ਸਤਿੰਦਰ ਕੌਰ
“ਕੀ ਹੋਇਆ?”
“ਐਕਸੀਡੈਂਟ! ਟਰੱਕ ਵਾਲੇ ਨੇ ਬੰਦਾ
ਹੇਠਾਂ ਦੇਤਾ!”
ਉਹ ਭੀੜ ਵਿੱਚ ਅੱਗੇ ਵਧਿਆ। ਖੂਨ ਵਿੱਚ ਲਿਬੜੀ ਲਾਸ਼ ਉਸ ਤੋਂ
ਦੇਖੀ ਨਾ ਗਈ।
“ਚੌਲ ਤਾਂ ਬਾਸਮਤੀ ਜਾਪਦੇ ਨੇ!” ਉਹਦੇ ਕੰਨੀਂ ਆਵਾਜ਼ ਪਈ।
“ਵਧੀਆ ਬਾਸਮਤੀ ਐ। ਵੇਖ ਤਾਂ
ਕਿੰਨੀ ਸੁਹਣੀ ਮਹਿਕ ਆ ਰਹੀ ਐ।”
“ਓਏ-ਹੋਏ, ਕਿੰਨਾ ਜ਼ਿਆਦਾ ਨੁਕਸਾਨ ਹੋ ਗਿਆ।
ਪੰਜ ਕਿੱਲੋ ਤਾਂ ਹੋਣਗੇ?”
“ਹਾਂ, ਝੋਲਾ ਭਰਿਐ।”
ਉਹਨੇ ਦੇਖਿਆ, ਉਸ ਕੋਲ ਖੜੇ ਮੈਲੀਆਂ ਬਨੈਣਾ
ਵਾਲੇ ਦੋ ਆਦਮੀ ਲਾਸ਼ ਕੋਲ ਡੁੱਲ੍ਹੇ ਚੌਲਾਂ ਨੂੰ ਬੜੀ ਨੀਝ ਨਾਲ ਦੇਖ ਰਹੇ ਸਨ।
-0-
No comments:
Post a Comment