮਾਗ ਵਿੱਚ ਖਲਬਲੀ ਮਚਾ ਦਿੱਤੀ।
ਉਹਦੇ ਦੋਨੋਂ ਵੱਡੇ ਵੀਰ ਵੀ ਤਾਂ ਇਵੇਂ ਹੀ ਇੱਕ ਦਿਨ ਇਕੱਠੇ ਸੜਕ ਹਾਦਸੇ ਵਿੱਚ ਗੁਜ਼ਰ ਗਏ ਸੀ। ਹਾਏ! ਕਿੰਨਾ ਦਰਦ ਸਹਾਰਿਆ ਸੀ ਉਹਨਾਂ ਉਦੋਂ। ਪਰਪਰਹੁਣ ਮੇਰੇ ਮਾਂ-ਬਾਪ ਇਹ ਸਹਿ ਲਾਣਗੇ ਕਿ ਮੈਂਨਹੀਂਨਹੀਂਕਦੇ ਨਹੀਂਹੁਣ ਤਾਂ ਮੈਂ ਹੀ ਉਹਨਾਂ ਦੀ ਜਾਨ ਹਾਂ। ਹਾਏ! ਉਹ ਤਾਂ ਮਰ ਜਾਣਗੇ ਮੇਰੇ ਬਿਨਾ। ਉਹ ਸਦਮਾ ਤਾਂ ਉਹਨਾਂ ਨੇ ਰੱਬ ਦੀ ਮਰਜ਼ੀ ਸਮਝ ਕੇ ਬਰਦਾਸ਼ਤ ਕਰ ਲਿਆ, ਪਰ ਇਹ ਸਦਮਾਮੇਰੇ ਕਾਰਨ ਬਦਨਾਮੀਕੀ ਉਹ? ਅਰਚਨਾ ਘਬਰਾਈਨਹੀਂਨਹੀਂਇਹਮੈਂ ਕੀ ਕਰਨ ਜਾ ਰਹੀ ਹਾਂ। ਜਵਾਨੀ ਦੀ ਰੌਂ ਵਿੱਚ ਕਮਲੀ ਹੋਈ ਮੈਂ ਤਾਂ ਭੁੱਲ ਹੀ ਗਈ। ਮੈਨੂੰ ਰੱਬ ਵਾਂਗ ਪਿਆਰ ਕਰਨ ਵਾਲੇ ਮੇਰੇ ਮਾਂ-ਬਾਪ ਵੀ ਹਨ।
ਉਹ ਬਿਨਾਂ ਕੁਝ ਹੋਰ ਸੋਚੇ ਛੇਤੀ ਨਾਲ ਬਸ ਤੋਂ ਉਤਰ ਹੋਸਟਲ ਵੱਲ ਚੱਲ ਪਈ। ਸਮਾਨ ਲੈ ਕੇ ਜਿਉਂ ਹੀ ਸ਼ਾਮ ਨੂੰ ਘਰ ਪਹੁੰਚੀ, ਉਹਦੀ ਉਡੀਕ ਵਿੱਚ ਅੱਖੀਆਂ ਵਿਛਾਈ ਉਹਦੀ ਮਾਂ ਉਹਨੂੰ ਜੱਫ਼ੀ ਵਿੱਚ ਲੈ ਕੇ ਬਾਵਰਿਆਂ ਦੀ ਤਰ੍ਹਾਂ ਚੁੰਮਣ ਲੱਗੀ।
                          -0-

No comments: