ਅਣਿਮੇਸ਼ਵਰ ਕੌਰ
“ਕਦੋਂ ਆਇਐਂ ਵਲੈਤੋਂ, ਬਈ ਟਹਿਲ ਸਿਆਂ?
“ਹੋ ਗਏ ਕੋਈ ਪੰਦਰਾ-ਵੀਹ ਦਿਨ, ਆਵਦਾ ਵਿਆਹ ਕਰਾਉਣ ਆਇਆ ਤੀ, ਹੁਣ ਕਲ੍ਹ ਸਾਜਰੇ ਫਲਾਈਟ ਐ ਮੇਰੀ।”
“ਵਾਬ ਬਈ ਵਾਹ! ਟਹਿਲ ਸਿਆਂ, ਜੇ ਮੈਨੂੰ ਭੁਲੇਖਾ ਨਹੀਂ ਤਾਂ ਇਹ ਤੇਰੀ ਤੀਜੀ ਸ਼ਾਦੀ ਐ।” ਗੱਲ ਨੂੰ ਜਾਰੀ ਰੱਖਦੇ ਹੋਏ ਸਰਵਣ ਪੁੱਛਣ ਲੱਗਾ, “ਬਈ ਇਹ ਤਾਂ ਦੱਸ ਤੂੰ ਛੇਤੀ-ਛੇਤੀ ਸ਼ਾਦੀਆਂ ਕਰੀ ਜਾਨੈਂ– ਪਹਿਲੀਆਂ ਦੋ ਦਾ ਕੀ ਹੋਇਆ?”
“ਕੀ ਹੋਣਾ ਸੀ, ਬਿਆਹ ਮਗਰੋਂ ਤਾਂ ਇੰਡੀਆ ’ਚ ਠੀਕ-ਠਾਕ ਤੀ…ਜਦੋਂ ਉੱਥੇ ਵਲੈਤ ਗਈ ਤਾਂ ਭੂਤਰ ਗਈ…ਤੇ ਤਲਾਕ ਹੋ ਗਿਆ। ਫਿਰ
ਦੂਜੀ ਥਾਮੇਂ ਪਿੰਡ ਦੀ ਗਰੀਬ ਕੁੜੀ ਨਾਲ ਬਿਆਹ ਕਰ ਲਿਆ…ਉਹਦੇ ਵੀ ਗੋਰਿਆਂ ਦੀ ਧਰਤੀ ਤੇ ਪੈਰ ਰਖਦਿਆਂ ਈ ਖੰਭ ਲੱਗ ਗਏ…ਬਸ ਰੋਜ਼ ਮੇਰੇ ਨਾਲ ਲੜੇ…ਆਖੇ, ਤੂੰ ਬੀ ਕੰਮ ਕਰ ਘਰ ਦਾ ਮੇਰੇ ਨਾਲ…ਰੋਜ਼ ਲੜਦੀ ਤੀ ਸਹੁਰੀ ਦੀ…ਬਸ ਕੁਝ ਮਹੀਨਿਆਂ ਬਾਦ
ਤਲਾਕ ਹੋ ਗਿਆ… ਰਹਿੰਦੀਆਂ ਦੋਹਮੇਂ ਆਪਣੇ ਆਪਣੇ ਕੌਂਸਲ ਦੇ ਫਲੈਟਾਂ ’ਚ।”
“ਪਰ ਇਹ ਗੱਲ ਤਾਂ ਬੜੀ
ਮਾੜੀ ਐ ਟਹਿਲਿਆ! ਮਾਪੇ ਰੀਝਾਂ ਨਾਲ ਪਾਲਦੇ ਪਲੋਸਦੇ ਆ ਤੇ ਵਲੈਤ ਜਾ ਕੇ ਹੋਰ ਦਾ ਹੋਰ ਕੁਝ ਈ ਹੋ ਜਾਂਦੈ।”
ਅੱਗੋਂ ਟਹਿਲ ਸਿੰਘ ਨੇ ਜ਼ਰਾ ਦਾੜ੍ਹੀ-ਮੁੱਛਾਂ ਨੂੰ ਸੰਵਾਰਦੇ ਹੋਏ ਜਵਾਬ ਦਿੱਤਾ, “ਓਏ ਸਰਵਣਾ, ਤੈਨੂੰ ਕੀ ਸਮਝ ਉੱਥੋਂ ਦੀ, ਦੁੱਖ-ਦਾਖ ਤਾਂ ਕੀ ਹੋਣੈ, ਤਲਾਕ ਕਰਾ ਕੇ ਭਮਾਂ ਜਿੰਨੀ ਵਾਰੀ ਮਰਜ਼ੀ ਬਿਆਹ ਕਰਾਉਣ…ਏ ਘੱਟ ਤਾਂ ਨਹੀਂ ਨਾ ਬਈ
ਪਿੰਡ ’ਚੋਂ ਨਿਕਲ ਕੇ ਵਲੈਤ ਠਾਹਰ ਮਿਲ ਗਈ…ਮੈਂ ਤਾਂ ਜਮਾਂ ਈ ਪੁੰਨ ਕਰ ਰਿਹੈਂ, ਨਹੀਂ ਤਾਂ ਪਿੰਡ ’ਚ ਈ ਉਮਰ ਗਲਾ ਦੇਣੀ ਤੀ
ਇਹਨਾਂ ਨੇ।” ਫਿਰ ਗਲੇ ਨੂੰ ਸਾਫ ਕਰਦੇ ਹੋਏ
ਕਹਿਣ ਲੱਗਾ, “ਬਈ ਦੇਖ ਨਾ, ਇੰਨੀ ਦੂਰੋਂ ਕਿਰਾਇਆ ਭਾੜਾ ਖਰਚ ਕੇ ਆਈਦੈ ਨਾ ਏਥੇ…ਨਹੀਂ ਤਾਂ ਉੱਥੇ ਕੁੜੀਆਂ ਦਾ ਘਾਟਾ ਥੋੜ੍ਹਾ ਏ…ਬਥੇਰੀਆਂ ਮਿਲ ਜਾਂਦੀਐਂ…ਪਰ ਆਪਾਂ ਤਾਂ ਇੱਥੋਂ
ਲਿਜਾ ਕੇ ਜਮਾਂ ਈ ਪੁੰਨ ਕਰ ਰਹੇ ਆਂ…।”
-0-
No comments:
Post a Comment